ਡੇਰਾ ਬਾਬਾ ਨਾਨਕ ਆਪ ਦੇ ਆਗੂ ਕੁਲਵਿੰਦਰ ਸਿੰਘ ਜੁਗਨੂੰ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਤੇ ਵੱਡੀ ਮੀਟਿੰਗ

ਆਪ ਨੇ ਵਜਾਇਆ ਕਮੇਟੀ ਦੀਆਂ ਚੋਣਾਂ ਦਾ ਬਿਗਲ

mart daar

ਸਥਾਨਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਜੁਗਨੂੰ  ਵੱਲੋਂ ਆਪਣੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਜਿਸ ਵਿੱਚ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ। ਇਸ ਮੋਕੇ ਆਪ ਆਗੂ ਅਤੇ ਕਈ ਵਾਰ ਤੋਂ ਐਮ ਸੀ ਕੁਲਵਿੰਦਰ ਸਿੰਘ ਜੁਗਨੂੰ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਜਨਤਾ ਦੀ ਸੇਵਾ ਕਰਦੇ ਆ ਰਹੇ ਹਾਂ ਤੇ ਇਸੇ ਤਰਾਂ ਸੇਵਾ ਕਰਦੇ ਰਹਾਂਗੇ । ਉਨ੍ਹਾਂ ਕਿਹਾ ਕਿ ਗੁਰਦੀਪ ਸਿੰਘ ਰੰਧਾਵਾ ਦੇ ਸਾਥ ਸਦਕਾ ਹੋਰ ਵੀ ਜੋਸ਼ੋ ਖਰੋਸ਼ ਨਾਲ ਜਨਤਾ ਦੀ ਸੇਵਾ ਕਰਾਂਗੇ। 
ਓਥੇ ਹੀ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿੱਚ ਆਉਣ ਵਾਲੀਆਂ ਮਿਉਂਸਪਲ ਕਮੇਟੀ ਦੀਆਂ ਚੋਣਾਂ ਦੇ ਮਧੇਨਜ਼ਰ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ ਤੇ ਇਸ ਪਹਿਲੀ ਰੈਲੀ ਵਰਗੀ ਮੀਟਿੰਗ ਨੇ ਸਿੱਧ ਕਰ ਦਿੱਤਾ ਹੈ ਕਿ ਮਿਉਂਸਪਲ ਕਮੇਟੀ ਦੀਆਂ ਚੋਣਾਂ ਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਆਮ ਆਦਮੀ ਨੇ ਹੂੰਝਾ ਫੇਰ ਜਿੱਤ ਹਾਸਲ ਕਰਕੇ ਸਾਰੇ ਰਿਕਾਰਡ ਤੋੜ ਦਿੱਤੇ ਸਨ, ਓਸੇ ਹੀ ਤਰ੍ਹਾਂ  ਡੇਰਾ ਬਾਬਾ ਨਾਨਕ ਮਿਉਂਸਪਲ ਕਮੇਟੀ ਦੀਆਂ ਚੋਣਾਂ ਵਿੱਚ ਕੌਂਸਲਰ ਵੀ ਆਮ ਆਦਮੀ ਪਾਰਟੀ ਦੇ ਹੀ ਹੋਣਗੇ। ਇਸ ਮੋਕੇ ਬਲਾਕ ਪ੍ਰਧਾਨ  ਗਗਨਦੀਪ ਸਿੰਘ , ਵਪਾਰ ਮੰਡਲ ਪ੍ਰਧਾਨ ਵਿਪਿਨ ਸੋਨੀ, ਬਿੱਟਾ ਮਹਾਜਨ, ਸੰਜੀਵ ਸੋਨੀ,  ਸੁਧੀਰ ਬੇਦੀ , ਰਜਤ ਮਰਵਾਹ, ਹੈਪੀ, ਸੱਤਪਾਲ ਸ਼ੌਂਕੀ , ਮਾਸਟਰ ਓਮ ਪ੍ਰਕਾਸ਼ , ਦਲਜੀਤ ਸਿੰਘ ਜੋਸ, ਮੋਹਿਤ ਵੋਹਰਾ, ਅਰਜੁਨ ਸੋਨੀ,  ਮਾਸਟਰ ਓਮ ਪ੍ਰਕਾਸ਼, ਬਲਦੇਵ ਰਾਜ ਡਾਇਮੰਡ, ਕਰਨੈਲ ਸਿੰਘ, ਪੀ ਏ ਲਵਪੀ੍ਤ ਸਿੰਘ, ਆਦਿ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜਰ ਸਨ। 
ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਆਲ 2 ਨਿਊਜ਼ ਲਈ ਵਿਸ਼ੇਸ਼ ਰਿਪੋਰਟ।