ਗੜ੍ਹਦੀਵਾਲਾ ਪੁਲਿਸ ਵੱਲੋਂ ਇੱਕ ਵਿਅਕਤੀ 25ਬੋਤਲਾਂ ਨਜਾਇਜ਼ ਸਰਾਬ ਸਮੇਤ ਗਿ੍ਫਤਾਰ
ਪੁਲਿਸ ਵੱਲੋਂ ਇੱਕ ਵਿਅਕਤੀ 25 ਬੋਤਲਾਂ ਨਜਾਇਜ਼ ਸਰਾਬ ਸਮੇਤ ਗਿ੍ਫਤਾਰ
ਅੱਡਾ ਸਰਾਂ 11 ਅਗਸਤ (ਜਸਵੀਰ ਕਾਜਲ) ਜਿਲ੍ਹਾ ਹੁਸਿਆਰਪੁਰ ਦੇ ਪੁਲਿਸ ਕਪਤਾਨ ਸ: ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਇਲਾਕਾ ਥਾਣਾ ਵਿੱਚ ਲੁੱਟ ਖੋਹ ਦੀਆ ਵਾਰਦਾਤਾ ਰੋਕਣ ਲਈ ਅਤੇ ਨਸ਼ਿਆ ਦੀ ਰੋਕ ਥਾਮ ਲਈ ਚਲ ਰਹੀ ਸਪੈਸਲ ਮੁਹਿੰਮ ਸਬੰਧੀ ਡੀਐੱਸਪੀ ਸਬ-ਡਵੀਜ਼ਨ ਟਾਂਡਾ ਸ: ਕੁਲਵੰਤ ਸਿੰਘ ਵਲੋਂ ਦਿੱਤੀਆ ਹਦਾਇਤਾ ਮੁਤਾਬਿਕ ਸਬ-ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਗੜ੍ਹਦੀਵਾਲਾ ਦੀ ਨਿਗਰਾਨੀ ਹੇਠ ਚੱਲ ਰਹੀ ਚੈਕਿੰਗ ਦੌਰਾਨ ਪੁਲਿਸ ਵਲੋਂ ਇੱਕ ਵਿਅਕਤੀ 25 ਬੋਤਲਾਂ ਨਜਾਇਜ਼ ਸਰਾਬ ਸਮੇਤ ਗਿ੍ਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਇਸ ਸਬੰਧੀ ਥਾਣਾ ਮੁੱਖ ਅਫਸਰ ਸਬ-ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਏਐਸਆਈ ਸਤਪਾਲ ਸਿੰਘ,ਸਿਪਾਹੀ ਅਮਨਪ੍ਰੀਤ ਸਿੰਘ ,ਲੇਡੀ ਕਾਸਟੇਬਲ ਤਨੂੰ ਬਾਲਾ,ਪੀਐਚਜੀ ਗੁਰਮੇਲ ਸਿੰਘ ਸਮੇਤ ਪੁਲਿਸ ਪਾਰਟੀ ਗਸਤ-ਬ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਚੌਹਕਾ,ਰੂਪੋਵਾਲ ਰਮਦਾਸਪੁਰ,ਮੱਲ੍ਹੀਆਂ ਨੰਗਲ,ਸਕਰਾਲਾ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਰੂਪੋਵਾਲ ਤੋ ਮੱਲ੍ਹੀਆਂ ਨੂੰ ਜਾ ਰਹੇ ਸੀ ਤਾਂ ਮੁਖਬਰ-ਖਾਸ ਨੇ ਇਤਲਾਹ ਦਿੱਤੀ ਕਿ ਬਲਵੀਰ ਚੰਦ ਪੁੱਤਰ ਗਿਆਨ ਚੰਨ ਵਾਸੀ ਪਿੰਡ ਮੱਲ੍ਹੀਆਂ ਨੰਬਰ ਥਾਣਾ ਗੜ੍ਹਦੀਵਾਲਾ ਨੇ ਢੇਰਾਂ ਨੇੜੇ ਭਾਰੀ ਮਾਤਰਾ ਵਿੱਚ ਸਰਾਬ ਰੱਖਕੇ ਵੇਚ ਰਿਹਾ ਹੈ।ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਸਰਾਬ ਸਮੇਤ ਕਾਬੂ ਆ ਸਕਦਾ ਹੈ।ਜਿਸਤੇ ਤਰੁੰਤ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਉੱਕਤ ਸਥਾਨ ਤੇ ਰੇਡ ਕੀਤਾ ਤਾਂ ਇੱਕ ਮੋਨਾ ਵਿਅਕਤੀ ਦਿਸਿਆ ਜੋ ਪੁਲਿਸ ਪਾਰਟੀ ਨੂੰ ਵੇਖਕੇ ਖਿਸਕਣ ਲੱਗਾ ਤਾਂ ਪੁਲਿਸ ਪਾਰਟੀ ਵਲੋਂ ਉੱਕਤ ਵਿਅਕਤੀ ਨੂੰ ਕਾਬੂ ਕਰਕੇ ਉਸਦੀ ਪਹਿੰਚਾਣ ਪੁੱਛੀ ਤਾਂ ਉਸਨੇ ਆਪਣਾ ਨਾਮ ਬਲਵੀਰ ਚੰਦ ਪੁੱਤਰ ਗਿਆਨ ਚੰਨ ਵਾਸੀ ਪਿੰਡ ਮੱਲ੍ਹੀਆਂ ਨੰਬਰ ਥਾਣਾ ਗੜ੍ਹਦੀਵਾਲਾ ਜਿਲ੍ਹਾ ਹੁਸਿਆਰਪੁਰ ਵਜੋਂ ਦੱਸੀ।ਜਦੋਂ ਪੁਲਿਸ ਨੂੰ ਢੇਰ ਕੋਲ ਇੱਕ ਵਜਨਦਾਰ ਪਲਾਸਟਿਕ ਦਾ ਬੋਰਾ ਮਿਲਿਆ ਤੇ ਪੁਲਿਸ ਪਾਰਟੀ ਵਲੋਂ ਖੋਲ੍ਹ ਕੇ ਚੈਂਕ ਕਰਨ ਤੇ ਉਸ ਵਿਚੋਂ 25 ਬੋਤਲਾਂ ਨਜਾਇਜ਼ ਸਰਾਬ ਮਾਰਕਾ 111ਏਸੀਈ ਵਿਸਕੀ ਫਾਰ ਸੇਲ ਇੰਨ ਯੂਟੀ ਚੰਡੀਗੜ੍ਹ ਓਨਲੀ ਦੀਆਂ ਬਰਾਮਦ ਹੋਈਆਂ।ਪੁਲਿਸ ਵੱਲੋਂ ਉੱਕਤ ਵਿਅਕਤੀ ਨੂੰ 25 ਬੋਤਲਾਂ ਨਜਾਇਜ਼ ਸਰਾਬ ਸਮੇਤ ਕਾਬੂ ਕਰਕੇ ਉਸਦੇ ਖਿਲਾਫ਼ 61-114 ਅਕਸਾਈਜ਼ ਐਕਟ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ ।