ਡੇਰਾ ਬਾਬਾ ਨਾਨਕ ਦੇ ਵਪਾਰ ਮੰਡਲ ਵਲੋਂ ਸ਼ਹਿਰ ਦੀ ਬੇਹਤਰੀ ਲਈ ਲਗਾਤਾਰ ਕੰਮ ਜਾਰੀ 30 ਸਾਲ ਪੁਰਾਣਾ ਬਿਜਲੀ ਪੋਲਾਂ ਦਾ ਮਸਲਾ ਹੱਲ੍ਹ

ਡੇਰਾ ਬਾਬਾ ਨਾਨਕ ਦੇ ਵਪਾਰ ਮੰਡਲ ਵਲੋਂ ਸ਼ਹਿਰ ਦੀ ਬੇਹਤਰੀ ਲਈ ਲਗਾਤਾਰ ਕੰਮ ਜਾਰੀ 30 ਸਾਲ ਪੁਰਾਣਾ ਬਿਜਲੀ ਪੋਲਾਂ ਦਾ ਮਸਲਾ ਹੱਲ੍ਹ

ਡੇਰਾ ਬਾਬਾ ਨਾਨਕ ਦੇ ਵਪਾਰ ਮੰਡਲ ਵਲੋਂ 
ਸ਼ਹਿਰ ਦੀ ਬੇਹਤਰੀ ਲਈ ਲਗਾਤਾਰ ਕੰਮ ਜਾਰੀ 
30ਸਾਲ ਪੁਰਾਣਾ ਬਿਜਲੀ ਪੋਲਾਂ ਦਾ ਮਸਲਾ ਹੱਲ੍ਹ 

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਡੇਰਾ ਬਾਬਾ ਨਾਨਕ ਦੇ ਦਰਬਾਰ ਸਾਹਿਬ ਦੇ ਸਾਹਮਣੇ ਬਿਜਲੀ ਦੇ ਪੋਲ ਤੇ ਮੀਟਰ ਲੱਗੇ ਹੋਏ ਸਨ ਜਿਸ ਕਰਕੇ ਆਉਣ ਵਾਲਿਆਂ ਸੰਗਤਾਂ, ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਿਉਂਕਿ ਇਹਨਾਂ ਬਿਜਲੀ ਦੇ ਖਮਬਿਆਂ ਕਰਕੇ ਬਜ਼ਾਰ ਬਹੁਤ ਸੋੜਾ ਹੋ ਗਿਆ ਸੀ। ਜਿਕਰਯੋਗ ਹੈ ਕਿ ਇਸ 30 ਸਾਲ ਪੁਰਾਣੀ ਸਮੱਸਿਆ ਨੂੰ ਵਪਾਰ ਮੰਡਲ ਦੇ ਪ੍ਰਧਾਨ ਵਿਪਿਨ ਸੋਨੀ ਦੇ ਯਤਨਾਂ ਸਦਕਾ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਸਾਥ ਨਾਲ ਸਥਾਈ ਤੋਰ ਤੇ ਹੱਲ ਕਰ ਦਿੱਤਾ ਗਿਆ। ਓਥੇ ਹੀ ਵਿਪਨ ਸੋਨੀ ਨੇ ਗੱਲਬਾਤ ਕਰਦਿਆਂ ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਦਾ ਵੀ ਵਪਾਰ ਮੰਡਲ ਦਾ ਪੂਰਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। 
ਇਹ ਲੰਮੇ ਚਿਰ ਤੋਂ ਲਟਕਦੇ ਮਸਲੇ ਦੇ ਹੱਲ ਹੋਣ ਤੇ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਤੁਸੀਂ ਵੀ ਦੇਖੋ ਸ਼ਹਿਰ ਵਾਸੀਆਂ ਨੇ ਕੀ ਕਿਹਾ। ਤੁਸੀਂ ਦੇਖ ਰਹੇ ਹੋ ਆਲ 2 ਨਿਊਜ਼ ਲਈ ਜਤਿੰਦਰ ਕੁਮਾਰ ਅਤੇ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ।