ਰੱਖੜ ਪੁਨਿਆ ਦੇ ਮੌਕੇ LPI ਦੇ ਸਟਾਫ਼ ਮੈਂਬਰਾਂ ਨੂੰ ਸਕੂਲ ਦੇ ਬੱਚਿਆਂ ਨੇ ਬਨੀ ਰੱਖੜੀ
ਰੱਖੜ ਪੁਨਿਆ ਦੇ ਮੌਕੇ LPI ਦੇ ਸਟਾਫ਼ ਮੈਂਬਰਾਂ ਨੂੰ ਸਕੂਲ ਦੇ ਬੱਚਿਆਂ ਨੇ ਬਨੀ ਰੱਖੜੀ

ਅੱਜ ਰੱਖੜੀ ਦੇ ਪਵਿੱਤਰ ਦਿਹਾੜੇ ਤੇ ਸਾਹਿਬਜਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਕਲਾਨੌਰ ਦੇ ਬੱਚਿਆਂ ਨੇ LPI ਦੇ ਸਟਾਫ਼ ਮੈਂਬਰਾਂ ਨੂੰ ਰੱਖੜੀ ਬੰਨ ਕੇ ਤਿਓਹਾਰ, ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਵਿਖੇ ਮਨਾਇਆ । ਜਿਕਰਯੋਗ ਹੈ ਕਿ LPI ਦੇ ਸਟਾਫ਼ ਮੈਂਬਰ ਦੂਰਦਰਾਜ ਤੋਂ ਆ ਕੇ ਏਥੇ ਦੇਸ਼ ਸੇਵਾ ਕਰ ਰਹੇ ਹਨ। ਅੱਜ ਸਕੂਲ ਦੇ ਛੋਟੇ ਛੋਟੇ ਬੱਚਿਆਂ ਨੇ ਰੱਖੜੀ ਦਾ ਤਿਓਹਾਰ LPI ਦੇ ਸਟਾਫ਼ ਮੈਂਬਰਾਂ ਨਾਲ ਮਣਾ ਕੇ ਜਿੱਥੇ ਉਹਨਾਂ ਨੂੰ ਘਰ ਵਾਲਾ ਮਹੌਲ ਦਿੱਤਾ ਓਥੇ ਹੀ ਸਟਾਫ ਮੈਂਬਰਾਂ ਵਲੋਂ ਖੁਲ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਲੈਂਡ ਪੋਰਟ ਅਥਾਰਟੀ ਦੇ ਮੈਨੇਜਰ ਟੀ. ਆਰ. ਸ਼ਰਮਾ ਨੇ ਬੱਚਿਆਂ ਨੂੰ ਅਸ਼ੀਰਵਾਦ ਵੀ ਦਿੱਤਾ। ਇਸ ਮੌਕੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਜਿਸ ਨੇ ਸਾਰਿਆਂ ਦਾ ਦਿਲ ਮੋਹ ਲਿਆ। ਇਸ ਪ੍ਰੋਗਰਾਮ ਵਿੱਚ ਐਲਪੀਆਈ ਅਧਿਕਾਰੀ , ਸਟਾਫ਼ ਮੈਂਬਰ, ਹਿਬਜਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਮੈਡਮ ਰਮਨਦੀਪ ਕੌਰ, ਕੁਲਬੀਰ ਕੌਰ ਦੇ ਨਾਲ ਨਾਲ ਬੱਚੇ ਵੀ ਮੌਜੂਦ ਸਨ।
ਆਲ 2 ਨਿਊਜ਼ ਤੋਂ ਕ੍ਰਿਸ਼ਨ ਗੋਪਾਲ ਨਾਲ ਜਤਿੰਦਰ ਕੁਮਾਰ ਦੀ ਰਿਪੋਰਟ