ਭਗਤ  ਰਵਿਦਾਸ ਜੀ ਦੇ ਪ੍ਰਕਾਸ਼ ਪੁਰਵ ਦੇ  ਸਬੰਧੀ ਕੀਰਤਨ ਦਰਬਾਰ  ਹੋਇਆ ਸਪੰਨ

ਭਗਤ  ਰਵਿਦਾਸ ਜੀ ਦੇ ਪ੍ਰਕਾਸ਼ ਪੁਰਵ ਦੇ  ਸਬੰਧੀ ਕੀਰਤਨ ਦਰਬਾਰ  ਹੋਇਆ ਸਪੰਨ

ਭਗਤ  ਰਵਿਦਾਸ ਜੀ ਦੇ ਪ੍ਰਕਾਸ਼ ਪੁਰਵ ਦੇ  ਸਬੰਧੀ ਕੀਰਤਨ ਦਰਬਾਰ  ਹੋਇਆ ਸਪੰਨ

ਭਗਤ  ਰਵਿਦਾਸ ਜੀ ਦੇ ਪ੍ਰਕਾਸ਼ ਪੁਰਵ ਦੇ  ਸਬੰਧੀ ਕੀਰਤਨ ਦਰਬਾਰ  ਹੋਇਆ ਸਪੰਨ

ਅੱਡਾ  ਸਰਾਂ (ਜਸਵੀਰ ਕਾਜਲ)  ਧੰਨ ਧੰਨ ਭਗਤ ਰਵਿਦਾਸ ਮਹਾਰਾਜ ਜੀ ਦੇ 646ਵਾਂ  ਪ੍ਰਕਾਸ਼ ਪੁਰਬ  ਮਨਾਉਂਦੇ ਹੋਏ  ਭਗਤ ਰਵਿਦਾਸ ਨੌਜਵਾਨ ਸਭਾ ਪਿੰਡ  ਗੋਰਾਇਆਂ ਦੀ ਅਗਵਾਈ  ਵਿੱਚ  ਮਹਾਨ ਕੀਰਤਨ ਦਰਬਾਰ 5 ਫਰਬਰੀ ਨੂੰ  ਰਾਤਰੀ ਚ ਕਰਵਾਇਆ  ਗਿਆ ।
     ਜਿਸ ਵਿਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕੀਰਤਨੀ ਜੱਥੇ ਭਾਈ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ, ਭਾਈ ਹਰਭਜਨ ਸਿੰਘ ਜੀ ਸੋਤਲਾ ਵਾਲੇ ,ਭਾਈ ਸਰਬਜੀਤ ਸਿੰਘ ਨੂਰਪੁਰੀ ਕਪੂਰਥਲੇ ਵਾਲੇ, ਭਾਈ ਤਰਲੋਚਨ ਸਿੰਘ ਜੀ  ਢਾਡੀ ,ਭਾਈ ਮਨਜੀਤ ਸਿੰਘ ਜੀ ਪਠਾਨਕੋਟ , ਭਾਈ ਸੰਤੋਖ ਸਿੰਘ ਥੂਤ ਕਲਾਂ ਅਤੇ ਭਾਈ  ਇੰਦਰਜੀਤ  ਸਿੰਘ ਜੀ ਆਈਆਂ ਸੰਗਤਾਂ ਨੂੰ  ਕੀਰਤਨ ਨਾਲ ਨਿਹਾਲ ਕੀਤਾ।
       ਦਿਨ  ਵਾਲੇ  ਦੀਵਾਨ ਚ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਆਈਆਂ ਸੰਗਤਾਂ ਵਾਸਤੇ ਚਾਹ ਪਕੌੜਿਆ ਦਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ  ਗਿਆ।
       ਇਸ ਮੌਕੇ   ਭਗਤ ਰਵਿਦਾਸ ਨੌਜਵਾਨ ਸਭਾ ਪਿੰਡ ਗੋਰਾਇਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਗੋਰਾਇਆਂ, ਐਨ ਆਰ ਆਈ ਵੀਰ,ਅਤੇ  ਪਿੰਡ ਅਤੇ  ਇਲਾਕੇ ਦੀਆਂ  ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ!