ਬੀ ਡੀ ਪੀ ਓ ਦਫ਼ਤਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਜਸਬੀਰ ਕਾਜਲ ਅੱਡਾ ਸਰਾਂ

ਬੀ ਡੀ ਪੀ ਓ ਦਫ਼ਤਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਜਸਬੀਰ ਕਾਜਲ ਅੱਡਾ ਸਰਾਂ

ਬੀ ਡੀ ਪੀ ਓ   ਦਫ਼ਤਰ ਦੇ ਬਾਹਰੋਂ ਮੋਟਰਸਾਈਕਲ ਚੋਰੀ   ਜਸਬੀਰ ਕਾਜਲ ਅੱਡਾ ਸਰਾਂ
ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਵਣ ਸਿੰਘ

ਬੀਤੇ ਦਿਨੀਂ ਬੀ ਡੀ ਪੀ ਓ   ਦਫਤਰ ਟਾਂਡਾ  ਦੇ ਬਾਹਰੋਂ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਸਰਵਨ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਹੰਬੜਾ ਨੇ ਦੱਸਿਆ ਕਿ  ਬੀਤੇ ਦਿਨੀਂ ਬੀਡੀਓ ਦਫਤਰ ਟਾਂਡਾ ਵਿਖੇ ਉਹ ਆਪਣੇ ਕਾਲੇ ਰੰਗ ਦੇ ਹੀਰੋ ਹੌਂਡਾ ਸਪਲੈਂਡਰ ਮੋਟਰਸਾਈਕਲ ਨੰਬਰ  PB 21 5286ਤੇ ਸਵਾਰ ਹੋ ਕੇ  ਨਿੱਜੀ ਕੰਮ ਲਈ ਗਿਆ ਸੀ। ਉਹ ਆਪਣੇ ਮੋਟਰਸਾਈਕਲ  ਨੂੰ ਤਾਲਾ ਲਗਾ ਕੇ ਦਫਤਰ ਦੇ ਅੰਦਰ ਗਿਆ ਜਦ ਉਹ ਦਫ਼ਤਰੋਂ ਆਪਣਾ ਕੰਮ ਕਰਾ ਕੇ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਗਾਇਬ ਸੀ ਉਸ ਨੇ ਆਸ ਪਾਸ  ਭਾਲ ਕੀਤੀ ਪਰ ਉਸ ਨੂੰ ਕਿਤੇ ਵੀ ਮੋਟਰਸਾਈਕਲ ਨਾ ਮਿਲਿਆ। ਉਸ ਨੇ ਦੱਸਿਆ ਕਿ ਮੇਰਾ ਮੋਟਰਸਾਈਕਲ   ਕੋਈ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ ।  ਇਸ ਸਬੰਧੀ ਟਾਂਡਾ ਪੁਲੀਸ  ਨੂੰ ਸੂਚਿਤ ਕਰ ਦਿੱਤਾ ਗਿਆ ਹੈ।