ਜਨਮ ਦਿਨ ਮੌਕੇ ਖੂਨਦਾਨ ਕਰ ਕੇ ਅਤੇ ਰੁੱਖ ਲਗਾ ਕੇ ਜਨਮ ਦਿਨ ਮਨਾਇਆ
ਜਨਮ ਦਿਨ ਮੌਕੇ ਖੂਨਦਾਨ ਕਰ ਕੇ ਅਤੇ ਰੁੱਖ ਲਗਾ ਕੇ ਜਨਮ ਦਿਨ ਮਨਾਇਆ
ਅੱਡਾ ਸਰਾਂ 14 ਅਗਸਤ (ਜਸਵੀਰ ਕਾਜਲ )ਅਜੋਕੇ ਸਮੇਂ ਅੰਦਰ ਅੱਜ ਹਰ ਇਨਸਾਨ ਆਪਣੀਆਂ ਨਿੱਜੀ ਜ਼ਰੂਰਤਾਂ ਅਤੇ ਪੈਸੇ ਦੀ ਦੌੜ ਵਿੱਚ ਲੱਗਿਆ ਹੋਇਆ ਹੈ ਇਸੇ ਹੀ ਸਮੇਂ ਅੰਦਰ ਕੁਝ ਸਮਾਜ ਸੇਵੀ ਨੂੰ ਆਪਣਾ ਜੀਵਨ ਸਮਾਜ ਦੇ ਲੇਖੇ ਲਗਾ ਰਹੇ ਹਨ ।ਇਨ੍ਹਾਂ ਵਿੱਚੋਂ ਇੱਕ ਹਨ ਹਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਪੰਜਾਬ ਜੋ ਕਿ ਕਾਫੀ ਲੰਬੇ ਸਮੇਂ ਤੋਂ ਲੋਕ ਸੇਵਾ ਦੇ ਵੱਖ ਵੱਖ ਖੇਤਰਾਂ ਵਿੱਚ ਆਪਣਾ ਅਹਿਮ ਯੋਗਦਾਨ ਦੇ ਰਹੇ ਹਨ ਜੋ ਕਿ ਆਪਣੇ ਹਰ ਜਨਮ ਦਿਨ ਮੌਕੇ ਸੈਂਕੜੇ ਰੁੱਖ ਲਗਾਉਂਦੇ ਹਨ ਅਤੇ ਖੂਨ ਦਾਨ ਮਹਾਦਾਨ ਵਿਚ ਆਪਣਾ ਯੋਗਦਾਨ ਪਾਉਂਦੇ ਹਨ ।ਅਤੇ ਸੈਂਕੜੇ ਸਾਥੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਹਨ ਇਸ ਵਾਰ ਵੀ ਉਨ੍ਹਾਂ ਵੱਲੋਂ ਭਾਈ ਘਨ੍ਹਈਆ ਬਲੱਡ ਬੈਂਕ ਹੁਸ਼ਿਆਰਪੁਰ ਵਿੱਚ ਖ਼ੂਨ ਦਾਨ ਕੀਤਾ ਗਿਆ ਅਤੇ ਭੂੰਗਾ ਬਲਾਕ ਦੇ ਵੱਖ ਵੱਖ ਪਿੰਡਾਂ ਵਿਚ ਰੋਕ ਲਗਵਾ ਕੇ ਆਪਣਾ ਜਨਮ ਦਿਨ ਮਨਾਇਆ ।
ਇਸ ਮੌਕੇ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਇਕ ਰੁੱਖ ਸੌ ਸੁੱਖ ਦੀ ਕਹਾਵਤ ਅਨੁਸਾਰ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਉਪਰਾਲੇ ਕਰਨੇ ਹਰ ਖ਼ੁਸ਼ੀ ਅਤੇ ਵਿਸ਼ੇਸ਼ ਮੌਕਿਆਂ ਤੇ ਵੱਖ ਵੱਖ ਰੁੱਖ ਲਗਾਉਣੇ ਬੋਰਾਂ ਦਾ ਕੰਮ ਹੈ ਅਤੇ ਖੂਨ ਦਾਨ ਮਹਾਦਾਨ ਨਾਲ ਅਸੀਂ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾ ਸਕਦੇ ਹਾਂ ।ਇਸ ਲਈ ਖੂਨਦਾਨ ਮੁਹਿੰਮ ਅਤੇ ਰੁੱਖ ਲਗਾਓ ਮੁਹਿੰਮ ਵਿਚ ਨੌਜਵਾਨ ਵੀਰ ਆਪਣੇ ਜੀਵਨ ਵਿੱਚ ਵਿਸ਼ੇਸ਼ ਮੌਕਿਆਂ ਤੇ ਵੱਧ ਚਡ਼੍ਹ ਕੇ ਹਿੱਸਾ ਲੈਣ । ਇਸ ਵਿਸ਼ੇਸ਼ ਮੌਕੇ ਤੇ ਪਹੁੰਚੇ ਡਾ ਅਮਰਜੀਤ ਹਮਰੋਲ ਐਕਸ ਸੈਕਟਰੀ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਹੁਸ਼ਿਆਰਪੁਰ ਨੇ ਕਿਹਾ ਕਿ ਕਾਹਲੋਂ ਸ਼ੋਏਬ ਵੱਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਨੌਜਵਾਨ ਵਰਗ ਨੂੰ ਵੀ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ । ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਵਿਜੇ ਰਾਣਾ ਲੇਖਕਾਰ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਨੇ ਕਿਹਾ ਕਿ ਯੂਥ ਕਲੱਬਾਂ ਨੂੰ ਯੋਗ ਅਗਵਾਈ ਦੇਣ ਲਈ ਹੀ ਨਹੀਂ ਸਗੋਂ ਇਨ੍ਹਾਂ ਕਾਰਜਾਂ ਵਿੱਚ ਸਭ ਤੋਂ ਅੱਗੇ ਹੋ ਕੇ ਚੱਲਦੇ ਹਨ ਰਵਿੰਦਰ ਸਿੰਘ ਕਾਹਲੋਂ । ਇਸ ਮੌਕੇ ਸੁਮਨਾ ਦੇਵੀ ਪ੍ਰਾਜੈਕਟ ਕੋ ਆਰਡੀਨੇਟਰ ਹੁਸ਼ਿਆਰਪੁਰ ਨੇ ਦੱਸਿਆ ਕਿ ਰਵਿੰਦਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਸੁਸਾਇਟੀ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਇਹ ਵੱਡੀਆਂ ਮੱਲਾਂ ਮਾਰੀਆਂ ਹਨ ।ਨਾਲ ਹੀ ਸ਼ਿਵਾਨੀ ਮਨਹਾਸ ਈ ਸੀ ਈ ਓ ਨੇ ਕਿਹਾ ਕਿ ਰਵਿੰਦਰ ਸਿੰਘ ਕਾਹਲੋਂ ਸਾਡੇ ਪ੍ਰੇਰਨਾ ਸਰੋਤ ਹਨ ਇਨ੍ਹਾਂ ਦੇ ਨਕਸ਼ੇ ਕਦਮ ਤੇ ਚਲਦਿਆਂ ਸਮਾਜ ਸੇਵਾ ਦਾ ਕੰਮ ਕਰਨਾ ਸਾਡੇ ਲਈ ਫਖ਼ਰ ਦੀ ਗੱਲ ਹੈ ,ਹਰਜਿੰਦਰ ਸਿੰਘ ਹਰਗੜ੍ਹੀਆ ਨੇ ਰਵਿੰਦਰ ਸਿੰਘ ਕਾਹਲੋਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ ਤਾਂ ਜੋ ਹੋਰ ਵੀ ਸੇਵਾ ਦੇ ਖੇਤਰ ਵਿੱਚ ਯੋਗਦਾਨ ਪਾ ਸਕਣ । ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰਵੀਨ ਕੁਮਾਰੀ ਕੁਲਜੀਤ ਸਿੰਘ ਖਿਆਲਾ ਸੰਦੀਪ ਕੁਮਾਰ ਅੰਜੂ ਬਾਲਾ ਮਮਤਾ ਰਾਣੀ ਆਦਿ ਹਾਜ਼ਰ ਸਨ ।