ਜਿਲ੍ਹਾ ਸਕੂਲ਼ ਖੇਡਾਂ ਅੰਡਰ 19 ਲੜਕੇ ਸਰਕਲ ਕਬੱਡੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ਼ ਅੰਬਾਲਾ ਜੱਟਾਂ ਬਣਿਆ ਜਿਲ੍ਹਾ ਚੈਂਪੀਅਣ
ਜਿਲ੍ਹਾ ਸਕੂਲ਼ ਖੇਡਾਂ ਅੰਡਰ 19 ਲੜਕੇ ਸਰਕਲ ਕਬੱਡੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ਼ ਅੰਬਾਲਾ ਜੱਟਾਂ ਬਣਿਆ ਜਿਲ੍ਹਾ ਚੈਂਪੀਅਣ

ਗੜਦੀਵਾਲਾ (ਸੁਖਦੇਵ ਰਮਦਾਸਪੁਰ ) ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹੁਸ਼ਿਆਰਪੁਰ ਸ੍ਰੀ ਗੁਰਸ਼ਰਨ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਹੇਠ, ਪ੍ਰਿੰਸੀਪਲ ਜਤਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਨੇ ਜਿਲ੍ਹਾ ਸਕੂਲ਼ ਖੇਡਾਂ ਵਿੱਚ ਭਾਗ ਲਿਆ |
ਇਸ ਸੰਬਧੀ ਡਾ ਕੁਲਦੀਪ ਸਿੰਘ ਮਨਹਾਸ ਨੇ ਦੱਸਿਆ ਕਿ ਅੰਡਰ 19 ਲੜਕੇ ਸਰਕਲ ਕਬੱਡੀ ਵਿੱਚ ਪਹਿਲਾਂ ਹਰਿਆਣਾ ਜ਼ੋਨ ਅਤੇ ਸੇਮੀ ਫਾਈਨਲ ਵਿੱਚ ਸ਼ੇਰਗੜ੍ਹ ਜ਼ੋਨ ਅਤੇ ਫਾਈਨਲ ਦੇ ਫਸਵੇਂ ਮੁਕਾਬਲੇ ਵਿੱਚ ਪਥਿਆਲ ਜ਼ੋਨ ਨੂੰ ਹਰਾਕੇ ਜਿਲ੍ਹਾ ਚੈਂਪੀਅਨ ਬਣਨ ਦਾ ਮਾਣ ਹਾਂਸਿਲ ਕੀਤਾ | ਜਿਥੇ ਪੂਰੀ ਟੀਮ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਓਥੇ ਹੀ ਪ੍ਰਦੀਪ ਸਿੰਘ , ਅਨਿਕੇਤ ਭੱਟੀ, ਮਸਕੀਨ ਅਲੀ ਅਤੇ ਵਿਨੋਦ ਕੁਮਾਰ ਨੇ ਉਮਦਾ ਖੇਡ ਦਾ ਪ੍ਰਦਰਸ਼ਨ ਕੀਤਾ | ਇਸਦੇ ਨਾਲ ਹੀ ਸਕੂਲ ਦੀ ਅੰਡਰ 19 ਰੱਸਾ ਕਸੀ ਲੜਕਿਆਂ ਨੇ ਵੀ ਪਹਿਲਾਂ ਹੁਸ਼ਿਆਰਪੁਰ ਜ਼ੋਨ , ਫਿਰ ਹਰਿਆਣਾ ਜ਼ੋਨ ਅਤੇ ਤੀਸਰੀ ਪੋਜੀਸ਼ਨ ਤੇ ਗੜ੍ਹਦੀਵਾਲਾ ਜ਼ੋਨ ਨੂੰ ਹਰਾਕੇ ਤੀਸਰਾ ਸਥਾਨ ਹਾਂਸਿਲ ਕੀਤਾ |
ਇਸ ਮੌਕੇ ਪ੍ਰਿੰਸੀਪਲ ਜਤਿੰਦਰ ਸਿੰਘ ਵਲੋਂ ਜੈਤੂ ਖਿਡਾਰੀਆਂ ਅਤੇ ਸਕੂਲ ਸਟਾਫ਼ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿਤੀ |