all2News ਵਿੱਚ ਲੱਗੀ ਨੈਣੋਵਾਲ ਵੈਦ ਪੁੱਲ ਤੇ ਟੁੱਟੀ ਸੜਕ ਦੀ ਖਬਰ ਹੋਈ ਸੱਚ ਹਾਦਸੇ ਵਿੱਚ ਇੱਕ ਦੀ ਮੌਤ

all2News ਵਿੱਚ ਲੱਗੀ ਨੈਣੋਵਾਲ ਵੈਦ ਪੁੱਲ ਤੇ ਟੁੱਟੀ ਸੜਕ ਦੀ ਖਬਰ ਹੋਈ ਸੱਚ ਹਾਦਸੇ ਵਿੱਚ ਇੱਕ ਦੀ ਮੌਤ

all2News ਵਿੱਚ ਲੱਗੀ ਨੈਣੋਵਾਲ ਵੈਦ ਪੁੱਲ ਤੇ ਟੁੱਟੀ ਸੜਕ ਦੀ ਖਬਰ ਹੋਈ ਸੱਚ ਹਾਦਸੇ ਵਿੱਚ ਇੱਕ ਦੀ ਮੌਤ
all2news, broken road, Nainowal Vaid Bridge, One person died in the accident,

ਅੱਡਾ  ਸਰਾਂ (ਜਸਵੀਰ ਕਾਜਲ)
 ਅੱਡਾ ਸਰਾਂ ਨਜ਼ਦੀਕ  ਨੈਣੋਵਾਲ ਵੈਦ ਦੇ ਪੁਲ ਤੇ ਟੁੱਟੀ ਸੜਕ ਤੇ ਡੂੰਘੇ ਖੱਡੇ ਕਾਰਨ ਇੱਕ ਔਰਤ ਦੀ ਮੌਤ ਹੋ ਜਾਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ ।ਨੈਣੋਵਾਲ ਵੈਦ ਦੇ ਪੁਲ ਤੇ ਟੁੱਟੀ ਸੜਕ ਅਤੇ ਡੂੰਘੇ ਟੋਇਆਂ ਸਬੰਧੀ  ਪਿਛਲੇ ਕੁਝ ਦਿਨ ਪਹਿਲਾਂ all2News chanal ਵਿੱਚ ਖਬਰ ਵੀ ਲਗਾਈ ਗਈ ਸੀ , ਜੋ ਸੱਚੀ ਸਾਬਿਤ ਹੋਈ। ਪਰ ਮਹਿਕਮਾ ਬੇ-ਅਸਰ ਰਿਹਾ। ਜਾਣਕਾਰੀ ਮੁਤਾਬਕ ਸੁਰਜੀਤ ਕੌਰ ਪਤਨੀ ਤਰਸੇਮ ਲਾਲ ਪਿੰਡ ਕੰਧਾਲੀ ਨੌਰੰਗਪੁਰ ਆਪਣੇ ਵੱਡੇ ਲੜਕੇ ਹਰਪ੍ਰੀਤ ਸਿੰਘ ਹੈਪੀ ਨਾਲ ਮੋਟਰ ਸਾਈਕਲ  ਨੰਬਰ PB07 BP 6597 ਤੇ ਸਵਾਰ ਹੋ ਕੇ 10 ਕੁ ਵਜੇ ਸਵੇਰੇ ਹੁਸ਼ਿਆਰਪੁਰ ਜਾ ਰਹੇ ਸਨ,ਜਦੋਂ ਨੈਣੋਵਲ ਵੈਦ ਪੁਲ ਤੇ ਪਹੁੰਚੇ  ਤਾਂ  ਸੜਕ ਤੇ ਪਏ ਡੂੰਘੇ ਟੋਏ ਤੇ ਮੋਟਰ ਸਾਇਕਲ ਬੇ- ਕਾਬੂ ਹੋਣ ਕਾਰਨ ਸੜਕ ਤੇ ਡਿਗਣ ਨਾਲ ਸੁਰਜੀਤ ਕੌਰ ਗੰਭੀਰ ਜਖਮੀ  ਹੋ ਗਈ ਅਤੇ ਸਥਾਨਕ ਲੋਕਾਂ ਨੇ ਟਾਂਡਾ ਵਿਖੇ ਹਸਪਤਾਲ ਚ ਲਿਜਾਇਆ ਗਿਆ  ਪਰ ਜਾਂਚ ਕਰਨ ਤੇ ਪਤਾ ਲੱਗਾ ਔਰਤ ਦੀ ਮੌਤ ਹੋ ਚੁੱਕੀ ਸੀ ।  ਲੜਕੇ ਹਰਪ੍ਰੀਤ ਸਿੰਘ ਦੇ ਵੀ ਸੱਟਾਂ ਲੱਗ ਗਈਆਂ ਅਤੇ  ਮੋਟਰ ਸਾਈਕਲ ਵੀ ਨੋਕਸਾਨਿਆ ਗਿਆ। ਇੱਥੇ ਜ਼ਿਕਰਯੋਗ ਹੈ ਗਰੀਬ ਪਰਿਵਾਰ ਵਿਚੋੰ ਮਿ੍ਤਕ ਸੁਰਜੀਤ ਕੌਰ ਦੇ ਪਤੀ ਦੀ ਪਹਿਲਾ ਹੀ ਮੌਤ ਹੋ ਚੁੱਕੀ ਸੀ  ਅਤੇ  3 ਲੜ੍ਕੇ ਅਤੇ 2 ਲੜਕੀਆਂ  ਆਪਣੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਹਨ। ਇਸ ਪਰਿਵਾਰ ਵਲੋ ਸਰਕਾਰ ਤੋੰ ਮਦਦ ਲਈ ਗੁਹਾਰ ਲਗਾਈ ਹੈ ।