ਪੁਸਤਕ "ਡਾ. ਅੰਬੇਡਕਰ ਦਾ ਸੁਨੇਹਾ" ਵਿਸ਼ੇ ਤੇ ਪ੍ਰੀਖਿਆ ਕਰਾਉਣ ਸਬੰਧੀ ਡੱਫਰ ਸਕੂਲ ਦੇ ਵਿਦਿਆਰਥੀਆਂ ਨੂੰ ਮੁਫਤ ਪੁਸਤਕਾਂ ਭੇਟ
ਪ੍ਰਬੁਧ ਭਾਰਤ ਫਾਊਂਡੇਸ਼ਨ ਵੱਲੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲਿਆਂ ਨੂੰ ਦਿੱਤਾ ਜਾਵੇਗਾ 50, 20 ਤੇ 10 ਹਜਾਰ ਦਾ ਇਨਾਮ
ਅੱਡਾ ਸਰਾਂ (ਜਸਵੀਰ ਕਾਜਲ)-ਡਾ.ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਪ੍ਰਬੁੱਧ ਭਾਰਤ ਫਾਊਂਡੇਸ਼ਨ ਦੇ ਸਹਿਯੋਗ ਨਾਲ ਅੰਬੇਡਕਰ ਸਾਹਿਬ ਜੀ ਦੀ ਪੁਸਤਕ "ਡਾ. ਅੰਬੇਡਕਰ ਦਾ ਸੁਨੇਹਾ" ਵਿਸ਼ੇ ਤੇ 27 ਅਗਸਤ ਨੂੰ ਲਿਖਤੀ ਪ੍ਰੀਖਿਆ ਕਾਰਵਾਈ ਜਾ ਰਹੀ ਹੈ। ਇਸ ਸਬੰਧੀ ਸ.ਸ.ਸ. ਸਕੂਲ ਡੱਫਰ ਵਿਖੇ ਇਸ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਰਸ਼ਪਾਲ ਕੌਰ ਅਤੇ ਸੁਸਾਇਟੀ ਦੇ ਮੀਤ ਪ੍ਰਧਾਨ ਲੈਕ. ਦਲਜੀਤ ਸਿੰਘ ਦੀ ਅਗਵਾਈ ਹੇਠ ਮੁਫ਼ਤ ਕਿਤਾਬਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਮੀਤ ਪ੍ਰਧਾਨ ਦਲਜੀਤ ਕੌਰ ਨੇ ਦੱਸਿਆ ਕਿ ਇਸ ਪ੍ਰੀਖਿਆ ਸਬੰਧੀ ਗੜ੍ਹਦੀਵਾਲਾ ਅਤੇ ਪਿੰਡ ਡੱਫਰ ਵਿਖੇ ਦੋ ਪ੍ਰੀਖਿਆ ਸੈਂਟਰ ਬਣਾਏ ਗਏ ਹਨ। ਉਹਨਾਂ ਦੱਸਿਆ ਕਿ ਇਹ ਪ੍ਰੀਖਿਆ ਦੋ ਵਰਗਾਂ ਵਿੱਚ ਲਈ ਜਾਵੇਗੀ ਪਹਿਲੇ ਵਰਗ ਵਿੱਚ ਛੇਵੀਂ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਦੇ ਪ੍ਰੀਖਿਆਰਥੀਆਂ ਅਤੇ ਦੂਜੇ ਵਰਗ ਵਿੱਚ ਬਾਰ੍ਹਵੀਂ ਤੋਂ ਲੈ ਕੇ 40 ਸਾਲ ਤੱਕ ਦੇ ਪ੍ਰੀਖਿਆਰਥੀਆਂ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਪਹਿਲੇ ਵਰਗ ਅਤੇ ਦੂਜੇ ਵਰਗ ਵਿੱਚ ਪਹਿਲਾਂ ਇਨਾਮ 50 ਹਜ਼ਾਰ ਰੁਪਏ, ਦੂਸਰਾ 20 ਹਜਾਰ ਰੁਪਏ, ਤੀਸਰਾ 10 ਹਾਜ਼ਰ ਰੁਪਏ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦੋਨਾਂ ਵਰਗਾਂ ਵਿੱਚ ਮੈਰਿਟ ਵਿੱਚ ਆਏ 250 ਪ੍ਰੀਖਿਆਰਥੀਆਂ ਨੂੰ ਹਜ਼ਾਰ ਹਜ਼ਾਰ ਰੁਪਇਆ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਜੋ ਗੜ੍ਹਦੀਵਾਲਾ ਅਤੇ ਡੱਫਰ ਵਿਖੇ ਸੈਂਟਰ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਮੈਰਿਟ ਵਿੱਚ ਆਏ 50 ਪ੍ਰੀਖਿਆਰਥੀਆਂ ਨੂੰ ਸੋਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਪ੍ਰੀਖਿਆ ਵਿੱਚ ਭਾਗ ਲੈਣ ਵਾਲਿਆਂ ਨੂੰ ਮੁਫਤ ਵਿੱਚ ਕਿਤਾਬ ਉਪਲੱਬਧ ਕਰਵਾਈ ਜਾਏਗੀ। ਇਸ ਪ੍ਰੀਖਿਆ ਵਿੱਚ ਭਾਗ ਲੈਣ ਲਈ ਜਲਦ ਤੋਂ ਜਲਦ ਸੋਸਾਇਟੀ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਪ੍ਰੀਖਿਆਰਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਰਸ਼ਪਾਲ ਕੌਰ , ਲੈਕ: ਦਿਨੇਸ਼ ਠਾਕੁਰ, ਸੋਸਾਇਟੀ ਮੀਤ ਪ੍ਰਧਾਨ ਲੈਕ:ਦਲਜੀਤ ਸਿੰਘ, ਲੈਕ:ਸ਼੍ਰੀਮਤੀ ਕਸ਼ਮੀਰ ਕੌਰ, ਦਿਲਬਾਗ ਸਿੰਘ, ਜਗਵਿੰਦਰ ਸਿੰਘ, ਜਗਮੋਹਨ ਸਿੰਘ, ਹਰਪਾਲ ਸਿੰਘ, ਬਹਾਦਰ ਜਗਦੀਸ਼ ਸਿੰਘ (ਪੀ. ਟੀ. ਆਈ.) ਸ:ਮਨਜੀਤ ਸਿੰਘ, ਬਲਵਿੰਦਰਜੀਤ ਕੌਰ, ਮੈਡਮ ਰਮਨਦੀਪ ਕੌਰ,ਸ੍ਰੀਮਤੀ ਰੇਖਾ ਦੇਵੀ,ਸ਼੍ਰੀਮਤੀ ਸਪਨਾ ਸਲਾਰੀਆ,ਜਗਦੇਵ ਸਿੰਘ ਹਾਜਰ ਸਨ।