ਹਲਕਾ ਡੇਰਾ ਬਾਬਾ ਨਾਨਕ ਵਿਚ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਕਾਫ਼ਲਾ ਦਿਨੋਂ ਦਿਨ ਵੱਡਾ

ਡੇਰਾ ਬਾਬਾ ਨਾਨਕ,8 ਫ਼ਰਵਰੀ ( ਰਿੰਕਾ ਵਾਲੀਆਂ ਸੁਮਿਤ ਅਰੋੜਾ ) ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਅੱਜ ਕਾਂਗਰਸ ਪਾਰਟੀ ਨੂੰ ਇਸ ਵੇਲੇ ਗਹਿਰਾ ਝਟਕਾ ਲੱਗਾ ਜਦੋਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਹਿਜਾਦਾ ਖੁਰਦ ਦੇ ਦਰਜਨਾਂ ਕਾਂਗਰਸੀ ਪਰਿਵਾਰਾਂ ਨੇ

ਹਲਕਾ ਡੇਰਾ ਬਾਬਾ ਨਾਨਕ ਵਿਚ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਕਾਫ਼ਲਾ ਦਿਨੋਂ ਦਿਨ ਵੱਡਾ
mart daar
ਡੇਰਾ ਬਾਬਾ ਨਾਨਕ,8 ਫ਼ਰਵਰੀ    ( ਰਿੰਕਾ ਵਾਲੀਆਂ ਸੁਮਿਤ ਅਰੋੜਾ  ) ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਅੱਜ ਕਾਂਗਰਸ ਪਾਰਟੀ ਨੂੰ ਇਸ ਵੇਲੇ ਗਹਿਰਾ ਝਟਕਾ ਲੱਗਾ ਜਦੋਂ ਹਲਕਾ   ਡੇਰਾ ਬਾਬਾ ਨਾਨਕ ਦੇ  ਪਿੰਡ ਸ਼ਹਿਜਾਦਾ ਖੁਰਦ ਦੇ ਦਰਜਨਾਂ   ਕਾਂਗਰਸੀ  ਪਰਿਵਾਰਾਂ ਨੇ  ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਕਬੂਲੀ । ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਰਵੀਕਰਨ ਸਿੰਘ ਕਾਹਲੋਂ ਨੇ ਸਿਰ ਪਾਓ  ਦੇ  ਕੇ ਜੀ ਆਇਆਂ ਆਖਿਆ  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਹਰ ਪਰਿਵਾਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਕਾਹਲੋਂ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਲੋਕ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਵਧੀਕੀਆਂ ਤੋਂ ਤੰਗ ਆ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿਚ  ਜੋਤ ਸਿੰਘ , ਲਖਬੀਰ ਸਿੰਘ, ਅਜੀਤ ਸਿੰਘ, ਗੁਰਦਿੱਤ ਸਿੰਘ ਗੋਪੀ, ਜੋਦੀਪ ਸਿੰਘ, ਜਸ਼ਨਪ੍ਰੀਤ ਸਿੰਘ, ਕੇਡੀ , ਜਸਬੀਰ ਕੌਰ, ਰਾਜਬੀਰ ਕੌਰ, ਪਰਨਜੀਤ ਕੌਰ, ਰਾਜਬੀਰ ਕੌਰ, ਸੰਦੀਪ ਕੌਰ  |  ਇਸ ਮੌਕੇ ਜਸੁਖਦੇਵ ਸਿੰਘ, ਦੁਖਬੀਰ ਸਿੰਘ, ਗੁਰਦਿੱਤ ਸਿੰਘ, ਸੋਹਨ ਸਿੰਘ, ਮਨਜੀਤ ਸਿੰਘ, ਰਮਨਦੀਪ ਸਿੰਘ, ਬਾਬਾ ਬਿਕਰਮਜੀਤ ਸਿੰਘ, ਰਾਤਨ ਸਿੰਘ, ਮਨਵਿੰਦਰ ਸਿੰਘ  ਆਦਿ ਹਾਜ਼ਰ ਸਨ