ਝੂਠੀ ਸਹੁੰ ਚੁੱਕਣ ਲਈ ਕੈਪਟਨ ਅਮਰਿੰਦਰ ਨੂੰ ਗੁਟਕਾ ਸਾਹਿਬ ਫੜਾਉਣ ਵਾਲੇ ਸੁਖਜਿੰਦਰ ਰੰਧਾਵਾ ਸਨ- ਡਾ. ਚੀਮਾ
ਅਕਾਲੀ ਉਮੀਦਵਾਰ ਡਾ. ਚੀਮਾ ਦੇ ਹੱਕ ‘ਚ ਡੇਰਾ ਬਾਬਾ ਨਾਨਕ ਦੇ ਅਕਾਲੀ ਅਹੁਦੇਦਾਰਾਂ ਤੇ ਵਰਕਰਾਂ ਨੇ ਪਿੰਡ ਪੱਬਾਰਾਲੀ ਵਿਖੇ ਚੋਣ ਮੀਟਿੰਗ ਕਰਵਾਈ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ
ਚੀਮਾ ਦੇ ਹੱਕ ਵਿਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਅਕਾਲੀ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਪਿੰਡ ਪੱਬਾਰਾਲੀ ਵਿਖੇ ਚੋਣ ਮੀਟਿੰਗ ਕਰਵਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ 2017 ਵਿਚ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਸੀ, ਜੋ ਕਿ ਇਕ ਘੋਰ ਬੇਅਦਬੀ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਨਸ਼ਾ ਖਤਮ ਕਰਨ ਅਤੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਆਪਣਾ ਹੀ ਘਰ ਬਦਲ ਕੇ ਭਾਰਤੀ ਜਨਤਾ ਪਾਰਟੀ ਵਿਚ ਚਲੇ ਗਏ ਅਤੇ ਉਸ ਵੇਲੇ ਝੂਠੀ ਸਹੁੰ ਖਾਣ ਲਈ ਕੈਪਟਨ ਨੂੰ ਗੁਟਕਾ ਸਾਹਿਬ ਫੜਾਉਣ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਸਨ, ਜੋ ਹੁਣ ਕਾਂਗਰਸ ਵਲੋਂ ਗੁਰਦਾਸਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਹਨ।
ਡਾ. ਚੀਮਾ ਨੇ ਦੋਸ਼ ਲਾਇਆ ਕਿ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੌਰਾਨ ਘੱਟ-ਗਿਣਤੀ ਸਿੱਖਾਂ, ਇਸਾਈਆਂ ਅਤੇ ਮੁਸਲਮਾਨਾਂ ਨਾਲ ਬੇਇਨਸਾਫੀ ਵਧੀ ਹੈ ਅਤੇ ਉਨ੍ਹਾਂ ਨੂੰ ਹਾਸ਼ੀਏ ਵੱਲ ਧੱਕਿਆ ਗਿਆ। ਉਨ੍ਹਾਂ ਕਿਹਾ ਕਿ ਘੱਟ-ਗਿਣਤੀਆਂ ਦੇ ਜੀਣ-ਥੀਣ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਲਈ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਸਕਾਲਰਸ਼ਿਪਾਂ ਨੂੰ ਬੰਦ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪ ਦੇ 92 ਵਿਧਾਇਕ ਬਣਾ ਕੇ ਇਸ ਦੀ ਸਰਕਾਰ ਬਣਾਈ ਪਰ ਭਗਵੰਤ ਮਾਨ ਸਰਕਾਰ ਬੋਗਸ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਆਪ ਦਾ ਕੌਮੀ ਕਨਵੀਨਰ ਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 338 ਕਰੋੜ ਦੇ ਆਬਕਾਰੀ ਨੀਤੀ ਘੁਟਾਲੇ ‘ਚ ਫੜਿਆ ਗਿਆ ਹੈ ਜਦੋਂਕਿ ਪੰਜਾਬ ਵਿਚ ਵੀ ਭਗਵੰਤ ਮਾਨ ਸਰਕਾਰ ਨੇ ਆਬਕਾਰੀ ਨੀਤੀ ਵਿਚ ਵੱਡਾ ਘਪਲਾ ਕੀਤਾ ਹੈ, ਜੋ ਜਲਦ ਬੇਨਕਾਬ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਤਹਿਸੀਲਾਂ, ਕਚਹਿਰੀਆਂ ਵਿਚ ਰਿਸ਼ਵਤਖੋਰੀ ਵਿਚ ਵਾਧਾ ਹੋਇਆ ਹੈ ਜਦੋਂਕਿ ਸੂਬੇ ਦੀ ਅਮਨ-ਕਾਨੂੰਨ ਵਿਵਸਥਾ ਕਾਬੂ ਤੋਂ ਬਾਹਰ ਹੋ ਗਈ ਹੈ, ਜਿਸ ਦੀ ਮਿਸਾਲ ਆਏ ਦਿਨ ਲੁੱਟਾਂ-ਖੋਹਾਂ, ਫਿਰੌਤੀਆਂ ਅਤੇ ਕਤਲੋਗਾਰਦ ਦੀਆਂ ਘਟਨਾਵਾਂ ਹਨ, ਜਿਸ ਕਾਰਨ ਕੋਈ ਵੀ ਕਾਰੋਬਾਰੀ ਤੇ ਵਪਾਰੀ ਪੰਜਾਬ ਵਿਚ ਰਹਿਣ ਲਈ ਰਾਜੀ ਨਹੀਂ ਹੈ। ਡਾ. ਚੀਮਾ ਨੇ ਕਿਹਾ ਕਿ 1 ਜੂਨ ਨੂੰ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾ ਕੇ ਪੰਜਾਬ ਤੇ ਪੰਜਾਬੀਆਂ ਨਾਲ ਧੋਖਾ ਕਰਨ ਵਾਲੀਆਂ ਦੂਜੀਆਂ ਪਾਰਟੀਆਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਦੇ ਜ਼ਿਲ੍ਹਾ ਜਥੇਦਾਰ ਰਮਨਦੀਪ ਸਿੰਘ ਸੰਧੂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਸਰਕਾਰਾਂ ਦੌਰਾਨ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ ਤੇ ਸੂਬੇ ਦਾ ਵਿਕਾਸ ਕਰਵਾਇਆ, ਜਿਸ ਕਰਕੇ ਅੱਜ ਵੀ ਲੋਕ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੇਤੇ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ, ਆਪ ਤੇ ਭਾਜਪਾ ਲੋਕਾਂ ਨੂੰ ਮੂਰਖ ਬਣਾ ਕੇ ਰਾਜ ਕਰਨਾ ਚਾਹੁੰਦੀਆਂ ਹਨ।
ਇਸ ਮੌਕੇ ਐਡਵੋਕੇਟ ਸੁਖਬੀਰ ਸਿੰਘ ਪੰਨਵਾਂ, ਜੋਗਿੰਦਰ ਸਿੰਘ, ਜਥੇਦਾਰ ਅਜੀਤ ਸਿੰਘ, ਮੰਗਲ ਸਿੰਘ ਫੌਜੀ, ਬਲਜਿੰਦਰ ਸਿੰਘ, ਮਹਿੰਦਰ ਸਿੰਘ, ਗੁਰਨਾਮ ਸਿੰਘ, ਹਰਜਿੰਦਰ ਸਿੰਘ, ਮੰਗਲ ਸਿੰਘ, ਅਮਰੀਕ ਸਿੰਘ, ਚਮੇਲ ਸਿੰਘ ਪਹਿਲਵਾਨ, ਬਲਕਾਰ ਸਿੰਘ, ਬਲਦੇਵ ਸਿੰਘ, ਨਵਪ੍ਰੀਤ ਸਿੰਘ, ਨਰਵੈਲ ਸਿੰਘ, ਅਕਾਸ਼ਦੀਪ ਸਿੰਘ ਪ੍ਰਿਤਪਾਲ ਸਿੰਘ, ਜਸਬੀਰ ਸਿੰਘ, ਜਗਰੂਪ ਸਿੰਘ, ਪਵਨਦੀਪ ਸਿੰਘ। ਅੰਸ਼ਦੀਪ ਸਿੰਘ, ਅਮਰਬੀਰ ਸਿੰਘ, ਜਗਤਾਰ ਸਿੰਘ ਪੱਪੂ, ਰਤਨ ਸਿੰਘ ਫੌਜੀ, ਬਲਬੀਰ ਸਿੰਘ ਪਾਲਾ, ਸੁਖਦੀਪ ਸਿੰਘ ਕੋਕ, ਝਿਰਮਲ ਸਿੰਘ ਸਕੱਤਰ, ਸਤਨਾਮ ਸਿੰਘ ਸਕੱਤਰ, ਹਰਦੇਵ ਸਿੰਘ, ਹਰਮਨ ਸਿੰਘ, ਗੁਰਜੰਟ ਸਿੰਘ, ਨਿੰਦਰ ਸਿੰਘ ਬਾਪਰੀ, ਗੁਰਮੇਜ ਸਿੰਘ ਜੇ.ਸੀ.ਬੀ., ਲਖਵਿੰਦਰ ਸਿੰਘ ਲੱਖਾ, ਮਹਿੰਦਰ ਸਿੰਘ ਡਰਾਈਵਰ, ਜਸਵੰਤ ਸਿੰਘ, ਬਾਬਾ
ਪਿਆਰ ਸਿੰਘ, ਮੰਗਲ ਮਸੀਹ ਸਹੋਤਾ, ਡਾ. ਰਾਹੁਲ ਰਾਜ਼, ਸ਼ਮਾ ਮਸੀਹ, ਗੈਰੀ ਦੇਸੂਜ਼ਾ, ਅਜੀਤ ਮਸੀਹ ਚਿੱਤਰਕਾਰ, ਰਮਨਦੀਪ ਮਸੀਹ ਚਿੱਤਰਕਾਰ, ਵਿੱਕੀ ਮਸੀਹ, ਰਮਨ ਮਸੀਹ, ਪਵਨਦੀਪ ਮਸੀਹ, ਕਲਸ਼ ਮਸੀਹ, ਰਾਜਾ ਮਸੀਹ, ਜੋਬਨ ਮਸੀਹ ਠੇਕੇਦਾਰ, ਨਿਸ਼ਾਨ ਮਸੀਹ ਅਤੇ ਸ਼ਾਮੀ ਮਸੀਹ ਆਦਿ ਵੀ ਹਾਜ਼ਰ ਸਨ।