ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡ ਠੇਠਰਕੇ ਦੇ ਖੇਤਾਂ ਵਿਚੋਂ ਇਕ ਪੈਕੇਟ ਹੀਰੋਇਨ ਬ੍ਰਾਮਦ

ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡ ਠੇਠਰਕੇ ਦੇ ਖੇਤਾਂ ਵਿਚੋਂ ਇਕ ਪੈਕੇਟ ਹੀਰੋਇਨ ਬ੍ਰਾਮਦ DSP ਮਨਿੰਦਰ ਪਾਲ ਸਿੰਘ ਨੇ ਸਾਂਝੀ ਕੀਤੀ ਜਾਣਕਾਰੀ

ਅੱਜ ਤੜਕਸਾਰ BSF ਤੇ ਪੰਜਾਬ ਪੁਲਿਸ ਵਲੋਂ ਚਲਾਏ ਜਾ ਰਹੇ ਸਰਚ ਅਭਿਆਨ ਦੇ ਤਹਿਤ ਇੰਡੋ ਪਾਕਿ ਸਰਹਦ ਨਾਲ ਲੱਗਦੇ ਪਿੰਡ ਠੇਠਰਕੇ ਦੇ ਖੇਤਾਂ ਵਿਚੋਂ  ਇੱਕ ਪੈਕੇਟ ਜੋ ਕਿ ਟੇਪ ਨਾਲ ਬੰਦ ਕੀਤਾ ਹੋਇਆ ਸੀ ਬ੍ਰਾਮਦ ਹੋਇਆ।  ਜਿਕਰਯੋਗ ਹੈ ਕਿ ਆਏ ਦਿਨ ਪਾਕਿਸਤਾਨ ਵਾਲੇ ਪਾਸੋਂ ਇਸ ਤਰਾਂ ਦੀਆਂ ਨਾਪਾਕ ਹਰਕਤਾਂ ਅਕਸਰ ਹੀ ਸਰਹਦ ਨਾਲ ਲੱਗਦੇ ਪਿੰਡਾਂ ਵਿਚ ਦੇਖਣ ਨੂੰ ਮਿਲਦੀਆਂ ਹਨ।  ਪੰਜਾਬ ਪੁਲਿਸ ਨੇ ਹੀਰੋਇਨ ਦੇ ਪੈਕੇਟ ਨੂੰ ਕਬਜੇ ਵਿਚ ਲੈ ਲਿਆ ਹੈ ਅਤੇ ਸਰਚ ਅਭਿਆਨ ਜਾਰੀ ਹੈ । ਇਸ ਪੈਕੇਟ   ਵਜਨ ਲਗਭਗ 500 ਗ੍ਰਾਮ ਦੇ ਕਰੀਬ ਦੱਸਿਆ ਜਾ ਰਿਹਾ।