ਤਹਿਸੀਲ ਕੰਪਲੈਕਸ ਵਿਖੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

ਤਹਿਸੀਲ ਕੰਪਲੈਕਸ ਵਿਖੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

ਸਬ ਡਵੀਜ਼ਨ ਡੇਰਾ ਬਾਬਾ ਨਾਨਕ ਦੇ ਤਹਿਸੀਲ ਕੰਪਲੈਕਸ ਦਫਤਰ ਵਿਖੇ ਐਸ ਡੀ ਐਮ ਦਫ਼ਤਰ, ਤਹਿਸੀਲ ਦਫਤਰ ਦੇ ਸਮੂਹ ਕਰਮਚਾਰੀਆਂ ਅਤੇ ਪਟਵਾਰੀਆਂ ਵੱਲੋਂ ਡੇਰਾ ਬਾਬਾ ਨਾਨਕ ਦੇ ਐਸ.ਡੀ.ਐਮ ਸ਼੍ਰੀ ਅਸ਼ਵਨੀ ਅਰੋੜਾ ਅਤੇ ਤਹਿਸੀਲਦਾਰ ਹਰਸਿਮਰਨ ਸਿੰਘ ਦੀ ਅਗਵਾਈ ਹੇਠ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਗੁਰੂ ਦਾ ਓਟ ਆਸਰਾ ਲੈਣ ਲਈ ਅਤੇ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ । ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪੈਣ ਉਪਰੰਤ ਭਾਈ ਇੰਦਰਦੀਪ ਸਿੰਘ ਕੀਰਤਨੀ ਜਥਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਕੀਰਤਨੀਏ ਜਥੇ ਵੱਲੋਂ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਭਾਈ ਸਰਬਜੀਤ ਸਿੰਘ ਗ੍ਰੰਥੀ ਸਿੰਘ ਉਦੋਵਾਲੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਕਥਾ ਵਿਚਾਰਾਂ ਰਾਹੀਂ ਸੰਗਤ ਨੂੰ ਗੁਰੂ ਨਾਮ ਨਾਲ ਜੋੜਿਆ ਗਿਆ । ਇਸ ਮੌਕੇ ਤਹਿਸੀਲਦਾਰ ਸਿਮਰਨਜੀਤ ਸਿੰਘ ਅਤੇ ਐਡਵੋਕੇਟ ਬਲਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਨਵੇ ਸਾਲ ਦੇ ਮੌਕੇ ਸਮੂਹ ਐਸ ਡੀ ਐਮ ਦਫਤਰ , ਤਹਿਸੀਲ ਦਫਤਰ , ਫਰਦ ਕੇਂਦਰ ਦੇ ਕਰਮਚਾਰੀਆਂ, ਪਟਵਾਰੀਆਂ, ਵਸੀਕਾ ਨਵੀਸਾ ਅਤੇ ਤਹਿਸੀਲ ਦੇ ਸਮੂਹ ਵਕੀਲਾਂ ਵੱਲੋ ਤਹਿਸੀਲ ਕੰਪਲੈਕਸ ਵਿਖੇ ਗੁਰੂ ਮਹਾਰਾਜ ਦੇ ਚਰਨ ਪਵਾਏ ਗਏ ਹਨ ਤੇ ਗੁਰੂ ਦਾ ਓਟ ਆਸਰਾ ਲਿਆ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤਾ ਜੋ ਗੁਰੂ ਮਹਾਰਾਜ ਸਾਰਾ ਸਾਲ ਆਪਣੇ ਦਾਸਾ ਤੇ ਮੇਹਰ ਭਰਿਆਂ ਹੱਥ ਰੱਖਣ । ਇਸ ਮੌਕੇ ਪ੍ਰਬੰਧਕਾਂ ਵੱਲੋਂ ਗੁਰੂ ਘਰ ਦੇ ਕੀਰਤਨੀਏ ਜਥੇ ਸਮੇਤ ਐਸ ਡੀ ਐਮ ਅਸ਼ਵਨੀ ਅਰੋੜਾ ਤੇ ਤਹਿਸੀਲਦਾਰ ਹਰਸਿਮਰਨ ਸਿੰਘ ਨੂੰ  ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਸਾਹਿਬ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਨਾਇਬ ਤਹਿਸੀਲਦਾਰ ਅਵਤਾਰ ਸਿੰਘ, ਬਲਾਕ ਪ੍ਰਧਾਨ ਪਟਵਾਰੀ ਇੰਦਰਜੀਤ ਸਿੰਘ, ਰੋਸ਼ਨ ਸਿੰਘ ਕਾਨੂੰਗੋ ,ਦਲਜੀਤ ਰਾਏ ਕਾਨੂੰਗੋ , ਕਾਨੂੰਗੋ ਜਸਵੰਤ ਸਿੰਘ ਦਾਲਮ, ਰੀਡਰ ਸਰਬਜੀਤ ਸਿੰਘ ,ਪਟਵਾਰੀ ਮੁਖਤਾਰ ਸਿੰਘ, ਪਟਵਾਰੀ ਹਰਪ੍ਰੀਤ ਸਿੰਘ ਲਾਲੀ ,ਪਟਵਾਰੀ ਹਰਪ੍ਰੀਤ ਸਿੰਘ ਫੌਜੀ ,ਪਟਵਾਰੀ ਹਰਜੀਤ ਰਾਏ ,ਪਟਵਾਰੀ ਨਵਜੋਤ ਸਿੰਘ ,ਪਟਵਾਰੀ ਐਸ.ਪੀ ਸਿੰਘ ,ਪਟਵਾਰੀ ਦੀਪਇੰਦਰਜੀਤ  ਸਿੰਘ ,ਪਟਵਾਰੀ ਸੁਖਦੇਵ ਸਿੰਘ , ਪਟਵਾਰੀ ਸੁਰਿੰਦਰ ਪਾਲ, ਪਟਵਾਰੀ ਗੁਰਪਿੰਦਰ ਸਿੰਘ,ਪਟਵਾਰੀ ਤਰਨਜੋਤ ਸਿੰਘ, ਪਟਵਾਰੀ ਸੰਜੀਵ ਕੁਮਾਰ,ਪਟਵਾਰੀ ਪਰਮਿੰਦਰ ਸਿੰਘ, ਮੋਟਰ ਵਹੀਕਲ ਕਲਰਕ ਜਸਵਿੰਦਰ ਸਿੰਘ ,ਅੇਡਵੋਕੇਟ ਰਾਜੂ ਪੰਡਿਤ , ਐਡਵੋਕੇਟ ਰਾਜਨ ਬੇਦੀ , ਸਿਕੰਦਰ ਸਿੰਘ ,ਬਲਜੀਤ ਸਿੰਘ, ਹਰਜਿੰਦਰ ਸਿੰਘ, ਸਟੈਨੋ ਸੰਜੀਵ ਸ਼ਰਮਾ ,ਸੁਪਰਡੈਟ ਮੈਡਮ ਸੁਖਵਿੰਦਰ ਕੌਰ, ਮੈਡਮ ਰੁਪਿੰਦਰ ਕੌਰ , ਰੀਡਰ ਮੈਡਮ ਰਾਜਦੀਪ ਕੌਰ ,ਮੈਡਮ ਸੁਖਵਿੰਦਰ ਕੌਰ, ਮੈਡਮ ਜਸਵਿੰਦਰ ਕੌਰ, ਰਜਿਸਟਰੀ ਕਲਰਕ ਮੈਡਮ ਰਾਜਮੀਤ ਕੌਰ , ਮੈਡਮ ਕੁਲਵਿੰਦਰ ਕੌਰ ,ਨਿਰਮਲ ਸ਼ਰਮਾ ਵਸੀਕਾ ,ਜਗਜੀਤ ਸਿੰਘ ਸੋਹਲ ਵਸੀਕਾ ,ਰਘੁਵਿੰਦਰ ਸ਼ਰਮਾ ,ਗਗਨਦੀਪ ਸਿੰਘ ਸੋਹਲ ,ਪ੍ਰਿਤਪਾਲ , ਹਰੀਸ਼ ਕੁਮਾਰ ,ਬਲਰਾਜ ਸਿੰਘ ,ਕਪਿਲ, ਸਤਬੀਰ ਸਿੰਘ, ਹਰਦੀਪ ਸਿੰਘ, ਅਮਨ ਕੁਮਾਰ ਸਮੇਤ ਐਮ ਡੀ ਐਮ ਦਫ਼ਤਰ ,ਤਹਿਸੀਲ ਦਫਤਰ , ਦੇ ਸਮੂਹ ਕਰਮਚਾਰੀ ਹਾਜ਼ਰ ਸਨ । ਇਸ ਮੌਕੇ ਪ੍ਰਬੰਧਕਾ ਵੱਲੋ ਸੰਗਤਾਂ ਲਈ ਲੰਗਰ ਵੀ ਲਗਾਇਆ ਗਿਆ ।