ਡੇਰਾ ਬਾਬਾ ਨਾਨਕ ਦੇ ਮਾੜੇ ਹਾਲਤ, ਬਰਸਾਤ ਆਉਣ ਤੇ ਦਰਿਆ ਦਾ ਰੂਪ

ਪ੍ਰਸ਼ਾਸ਼ਨ ਤੇ ਡੇਰਾ ਬਾਬਾ ਨਾਨਕ ਦੇ ਸਿਆਸੀ ਵਾਲੀਵਾਰਸ ਲਾਪਤਾ

ਅਸੀਂ ਤੁਹਾਨੂੰ ਡੇਰਾ ਬਾਬਾ ਨਾਨਕ ਦੇ ਹਸਪਤਾਲ ਦੇ ਨਜਦੀਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ।  ਤੁਸੀਂ ਦੇਖ ਕੇ ਹੈਰਾਨ ਵੀ ਹੋਵੋਗੇ ਕਿ ਕੀ ਇਹ ਓਹੀ ਡੇਰਾ ਬਾਬਾ ਨਾਨਕ ਹੈ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਕਿਹਾ ਜਾਂਦਾ ਹੈ।  ਜਿਥ੍ਹੇ ਕਰਤਾਰਪੁਰ ਕੋਰੀਡੋਰ ਹੈ।  ਜਿਥੋਂ  ਹਜਾਰਾਂ ਸ਼ਰਧਾਲੂ ਰੋਜ਼ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਾਇ ਜਾਂਦੇ ਹਨ।  ਜਿਥ੍ਹੇ ਸ਼ਹਿਰ ਨੂੰ ਹੈਰੀਟੇਜ ਲੁੱਕ ਦੇਣ ਲਈ ਕੋਰੀਡੋਰ ਹੈਰੀਟੇਜ ਦਾ ਪ੍ਰੋਜੈਕਟ ਚਲਾ ਕੇ ਕਰੋੜਾਂ ਰੁਪਏ ਸਰਕਾਰ ਖਰਚ ਕਰ ਰਹੀ ਹੈ। ਸਬ ਤੋਂ ਵੱਡੀ ਗੱਲ ਡੇਰਾ ਬਾਬਾ ਨਾਨਕ ਦੀ ਮਿਉਂਸਿਪਲ ਕਮੇਟੀ ਸਬ ਤੋਂ ਪੁਰਾਣੀ ਹੈ ਤੇ ਵਿਕਾਸ ਦਾ ਨਮੂਨਾ ਤਾਂ ਤੁਸੀਂ ਦੇਖ ਹੀ ਰਹੇ ਹੋ। 
ਜੇ ਗੱਲ ਕਰੀਏ ਹੈਰੀਟੇਜ ਪ੍ਰੋਜੈਕਟ ਦੀ, ਵੈਸੇ ਤਾਂ ਉਹ ਏਨਾ ਆਹਿਸਤਾ ਚੱਲ ਰਿਹਾ ਹੈ ਕਿ ਸ਼ਾਇਦ ਹੀ ਉਹ ਪੂਰਾ ਹੋ ਸਕੇ ਜੇ ਪੂਰਾ ਹੋ ਵੀ ਜਾਂਦਾ ਹੈ ਤਾਂ ਕੀ ਇਹ ਹਾਲਤ ਜੋ ਤੁਸੀਂ ਦੇਖ ਰਹੇ ਹੋ ਬਾਰਿਸ਼ ਚ ਡੇਰਾ ਬਾਬਾ ਨਾਨਕ ਦੇ ਹੋ ਜਾਂਦੇ ਹਨ ਕੀ ਉਹ ਡੇਰਾ ਬਾਬਾ ਨਾਨਕ ਨੂੰ ਹੈਰੀਟੇਜ ਦਿੱਖ ਦੇ ਪਏਗਾ। 
ਭਾਵੇਂ ਬਹੁਤ ਖਬਰਾਂ ਇਸ ਬਰਸਾਤ ਕਾਰਨ ਪਾਣੀ ਚ ਡੁਬੇ ਤੇ ਮੰਦਹਾਲ ਇਸ ਧਾਰਮਿਕ ਸਥਾਨ ਡੇਰਾ ਬਾਬਾ ਨਾਨਕ ਦੀਆਂ ਤੁਸੀਂ ਦੇਖ ਚੁਕੇ ਹੋ। ਪਰਸ਼ਾਸ਼ਨ ਤੇ ਡੇਰਾ ਬਾਬਾ ਨਾਨਕ ਦੇ ਸਿਆਸੀ ਵਾਲੀਵਰਸਾਂ ਤੇ ਜਿੰਨੇ  ਮਰਜ਼ੀ ਸਵਾਲੀਆ ਨਿਸ਼ਾਨ ਕਿਉਂ ਨਾ ਖੜੇ ਹੋ ਜਾਣ ਪਰ ਕਿਸੇ ਤੇ ਵੀ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ। ਬੜੇ ਲੰਬੇ ਸਮੇਂ ਤੋਂ ਡੇਰਾ ਬਾਬਾ ਨਾਨਕ ਦੇ ਲੋਕ ਇਹ ਕਹਿਣ ਤੇ ਮਜਬੂਰ ਹਨ ਕਿ ਪ੍ਰਸ਼ਾਸ਼ਨ ਤੇ ਡੇਰਾ ਬਾਬਾ ਨਾਨਕ ਦੇ ਸਿਆਸੀ ਵਾਲੀਵਾਰਸ ਲਾਪਤਾ 
ਹਨ। 
ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਜਰੂਰ ਦੱਸਣਾ ਜੀ। 

ਤੁਸੀਂ ਦੇਖ ਰਹੇ ਹੋ ਆਲ 2 ਨਿਊਜ਼ ਦੀ ਵਿਸ਼ੇਸ਼ ਰਿਪੋਰਟ।