ਪੰਨੂ, ਰੰਧਾਵਾ ਅਤੇ ਸ਼ੇਖਵਾਂ ਨੇ ਡੀ ਸੀ ਨਾਲ ਮੀਟਿੰਗ ਕੀਤੀ
ਪੰਨੂ, ਰੰਧਾਵਾ ਅਤੇ ਸ਼ੇਖਵਾਂ ਨੇ ਡੀ ਸੀ ਨਾਲ ਮੀਟਿੰਗ ਕੀਤੀ
ਫਤਿਹਗੜ੍ਹ ਚੂੜੀਆਂ ( ਰਾਜੀਵ ਸੋਨੀ ) ਅੱਜ ਹਲਕਾ ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਅਤੇ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਪੰਨੂ, ਗੁਰਦੀਪ ਸਿੰਘ ਰੰਧਾਵਾ ਅਤੇ ਜਗਰੂਪ ਸਿੰਘ ਸ਼ੇਖਵਾਂ ਨੇ ਅੱਜ ਜ਼ਿਲਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨਾਲ ਮੁਲਕਾਤ ਕਰਕੇ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਬਾਰੇ ਜਾਣਕਾਰੀ ਦੇਂਦੇ ਹੋਏ ਲੋਕ ਸਭਾ ਇੰਚਾਰਜ ਰਾਜੀਵ ਸ਼ਰਮਾਂ ਨਾ ਦੱਸਿਆ ਕਿ ਬਲਬੀਰ ਸਿੰਘ ਪੰਨੂ, ਗੁਰਦੀਪ ਸਿੰਘ ਰੰਧਾਵਾ ਅਤੇ ਜਗਰੂਪ ਸਿੰਘ ਸ਼ੇਖਵਾਂ ਦਾ ਡੀ ਸੀ ਸਾਹਿਬ ਨਾਲ ਮੀਟਿੰਗ ਕਰਨ ਦਾ ਮੁੱਖ ਮੰਤਵ ਇਹ ਸੀ ਕਿ ਆਪੋ-ਆਪੋ ਹਲਕੇ ਅੰਦਰ ਬਹੁਪੱਖੀ ਵਿਕਾਸ ਕਾਰਜ਼ਾਂ ਵਿਚ ਤੇਜੀ ਲਿਆਉਣਾ ਅਤੇ ਪੰਜਾਬ ਸਰਕਾਰ ਦੀਆਂ ਸਹੂਲਤਾਂ ਨੂੰ ਵਧੀਆ ਢੰਗ ਨਾਲ ਪਹਿਲ ਦੇ ਅਧਾਰ ਤੇ ਲੋਕਾ ਤੱਕ ਪਹੁੰਚਾਇਆ ਜਾਵੇ। ਪੰਨੂ, ਰੰਧਾਵਾ ਅਤੇ ਸ਼ੇਖਵਾਂ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਅਸੀਂ ਆਪਣੇ ਹਲਕਿਆਂ ਬਾਰੇ ਡੀ ਸੀ ਸਾਹਿਬ ਨਾਲ ਜੋ ਵੀ ਮੰਗਾਂ ਰੱਖੀਆਂ ਹਨ, ਉਹਨਾਂ ਨੂੰ ਡੀ ਸੀ ਸਾਹਿਬ ਨੇ ਜਲਦ ਹੀ ਹੱਲ ਕਰਨ ਦਾ ਭਰੋਸਾ ਦਿਵਾਇਆ ਹੈ।