ਡੇਰਾ ਬਾਬਾ ਨਾਨਕ ਵਿਖੇ ਪ੍ਰਗਤੀਸ਼ੀਲ ਲੇਖਕ ਸੰਘ ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਵੱਲੋਂ

ਕਰਤਾਰਪੁਰ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਵਿਸ਼ਾਲ ਸੈਮੀਨਾਰ

bedi shop

ਗਤੀਸ਼ੀਲ ਲੇਖਕ ਸੰਘ, ਪੰਜਾਬ, ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮ੍ਰਿਤਸਰ ਵੱਲੋਂ ਸ੍ਰੀ ਕਰਤਾਰਪੁਰ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਵਿਸ਼ਾਲ ਸੈਮੀਨਾਰ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ। ਸੈਮੀਨਾਰ ਦਾ ਵਿਸ਼ਾ: ‘ਗੁਰੂ ਨਾਨਕ: ਦਰਸ਼ਨ ਅਤੇ ਵਰਤਮਾਨ’ ਭਾਰਤ–ਪਾਕਿ ਸਰਹੱਦੀ ਬੰਦਿਸ਼ਾਂ ਦੇ ਵਿਸ਼ੇਸ਼ ਪ੍ਰਸੰਗ  ਉੱਤੇ ਵਿਚਾਰ ਚਰਚਾ ਕੀਤੀ। ਆਏ ਹੋਏ ਮਹਿਮਾਨਾਂ ਦਾ ਸਵਾਗਤ ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਭੂਪਿੰਦਰ ਸਿੰਘ ਸੰਧੂ ਨੇ ਕੀਤਾ। ਇਸ ਸਮਾਗਮ ਦੇ ਮੁੱਖ ਬੁਲਾਰੇ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਪਾਵਨ ਧਰਤੀ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਗੋਲੀ ਦੀ ਥਾਂ ’ਤੇ ਸੰਵਾਦ ਹੋਵੇ ਤਾਂ ਆਪਣੇ ਮਸਲੇ ਟੇਬਲ ’ਤੇ ਬੈਠ ਕੇ ਹੋ ਸਕਦੇ ਹਨ। ਸਾਨੂੰ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ‘ਕੁਛਿ ਕਹਿਐ, ਕੁਝ ਸੁਣਿਐ’ ਤੇ ਚਲਣਾ ਚਾਹੀਦਾ ਹੈ। ਦੂਜਿਆ ਦੀ ਸੁਣੋ ਤੇ ਤਰਕ ਨਾਲ ਆਪਣੀ ਗੱਲ ਰਖੋ। 20 ਡਾਲਰ ਦੀ ਫ਼ੀਸ ਨੂੰ ਖਤਮ ਕਰਨਾ ਚਾਹੀਦਾ ਹੈ। ਦਰਸ਼ਨ ਦੀਦਾਰੇ ਕਰਨ ਵਾਲੀ ਸੰਗਤਾਂ ਕੋਲੋ ਪਾਸਪੋਰਟ ਦੀ ਸ਼ਰਤ ਖ਼ਤਮ ਕਰਕੇ ਆਧਾਰ ਕਾਰਡ ਰਾਹੀਂ ਦਰਸ਼ਨ ਕਰਵਾਏ ਜਾਣ। ਧਰਤ ਧਰ ਸਮਾਲ ਦੇ ਫ਼ਲਸਫ਼ੇ ’ਤੇ ਚੱਲੀਏ, ਸਾਰੀ ਧਰਤੀ ਸਭ ਜੀਅ ਜੰਤਾਂ ਲਈ ਹੈ। ਭਾਰਤ ਵਿੱਚ ਸਭ ਤੋਂ ਅਹਿਮ ਪਹਿਚਾਣ ਆਧਾਰ ਕਾਰਡ ਨੂੰ ਹੀ ਮੰਨਿਆ ਜਾਂਦਾ ਹੈ। ਕਿਸੇ ਵੀ ਕੰਮ ਲਈ ਆਧਾਰ ਕਾਰਡ ਜ਼ਰੂਰੀ ਹੈ। ਫਿਰ ਬਾਰਡਰ ਪਾਰ ਕਰਨ ਲਈ ਕਿਉਂ ਨਹੀਂ? ਗੁਰੂ ਨਾਨਕ ਦੀ ਬਾਣੀ ਪੁਰਾਣੀਆਂ ਸਾਰੀਆਂ ਪਰੰਪਰਾਵਾਂ ਨੂੰ ਬਦਲ ਦੇਂਦੀ ਹੈ। ਪ੍ਰਮਾਤਮਾ, ਕੁਦਰਤ, ਮਾਨਵੀ ਸਰੋਕਾਰ ਸਮਾਜਕ ਧਾਰਮਿਕ ਪਰੰਪਰਾਵਾਂ ਬਦਲ ਕੇ ਰੱਖ ਦੇਂਦੇ ਹਨ। ਭਾਈ ਗੁਰਦਾਸ ਜੀ ਦੀ ਗੁਰਬਾਣੀ ਦੀ ਵਿਆਖਿਆ ਪ੍ਰਮਾਣਿਕ ਦਸਤਾਵੇਜ਼ ਹੈ। ਗੁਰੂ ਨਾਨਕ ਦੇਵ ਜੀ ਦਾ ਪ੍ਰਮਾਤਮਾਂ ਸਰਵ ਲੋਕੀ, ਬ੍ਰਹਮੰਡ ਦਾ ਸਿਰਜਕ ਸਾਰੇ ਜੀਵ ਜੰਤੂ ਉਸਦੇ ਪਿਆਰ ਵਾਲੀ ਸਖੀ ਸਹੇਲੜੀ ਵਾਂਗ ਹੈ, ਰਬ ਤਾਂ ਕਿਸੇ ਨਾਲ ਵਿਤਕਰਾ ਨਹੀਂ ਕਰਦਾ–ਬ੍ਰਹਮੰਡ ਸਭ ਲਈ ਹੈ। ਪ੍ਰਮਾਤਮਾ ਨਿਰਭਓ, ਨਿਰਵੈਰ ਹੈ। 
 ਅਕਾਦਮੀ ਦੇ ਪ੍ਰਧਾਨ ਸ੍ਰੀ ਰਮੇਸ਼ ਯਾਦਵ ਨੇ ਕਿਹਾ ਕਿ ਭਾਰਤ–ਪਾਕਿ ਦਰਮਿਆਨ ਵਪਾਰ ਗੁਜਰਾਤ ਦੇ ਰਾਹੀਂ ਹੋ ਰਿਹਾ ਹੈ। ਜਦਕਿ ਦੋਹਾਂ ਦੇਸ਼ਾਂ ਲਈ ਵੱਡਾ ਵਪਾਰਕ ਕੇਂਦਰ ਪੰਜਾਬ ਹੈ। ਪੰਜਾਬ ਵਿੱਚ ਦੋ ਰਸਤਿਆਂ ਰਾਹੀਂ ਵਪਾਰ ਕੀਤਾ ਜਾਂ ਸਕਦਾ ਹੈ। ਪਹਿਲਾਂ ਵਾਹਘਾ–ਅਟਾਰੀ ਅਤੇ ਦੂਜਾ ਡੇਰਾ ਬਾਬਾ ਨਾਨਕ ਕੋਰੀਡਰ। ਪਹਿਲਾਂ ਵੀ ਇਹਨਾਂ ਰਸਤਿਆਂ ਰਾਹੀਂ ਵਪਾਰ ਕੀਤਾ ਜਾਂਦਾ ਸੀ ਪਰ ਦੋਹਾਂ ਸਰਕਾਰਾਂ ਵਿੱਚਕਾਰ ਮੱਤਭੇਦ ਕਾਰਨ ਵਪਾਰ ਬੰਦ ਕਰ ਦਿੱਤਾ ਗਿਆ। ਜੇਕਰ ਗੁਜਰਾਤ ਰਾਹੀਂ ਵਪਾਰ ਹੋ ਸਕਦਾ ਹੈ ਤੇ ਪੰਜਾਬ ਦੇ ਰਸਤੇ ਵੀ ਵਪਾਰ ਹੋਣਾ ਚਾਹੀਦਾ ਹੈ। ਦੋਹਾਂ ਦੇਸ਼ਾਂ ਦੀਆਂ ਸਰਕਾਰ ਨੂੰ ਪੁਰਜੋਰ ਮੰਗ ਕੀਤੀ ਕਿ ਇਹਨਾਂ ਰਸਤਿਆਂ ਰਾਹੀਂ ਵਪਾਰ ਕੀਤਾ ਜਾਵੇ ਤਾਂ ਕਿ ਦ’ੋਹਾਂ ਦੇਸ਼ਾਂ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਤੇ ਦੋਹਾਂ ਦੇਸ਼ਾਂ ਦਰਮਿਆਨ 1947 ਦੀ ਭਿਆਨਕ ਘਟਨਾ ਵਿੱਚ ਵਿਛੜ ਚੁੱਕੇ ਆਪਣੇ ਲੋਕਾਂ ਨੂੰ  ਅਸਾਨੀ ਨਾਲ ਮਿਲ ਸਕਣ ਆਪਣੀ ਮਿੱਟੀ ਨੂੰ ਚੁੰਮ ਕੇ ਨਤਮਸਤਕ ਹੋ ਸੱਕਣ। ਇਸ ਵੇਲ ਪੁਰੇੇ ਸੰਸਾਰ ਵਿੱਚ ਡਰ ਦਾ ਮਾਹੋਲ ਬਣਿਆ ਹੋਇਆ ਪਹਿਲਾਂ ਰੂਸ ਯੂਕਰੇਨ ਯੁੱਧ ਅਤੇ ਹੁਣ ਇਜ਼ਰਾਇਲ ਫ਼ਲਿਸਤੀਨ ਵਿਚਕਾਰ ਯੁੱਧ ਚੱਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸਨੂੰ ਤੀਜੀ ਸੰਸਾਰ ਯੁੱਧ ਵਜੋਂ ਦੇਖਿਆ ਜਾ ਰਿਹਾ ਹੈ। 
ਸਮਾਗਮ ਉਪਰੰਤ ਅਕਾਦਮੀ ਦੇ ਮੈਂਬਰ ਮੈਡਮ ਕਮਲ ਗਿੱਲ ਨੇ ਐਲਾਨਨਾਮਾ ਪੜ੍ਹ ਕੇ ਸੁਣਾਇਆ ਅਤੇ ਇਸ ਮੱਤੇ ਨੂੰ ਸਰਵਸੰਮਤੀ ਨਾਲ ਭਰਵਾਂ ਹੁੰਗਾਰਾ ਦਿੱਤਾ। 
ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਤੇ ਕਰਮਭੂਮੀ ਵੀ ਰਹੀਂ ਹੈ। ਗੁਰੂ ਨਾਨਕ ਦੇਵ ਜੀ ਕਿਰਤ ’ਤੇ ਜ਼ੋਰ ਦਿੱਤਾ। ਸਮਾਜ ਨੂੰ ਬਦਲਣ ਲਈ ਕਲਮ ਦੀ ’ਤੇ ਕਿਰਤ ਕਰਨ ਵਾਲਿਆਂ ਦੀ ਲੋੜ ਹੈ। ਗੁਰੂ ਜੀ ਨੇ ਸਮਾਜ ਨੂੰ ਬਦਲਣ ਦਾ ਸੰਦੇਸ਼ ਦਿੱਤਾ। ਪੁਰਾਤਨ ਪਰੰਪਰਾਵਾਂ, ਰਿਵਾਜਾਂ, ਅੰਧ–ਵਿਸ਼ਵਾਸ਼ਾਂ ਨੂੰ ਬਦਲਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਹਿੰਦੂ ਤੇ ਮੁਸਲਮਾਨ ਪੁਜਾਰੀਆਂ ਨਾਲ ਸੰਵਾਦ –ਰਚਾਇਆ, ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੂੰ ਤਰਕ ਤੇ ਵਿਗਿਆਨ ਦੇ ਅਧਾਰ ’ਤੇ ਵਿਚਰਨ ਦਾ ਸੰਦੇਸ਼ ਦਿੱਤਾ। ਉਰਦੂ ਫਾਰਸੀ ਦੇ ਪ੍ਰਸਿੱਧ ਸ਼ਾਇਰ ਡਾ. ਮੁਹੰਮਦ ਇਕਬਾਲ ਨੇ ਉਨ੍ਹਾਂ ਨੂੰ ‘ਮਰਦ–ਏ–ਕਾਮਿਲ’ ਕਹਿ ਕੇ ਵੱਡਿਆਇਆ। ਪ੍ਰਸਿੱਧ ਕਵੀ ਰਾਬਿੰਦਰਨਾਥ ਟੈਗੋਰ ਨੇ ਗੁਰੂ ਜੀ ਦੁਆਰਾ ਰਚਿਤ ਆਰਤੀ ਦੀ ਸਿਫ਼ਤ ਕੀਤੀ। 
 ਡਾ. ਸੁਰਜੀਤ ਜੱਜ ਨੇ ਕਿਹਾ ਕਿ ਅਜੋਕੇ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਦਾ ਸੈਮੀਨਾਰ ਅਤੇ ਕਵੀ ਦਰਬਾਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਫ਼ਲਸਫ਼ੇ ਦੇ ਸੰਧਰਭ ਵਿੱਚ ਆਯੋਜਿਤ ਕੀਤਾ ਗਿਆ ਹੈ। ਇਸ ਦੀ ਤਿਆਰੀ ਵਿੱਚ ਸਹਿਯੋਗੀ ਸੰਸਥਾਵਾਂ ਦੀ ਅਹਿਮ ਭੂਮਿਕਾ ਹੈ। ਸੈਮੀਨਾਰ ਤੋਂ ਬਾਅਦ ਦੂਜੇ ਸੈਸ਼ਨ ਵਿਚ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿੱਚ ਪ੍ਰੋ. ਨਵੇਤਜ ਗੜ੍ਹਦੀਵਾਲਾ, ਪ੍ਰੋ. ਬਲਦੇਵ ਬਲੀ, ਡਾ. ਭੁਪਿੰਦਰ ਕੌਰ ਫਗਵਾੜਾ, ਡਾ. ਅਰਵਿੰਦਰ ਕੌਰ, ਡਾ. ਸੁਖਦੀਪ ਦੀਪ, ਨਿਰੰਜਨ ਸਿੰਘ ਗਿੱਲ, ਕੀਰਤ ਪ੍ਰਤਾਪ ਸਿੰਘ ਪੰਨੂੰ, ਪ੍ਰੋ. ਕੁਲਦੀਪ ਚੌਹਾਨ, ਦੇਵ ਰਾਜ ਦਾਦਰ, ਜਗਪਾਲ ਚਹਿਲ, ਅਮਰੀਕ ਡੋਗਰਾ, ਮਖਣ ਮਾਨ, ਡਾ. ਸੰਤੋਖ ਸੁੱਖੀ, ਡਾ. ਹਰਦੀਪ ਸਿੰਘ, ਨਰੈਣ ਸਿੰਘ ਬਾਜਵਾ, ਗੁਰਭੇਜ ਭਲਾਈਵਾਲਾ, ਸੁੱਚਾ ਸਿੰਘ ਰੰਧਾਵਾ, ਹਰਦਰਸ਼ਨ ਸਿੰਘ ਕੰਵਲ, ਜਸਵਿੰਦਰ ਸਿੰਘ ਢਿਲੋਂ, ਸੁਖਬੀਰ ਭੁੱਲਰ, ਨਿਰਮਲ ਸਿੰਘ ਆਦਿ ਕਵੀਆਂ ਨੇ ਗੁਰੂ ਨਾਨਕ ਸਾਹਿਬ ’ਤੇ ਲਿਖਿਤ ਕਵੀਤਾਵਾਂ ਸੁਣਾਇਆ। ਮੰਚ ਸੰਚਾਲਕ ਦੀ ਭੂਮਿਕਾ ਧਰਵਿੰਦਰ ਔਲਖ ਨੇ ਬਾਖੂਬੀ ਨਿਭਾਈ। ਸਭ ਦਾ ਧੰਨਵਾਦ ਸ੍ਰੀਮਤੀ ਹਰਜਿੰਦਰਪਾਲ ਕੌਰ ਕੰਗ ਨੇ ਕੀਤਾ।
 ਇਸ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਸੰਘਰਸ਼ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਸੋਨੀ ,ਦਿਲਬਾਗ ਸਿੰਘ ਸਰਕਾਰੀਆ, ਕਮਲ ਗਿੱਲ, ਹਰਜੀਤ ਸਿੰਘ ਸਰਕਾਰੀਆ, ਗੁਰਪ੍ਰੀਤ ਸਿੰਘ ਕੱਦਗਿੱਲ, ਜਗਰੂਪ ਸਿੰਘ ਐਮਾ, ਗੋਬਿੰਦ ਕੁਮਾਰ, ਕਾਮਰੇਡ ਗੁਲਜ਼ਾਰ ਸਿੰਘ, ਬਸੰਤ ਕੌਰ, ਰਾਜ ਗੁਰਵਿੰਦਰ ਸਿੰਘ ਲਾਡੀ, ਦਿਲਬਾਗ ਸਿੰਘ ਡੋਗਰ, ਅਮਰਜੀਤ ਕੌਰ, ਕਾਮਰੇਡ ਮਨਜੀਤ ਸਿੰਘ ਰਾਊਵਾਲ, ਪ੍ਰਭਜੋਤ ਸਿੰਘ ਭੱਲਾ, ਕਾਮਰੇਡ ਤਰਲੋਕ ਸਿੰਘ ਬਹਿਰਾਮਪੁਰਾ, ਹਰਪਾਲ ਸਿੰਘ ਛੀਨਾ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਜੱਥੇਬੰਦੀਆਂ, ਕਿਸਾਨ ਆਗੂ ਅਤੇ ਕਾਲਜਾ ਦੇ ਵਿਦਿਆਰਥੀ ਹਾਜ਼ਰ ਸਨ।