ਚੇਅਰਮੈਨ ਬਲਬੀਰ ਪਨੂੰ ਵੱਡੇ ਕਾਫ਼ਲੇ ਸਮੇਤ ਜਲੰਧਰ ਰੈਲੀ ਚ ਪਹੁੰਚੇ
25 ਗੱਡੀਆਂ ਦੇ ਕਾਫ਼ਲੇ ਚ ਸੈਂਕੜੇ ਵਰਕਰ ਸ਼ਾਮਲ ਹੋਏ

ਫ਼ਤਿਹਗੜ੍ਹ ਚੂੜੀਆਂ / ਰਾਜੀਵ ਸੋਨੀ / ਅੱਜ ਜਲੰਧਰ ਵਿਖੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਆਮ ਆਦਮੀ ਪਾਰਟੀ ਵੱਲੋਂ ਕਰਵਾਈ ਗਈ ਰੈਲੀ ਵਿਚ ਹਿੱਸਾ ਲੈਣ ਲਈ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪਨੂੰ ਦੀ ਰਹਿਨੁਮਾਈ ਹੇਠ 25 ਕਾਰਾਂ ਦਾ ਕਾਫ਼ਲਾ ਪਹੁੰਚਿਆ। ਇਸ ਕਾਫ਼ਲੇ ਵਿਚ ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਸੈਂਕੜੇ ਆਪ ਵਰਕਰਾਂ ਨੇ ਸ਼ਮੂਲ ਹੋਏ।
ਇਸ ਮੌਕੇ ਪਨੂੰ ਸਾਹਿਬ ਦੇ ਨਾਲ ਪ੍ਰਧਾਨ ਤੇਜਵਿੰਦਰ ਸਿੰਘ ਰੰਧਾਵਾ, ਕਰਮਬੀਰ ਸਿੰਘ ਬਰਾੜ, ਯੂਥ ਪ੍ਰਧਾਨ ਗੁਰਬਿੰਦਰ ਸਿੰਘ, ਸਚਿਨ ਦੀਪ ਛਿੱਛਰੇਵਾਲ, ਸੈਮੂਅਲ ਗਿੱਲ ਦਾਖਲਾ, ਕੁਲਵੰਤ ਸਿੰਘ ਵਿਰਦੀ, ਰਸ਼ਪਾਲ ਸਿੰਘ, ਜਸਬੀਰ ਸਿੰਘ ਰੰਧਾਵਾ, ਗੁਰਮੀਤ ਸਿੰਘ ਦਾਦੁਜੋਧ, ਅਨੂਪ ਜਨੋਤਰਾ, ਰਾਮ ਸਿੰਘ ਹਵੇਲੀਆਂ, ਕੇਵਲ ਮਸੀਹ, ਅਮਰਜੀਤ ਸਿੰਘ ਦਿਓ, ਡਾਕਟਰ ਮੰਗਲ ਸਿੰਘ, ਧਰਮਪਾਲ ਜੋਸ਼ੀ, ਪ੍ਰਧਾਨ ਰਾਜੀਵ ਸ਼ਰਮਾਂ ਰਾਜੂ, ਸਚਿਨ ਪਾਂਧੀ, ਲਖਵਿੰਦਰ ਸਿੰਘ ਬੱਲ, ਬਲਜੀਤ ਸਿੰਘ ਚੌਹਾਨ, ਕਿਸ਼ਨ ਕੁਮਾਰ ਗਾਮਾ, ਸੁਖਵਿੰਦਰ ਚੋਲੀਆ, ਬਚਿੱਤਰ ਸਿੰਘ, ਗੋਪੀ ਰੰਧਾਵਾ ਅਤੇ ਬੰਟੀ ਰੰਧਾਵਾ ਵੀ ਹਾਜਰ ਸਨ।