ਕੀਵ 'ਚ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਗੋਲੀ ਲੱਗਣ ਨਾਲ ਜ਼ਖ਼ਮੀ - ਪੰਜਾਬ ਦੇ 62 ਵਿਦਿਆਰਥੀ ਯੂਕਰੇਨ ਤੋਂ ਪਰਤੇ

ਯੂਕਰੇਨ ਦੀ ਰਾਜਧਾਨੀ ਕੀਵ 'ਚ ਗੋਲੀ ਲੱਗਣ ਨਾਲ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਜ਼ਖ਼ਮੀ ਹੋ ਗਏ। ਹਰਜੋਤ ਨੇ ਦੱਸਿਆ ਕਿ ਫ਼ਿਲਹਾਲ ਮੇਰੀ ਹਾਲਤ ਖ਼ਤਰੇ ਤੋਂ ਬਾਹਰ ਹੈ ਅਤੇ ਇਸ ਸਮੇਂ ਮੈਂ ਹਸਪਤਾਲ 'ਚ ਹਾਂ

ਕੀਵ 'ਚ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਗੋਲੀ ਲੱਗਣ ਨਾਲ ਜ਼ਖ਼ਮੀ - ਪੰਜਾਬ ਦੇ 62 ਵਿਦਿਆਰਥੀ ਯੂਕਰੇਨ ਤੋਂ ਪਰਤੇ
Indian student, Harjot Singh, shot dead, Kyiv, Punjab students, Ukraine

 ਯੂਕਰੇਨ ਦੀ ਰਾਜਧਾਨੀ ਕੀਵ 'ਚ ਗੋਲੀ ਲੱਗਣ ਨਾਲ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਜ਼ਖ਼ਮੀ ਹੋ ਗਏ। ਹਰਜੋਤ ਨੇ ਦੱਸਿਆ ਕਿ ਫ਼ਿਲਹਾਲ ਮੇਰੀ ਹਾਲਤ ਖ਼ਤਰੇ ਤੋਂ ਬਾਹਰ ਹੈ ਅਤੇ ਇਸ ਸਮੇਂ ਮੈਂ ਹਸਪਤਾਲ 'ਚ ਹਾਂ। ਉਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਦਿੱਲੀ ਦੀ ਛਤਰਪੁਰ 'ਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਮੈਂ ਕੀਵ ਤੋਂ ਵੋਕਸਾਨਾ ਲਈ ਰਵਾਨਾ ਹੋਇਆ ਸੀ। ਉਥੋਂ ਮੈਂ ਟਰੇਨ ਫੜਨੀ ਸੀ। ਇਸ ਦੌਰਾਨ ਗੋਲੀ ਚੱਲ ਗਈ। ਕੀਵ ਸਿਟੀ ਹਸਪਤਾਲ 'ਚ ਗੱਲਬਾਤ ਕਰਦਿਆਂ ਹਰਜੋਤ ਸਿੰਘ ਨੇ ਦੱਸਿਆ ਕਿ ਮੇਰੀ ਲੱਤ 'ਚ ਫਰੈਕਚਰ ਹੋ ਗਿਆ ਹੈ |

27 ਫਰਵਰੀ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ 62 ਵਿਦਿਆਰਥੀ (Punjabi Student) ਯੂਕਰੇਨ ਤੋਂ ਘਰ ਪਰਤ ਚੁੱਕੇ ਹਨ, ਜਦੋਂਕਿ 900 ਦੇ ਕਰੀਬ ਵਿਦਿਆਰਥੀ ਅਜੇ ਵੀ ਰੂਸ ਅਤੇ ਯੂਕਰੇਨ (Ukraine War) ਵਿਚਾਲੇ ਚੱਲ ਰਹੀ ਜੰਗ ਵਿੱਚ ਫਸੇ ਹੋਏ ਹਨ। ਸੰਕਟ ਨਾਲ ਨਜਿੱਠਣ ਲਈ ਰਾਜ ਦੇ ਨੋਡਲ ਅਫਸਰ, ਏਡੀਜੀਪੀ ਐਮਐਫ ਫਾਰੂਕੀ (ADGP MF Farooqui) ਨੇ ਕਿਹਾ ਹੈ ਕਿ ਵਾਪਸ ਆਉਣ ਵਾਲਿਆਂ ਦੀ ਗਿਣਤੀ ਥੋੜ੍ਹੀ ਵੱਧ ਹੋ ਸਕਦੀ ਹੈ ਕਿਉਂਕਿ ਸ਼ਾਇਦ ਸਾਰਿਆਂ ਨੇ ਪੰਜਾਬ ਸਰਕਾਰ ਨੂੰ ਉਨ੍ਹਾਂ ਦੇ ਆਉਣ ਬਾਰੇ ਸੂਚਿਤ ਨਹੀਂ ਕੀਤਾ ਸੀ। ਲਗਭਗ 150 ਤੋਂ 200 ਵਿਦਿਆਰਥੀ ਰਸਤੇ ਵਿੱਚ ਹਨ ਅਤੇ ਜਲਦੀ ਹੀ ਵਾਪਸ ਆ ਸਕਦੇ ਹਨ।