ਡੇਰਾ ਬਾਬਾ ਨਾਨਕ ਸ੍ਰੀ ਕਰਤਾਰਪੁਰ ਕੋਰੀਡੋਰ ਦਰਸ਼ਨ ਸਥੱਲ ਤੇ ਅੱਜ ਦੇ ਦਿਨ ਦੇ ਹਾਲਤ - ਕਿਸਾਨ ਚਿੰਤਿਤ

ਆਲ 2 ਨਿਊਜ਼ ਦੀ ਖਬਰ ਤੇ ਲੱਗੀ ਮੋਹਰ

ਡੇਰਾ ਬਾਬਾ ਨਾਨਕ ਸ੍ਰੀ ਕਰਤਾਰਪੁਰ ਕੋਰੀਡੋਰ ਦਰਸ਼ਨ ਸਥੱਲ ਤੇ ਅੱਜ ਦੇ ਦਿਨ ਦੇ ਹਾਲਤ ਦੇਖਣ ਲਈ ਸਾਡੀ ਪੱਤਰਕਾਰਾਂ ਦੀ ਟੀਮ ਪਹੁੰਚੀ।  ਧੁਸੀ ਬੰਨ ਨੇ ਨਾਲ ਨਾਲ ਪਾਣੀ ਦਾ ਪੱਧਰ ਤਾਂ ਪਹਿਲਾਂ ਵਰਗਾ ਹੀ ਸੀ। ਪਰ ਰਾਤ ਤੋਂ ਹੋਣ ਵਾਲੀ ਲਗਾਤਾਰ ਬਰਸਾਤ ਨੇ ਇਲਾਕਾ ਨਿਵਾਸੀਆਂ ਤੇ ਨੇੜਲੇ ਕਿਸਾਨਾਂ ਦੀ ਚਿੰਤਾ ਵਧ ਦਿੱਤੀ ਹੈ।  ਸਾਡੀ ਪਹਿਲੀ ਰਿਪੋਰਟ ਤੇ ਮੋਹਰ ਲਗਾਉਂਦੇ ਹੋਏ ਇਹ ਮੰਗ ਹੁਣ ਉਠਣੀ ਸ਼ੁਰੂ ਹੋ ਗਈ ਹੈ ਕਿ ਅਲਾਹ ਅਧਿਕਾਰੀਆਂ ਨੂੰ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਫਲੈਗ ਮੀਟਿੰਗ ਕਰਨੀ ਚਾਹੀਦੀ ਹੈ ਤਾਂ ਜੋ ਪਾਕਿਸਤਾਨ ਸਾਈਡ ਤੇ ਜੋ ਬਣ ਰਹੇ ਪੁਲ ਦੇ ਨਾਲ ਜੋ ਪਾੜ ਪਿਆ ਹੈ ਉਸ ਨੂੰ ਪੂਰਿਆ ਜਾ ਸਕੇ ਤੇ ਅੱਗੇ ਤੋਂ ਭਾਰਤ ਸਾਈਡ ਪਾਣੀ ਪ੍ਰਵੇਸ਼ ਨਾ ਕਰੇ ਤੇ ਬਾਰਡਰ ਦੇ ਨਾਲ ਰਹਿੰਦੇ ਲੋਕ ਹੜ੍ਹ ਦੇ ਖਤਰੇ ਤੋਂ ਬਚ ਸਕਣ।  ਆਓ ਦੇਖਦੇ ਹਾਂ ਡੇਰਾ ਬਾਬਾ ਨਾਨਕ ਇਲਾਕੇ ਦੇ ਚਿੰਤਤ ਕਿਸਾਨਾਂ ਨੇ ਕਿ ਕਿਹਾ। 
 ਤੁਸੀਂ ਦੇਖ ਰਹੇ  ਹੋ ਆਲ 2 ਨਿਊਜ਼ ਲਈ ਕ੍ਰਿਸ਼ਨ ਗੋਪਾਲ ਨਾਲ ਜਤਿੰਦਰ ਕੁਮਾਰ ਦੀ ਇਹ ਰਿਪੋਰਟ।