ਜੋ ਬੋਲੇ ਸੋ ਨਿਰਭੈ ਦੇ ਜੈਕਾਰਿਆਂ ਨਾਲ ਸੰਪੰਨ ਹੋਇਆ ਪਿੰਡ ਕੰਧਾਲਾ ਜੱਟਾਂ ਦਾ ਨਗਰ ਕੀਰਤਨ
ਜੋ ਬੋਲੇ ਸੋ ਨਿਰਭੈ ਦੇ ਜੈਕਾਰਿਆਂ ਨਾਲ ਸੰਪੰਨ ਹੋਇਆ ਪਿੰਡ ਕੰਧਾਲਾ ਜੱਟਾਂ ਦਾ ਨਗਰ ਕੀਰਤਨ
ਜੋ ਬੋਲੇ ਸੋ ਨਿਰਭੈ ਦੇ ਜੈਕਾਰਿਆਂ ਨਾਲ ਸੰਪੰਨ ਹੋਇਆ ਪਿੰਡ ਕੰਧਾਲਾ ਜੱਟਾਂ ਦਾ ਨਗਰ ਕੀਰਤਨ
ਅੱਡਾ ਸਰਾਂ (ਜਸਵੀਰ ਕਾਜਲ) ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਸ਼੍ਰੀ ਗੁਰੂ ਰਵਿਦਾਸ ਸਭਾ ਰਜਿ. ਵਲੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਖਾਲਸਾਈ ਸ਼ਾਨੋ ਸ਼ੌਕਤ ਨਾਲ ਅੱਜ ਨਗਰ ਕੀਰਤਨ ਸਜਾਇਆ ਗਿਆ।
ਨਗਰ ਕੀਰਤਨ ਪਿੰਡ ਦਰੀਆ ,ਅੱਡਾ ਸਰਾਂ, ਚੱਕ,ਅਤੇ ਪਿੰਡ ਕੰਧਾਲਾ ਜੱਟਾਂ ਚ ਪੂਰੇ ਨਗਰ ਦੀ ਪਰਿਕਰਮਾ ਕਰਕੇ ਸਪੰਨ ਹੋਇਆ । ਨਗਰ ਕੀਰਤਨ ਦੌਰਾਨ ਵੱਖ-ਵੱਖ ਪੜਾਵਾਂ ਵਿੱਚ ਪਿੰਡ ਦੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਅਤੇ ਹੋਰ ਸੇਵਕਾ ਵਲੋਂ ਚਾਹ-ਪਕੌੜਿਆਂ ਦੇ ਲੰਗਰ ,ਛੋਲੇ ਪੂੜੀਆ ਦੇ ਲੰਗਰ, ਦੁੱਧ ਦੇ ਲੰਗਰ' ਅਤੇ ਫ਼ਲ ਫਰੂਟ ਦੇ ਲੰਗਰ ਸੰਗਤ ਵਾਸਤੇ ਲਗਾਏ ਗਏ । ਕਈ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਆਮਦ ਦੀ ਖੁਸ਼ੀ ਵਿੱਚ ਫੁੱਲਾਂ ਦੀ ਵਰਖਾ ਸੰਗਤ ਵੱਲੋਂ ਕੀਤੀ ਗਈ ਅਤੇ ਪਟਾਖੇ ਵੀ ਚਲਾਏ ਗਏ।
ਬਾਬਾ ਮੱਖਣ ਸਿੰਘ ਜੀ ਦਰੀਆ ਵਾਲਿਆਂ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਝਾਤ ਪਾਈ ਅਤੇ ਸੰਗਤਾਂ ਨੂੰ ਗੁਰੂ ਜੀ ਦੀ ਕ੍ਰਾਂਤੀਕਾਰੀ ਸੋਚ ਨੂੰ ਅਪਨਾਓਣ ਲਈ ਪ੍ਰੇਰੇਆ, ਭਾਈ ਸੁਰਜੀਤ ਸਿੰਘ ਦੇ ਢਾਡੀ ਜੱਥੇ ਨੇ ਢਾਡੀ ਵਾਰਾਂ ਰਾਂਹੀ ਨਗਰ ਕੀਰਤਨ ਵਿਚ ਆਈਆਂ ਹੋਈਆਂ ਸੰਗਤਾ ਨੂੰ ਗੁਰੂ ਰਵਿਦਾਸ ਦੇ ਜੀਵਨ ਸਬੰਧੀ ਸਾਖੀਆਂ ਸੁਣਾ ਕੇ ਮੰਤਰ ਮੁਗਦ ਕਰ ਰੱਖਿਆ । ਉਨ੍ਹਾਂ ਨੇ ਗੁਰੂ ਰਵਿਦਾਸ ਜੀ ਦੁਆਰਾ ਰਚੀ ਬਾਣੀ 40 ਸ਼ਬਦਾਂ ਅਤੇ ਇੱਕ ਸਲੋਕ ਦੀ ਵਿਆਖਿਆ ਕਰਦੇ ਹੋਏ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਕੇ ਚੱਲਣ ਲਈ ਜ਼ੋਰ ਦਿੱਤਾ।
ਨਗਰ ਕੀਰਤਨ ਦੌਰਾਨ ਟਾਂਡਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵੀ ਨਸਮਸਤਕ ਹੋਏ । ਇਸ ਮੋਕੇ ਪ੍ਰਧਾਨ ਕੁਲਵਿੰਦਰ ਕਿੰਦਾ, ਸਰਪੰਚ ਜੋਗਿੰਦਰ ਸਿੰਘ ਹੀਰ, ਜਸਵੀਰ ਹੀਰ, ਗੁਰਮੰਗਲਜੀਤ ਸਿੰਘ , ਹੈਪੀ ਡੀ.ਜੇ, ਦਵਿੰਦਰ ਸੋਨੂੰ,ਲਖਵਿੰਦਰ ਸਿੰਘ ਸਾਬੀ ਹੀਰ,ਗੁਰਜੀਤ ਜੀਤਾ ਹਾਲ਼ੈੰਡ, ਅਵਤਾਰ ਸਿੰਘ , ਭਜਨ ਸਿੰਘ , ਕੁਲਦੀਪ ਸਿੰਘ ,ਡਾ ਅੰਬੇਡਕਰ ਯੂਥ ਕੱਲਬ ਪ੍ਰਧਾਨ ਜਸਵੀਰ ਲੱਕੀ, ਡਾ. ਪਿ੍ੰਸ.ਅ੍ਰਮਨਪ੍ਰੀਤ ਸਿੰਘ , ਜਸਵੀਰ ਨਿੱਕਾ,ਚਮਨਪ੍ਰੀਤ ਸਿੰਘ ,ਵਿੱਕ ਸਿੰਘ , ਅਮਰ ਹੀਰ ,ਐਨ ਆਰ ਆਈ ਵੀਰ,ਅਤੇ ਪਿੰਡ ਅਤੇ ਇਲਾਕੇ ਦੀਆਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ!