BSF ਨੂੰ ਮਿਲੀ ਵੱਡੀ ਕਾਮਯਾਬੀ ਪਾਕਿਸਤਾਨ ਵੱਲੋਂ ਆਏ ਡਰੋਨ ਨੂੰ ਸੁੱਟਿਆ, 4 ਕਿੱਲੋ ਤੇ 400 ਗ੍ਰਾਮ ਹੈਰੋਇਨ ਬਰਾਮਦ
ਖੇਮਕਰਨ ਸੈਕਟਰ ਦੀ ਸਰਹੱਦੀ ਚੌਕੀ ਠੱਠੀ ਜੈਮਲ ਸਿੰਘ ਦੇ ਇਲਾਕੇ 'ਚ ਰਾਤ 3 ਵਜੇ ਪਕਿਸਤਾਨੀ ਡਰੋਨ ਨੇ ਭਾਰਤੀ ਇਲਾਕੇ 'ਚ ਘੁਸਪੈਠ ਕੀਤੀ
ਖੇਮਕਰਨ ਸੈਕਟਰ ਦੀ ਸਰਹੱਦੀ ਚੌਕੀ ਠੱਠੀ ਜੈਮਲ ਸਿੰਘ ਦੇ ਇਲਾਕੇ ਵਿੱਚ ਰਾਤ 3 ਵਜੇ ਪਕਿਸਤਾਨੀ ਡਰੋਨ ਨੇ ਭਾਰਤੀ ਇਲਾਕੇ 'ਚ ਘੁਸਪੈਠ ਕੀਤੀ। ਡਰੋਨ ਦੀ ਅਵਾਜ਼ ਸੁਣਦੇ ਬੀਐੱਸਐੱਫ ਦੇ ਜਵਾਨਾਂ ਨੇ ਅੰਨ੍ਹੇਵਾਹ 48 ਦੇ ਲਗਭਗ ਰਾਉਂਡ ਫਾਇਰ ਕੀਤੇਬੀਐਸਐੱਫ ਦੇ ਜਵਾਨਾਂ ਨੇ ਇਸ ਡਰੋਨ ਨੂੰ ਥੱਲੇ ਸੁੱਟ ਲਿਆ ਅਤੇ ਇਸ ਤੋਂ ਬਾਅਦ ਤਲਾਸ਼ੀ ਅਭਿਆਨ ਦੌਰਾਨ ਬੀਐਸਐੱਫ ਨੇ ਇਕ ਡਰੋਨ ਸਮੇਤ 4 ਕਿਲੋ 400 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਸਾਰੇ ਇਲਾਕੇ ਨੂੰ ਸੀਲ ਕਰਕੇ ਜਾਂਚ ਕੀਤੀ ਜਾ ਰਹੀ ਹੈ। ਇਸ ਇਲਾਕੇ 'ਚ ਤਸਕਰੀ ਦੀ ਡਰੋਨ ਰਾਹੀਂ ਅਜਿਹੀ ਪਹਿਲੀ ਘਟਨਾ ਸਾਹਮਣੇ ਆਈ ਹੈ। ਜਦੋਂ ਕਿ ਪਹਿਲਾਂ ਲਗਾਤਾਰ ਕੰਡਿਆਲੀ ਤਾਰ ਰਾਹੀਂ ਤਸਕਰੀ ਦੀਆਂ ਕੋਸ਼ਿਸ਼ਾਂ ਹੁੰਦੀਆਂ ਸਨ।