ਡਾ ਦਲਜੀਤ ਸਿੰਘ ਚੀਮਾ ਉਮੀਦਵਾਰ ਅਕਾਲੀ ਦਲ ਦੀ ਜਿੱਤ ਡੇਰਾ ਬਾਬਾ ਨਾਨਕ ਇਲਾਕੇ ਚ ਯਕੀਨੀ ਬਣਾਉਣ ਲਈ ਅਕਾਲੀ ਦਲ ਦਾ ਦਫਤਰ ਸੰਧੂ ਦੀ ਅਗੁਆਈ ਚ ਖੋਲਿਆ ਗਿਆ

ਡਾ ਦਲਜੀਤ ਸਿੰਘ ਚੀਮਾ ਉਮੀਦਵਾਰ ਅਕਾਲੀ ਦਲ ਦੀ ਜਿੱਤ ਡੇਰਾ ਬਾਬਾ ਨਾਨਕ ਇਲਾਕੇ ਚ ਯਕੀਨੀ ਬਣਾਉਣ ਲਈ ਅਕਾਲੀ ਦਲ ਦਾ ਦਫਤਰ ਸੰਧੂ ਦੀ ਅਗੁਆਈ ਚ ਖੋਲਿਆ ਗਿਆ

ਐਮ ਪੀ ਚੋਣਾਂ ਦੇ ਮਧੇ ਨਜ਼ਰ ਡੇਰਾ ਬਾਬਾ ਨਾਨਕ ਵਿਖੇ ਡੇਰਾ ਬਟਾਲਾ ਰੋਡ ਤੇ ਸ਼੍ਰੋਮਣੀ ਅਕਾਲੀ ਦਲ ਦਾ ਦਫਤਰ ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਦੀ ਰਹਿਨੁਮਾਈ ਹੇਠ ਖੋਲਿਆ ਗਿਆ ਜਿਸ ਵਿੱਚ ਅਕਾਲੀ ਦਲ ਦੇ ਲੋਕਲ ਆਗੂਆਂ ਨੇ ਵੱਧ ਚੜ੍ਹ ਕੇ ਹਿਸਾ ਲਿਆ ਅਤੇ ਪ੍ਰਣ ਕਰਦੇ ਹੋਏ ਵਿਸ਼ਵਾਸ਼ ਦਵਾਇਆ ਕਿ ਡਾ ਦਲਜੀਤ ਸਿੰਘ ਚੀਮਾ ਦੀ ਜਿੱਤ ਨੂੰ ਇਲਾਕੇ ਵਿਚ ਯਕੀਨੀ ਬਣਾਇਆ ਜਾਵੇਗਾ। 
ਇਸ ਮੌਕੇ ਅਮਰੀਕ ਸਿੰਘ ਖਲੀਲਪੁਰ, ਕੁਲਜੀਤ ਸਿੰਘ ਮਜੈਲ, ਰਜਿੰਦਰ ਸਿੰਘ ਵੈਰੋਕੇ, ਬਲਵਿੰਦਰ ਸਿੰਘ ਹਰੂਵਾਲ, ਗੁਰਮੀਤ ਸਿੰਘ ਖਾਸਾ ਵਾਲੀ, ਮੋਹਨ ਸਿੰਘ ਚਾਕਾਂਵਾਲੀ , ਨਿਸ਼ਾਨ ਸਿੰਘ ਹਵੇਲੀਆਂ, ਬਲਦੇਵ ਸਿੰਘ ਤਰਪਾਲਾ,  ਜੋਗਿੰਦਰ ਸਿੰਘ ਮੰਤਰੀ, ਪਾਲ ਸਿੰਘ ਕਲੇਰ, ਕਰਨੈਲ ਸਿੰਘ ਫੌਜੀ ਡੇਰਾ ਬਾਬਾ ਨਾਨਕ, ਮੁਖਤਿਆਰ ਸਿੰਘ ਫੌਜੀ ਡੇਰਾ ਬਾਬਾ ਨਾਨਕ ਆਦਿ ਹਾਜਰ ਸਨ।