ਗੁਰਪ੍ਰੀਤ ਕੌਰ ਪੰਨੂ ਅਤੇ ਤੇਜਵਿੰਦਰ ਰੰਧਾਵਾ ਬ੍ਰਹਮ ਕੁਮਾਰੀਆਂ ਦੇ ਸਮਾਗਮ ਵਿਚ ਪਹੁੰਚੇ

ਗੁਰਪ੍ਰੀਤ ਕੌਰ ਪੰਨੂ ਅਤੇ ਤੇਜਵਿੰਦਰ ਰੰਧਾਵਾ ਬ੍ਰਹਮ ਕੁਮਾਰੀਆਂ ਦੇ ਸਮਾਗਮ ਵਿਚ ਪਹੁੰਚੇ।

ਗੁਰਪ੍ਰੀਤ ਕੌਰ ਪੰਨੂ ਅਤੇ ਤੇਜਵਿੰਦਰ ਰੰਧਾਵਾ ਬ੍ਰਹਮ ਕੁਮਾਰੀਆਂ ਦੇ  ਸਮਾਗਮ ਵਿਚ ਪਹੁੰਚੇ

ਫ਼ਤਿਹਗੜ੍ਹ ਚੂੜੀਆਂ/ ਰਾਜੀਵ ਸੋਨੀ /  ਅੱਜ ਸਥਾਨਕ  ਮੰਦਰ ਗਾਗਰਾਂ ਵਾਲਾ ਵਿਖੇ ਸਥਾਨਕ ਬ੍ਰਹਮ ਕੁਮਾਰੀਆਂ ਦੇ ਆਸ਼ਰਮ ਵੱਲੋਂ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਚੇਅਰਮੈਨ ਬਲਬੀਰ ਸਿੰਘ ਪਨੂੰ ਦੀ ਧਰਮਪਤਨੀ ਸ਼੍ਰੀ ਮਤੀ ਗੁਰਪ੍ਰੀਤ ਕੌਰ ਪਨੂੰ ਅਤੇ ਆਮ ਆਦਮੀ ਪਾਰਟੀ ਦੇ ਸੀਨਅਰ ਆਗੂ ਤੇਜਵਿੰਦਰ ਸਿੰਘ ਰੰਧਾਵਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਤੋਂ ਇਲਾਵਾ ਯੂਥ ਪ੍ਰਧਾਨ ਗੁਰਬਿੰਦਰ ਸਿੰਘ ਕਾਦੀਆਂ, ਮੰਗਲ ਸਿੰਘ, ਕੁਲਵੰਤ ਸਿੰਘ ਵਿਰਦੀ, ਪਾਲ ਸਿੰਘ, ਜਸਬੀਰ ਸਿੰਘ, ਅਨੂਪ ਜਨੋਟਰਾ, ਕੇਵਲ ਕ੍ਰਿਸ਼ਨ, ਗੁਰਮੀਤ ਸਿੰਘ ਅਤੇ ਬੱਬੂ ਦੀਪ ਆਦਿ ਨੇ ਵੀ ਪਹੁੰਚ ਕੇ ਹਾਜ਼ਰੀ ਲਗਵਾਈ। ਇਸ ਮੌਕੇ ਬ੍ਰਹਮ ਕੁਮਾਰੀ ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਗੁਰਪ੍ਰੀਤ ਕੌਰ ਪੰਨੂ ਅਤੇ ਤੇਜਵਿੰਦਰ ਸਿੰਘ ਰੰਧਾਵਾ ਸਮੇਤ ਪਹੁੰਚੇ ਹੋਏ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸਿਰੋਪੇ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਤੇਜਵਿੰਦਰ ਸਿੰਘ ਰੰਧਾਵਾ ਨੇ ਕਿਹਾ ਜੀ ਸਾਨੂੰ ਸਭ ਨੂੰ ਹਰ ਧਰਮ ਦਾ ਸਤਿਕਾਰ ਕਰਨਾਂ ਚਾਹੀਦਾ ਏ ਕਿਉਂਕਿ ਸਾਰੇ ਧਰਮ ਸਾਨੂੰ ਸਭ ਨੂੰ ਆਪਸੀ ਪ੍ਰੇਮ ਪਿਆਰ ਨਾਲ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦੇਂਦਾ ਹੈ।