ਪੱਤਰਕਾਰ ਕੰਵਲਜੀਤ ਸਿੰਘ ਨੂੰ ਵੱਖ-ਵੱਖ ਸਿਆਸੀ ,ਸਮਾਜ ਸੇਵੀ ਤੇ ਪੱਤਰਕਾਰ ਭਾਈਚਾਰੇ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ

ਪੱਤਰਕਾਰ ਕੰਵਲਜੀਤ ਸਿੰਘ ਨੂੰ ਵੱਖ-ਵੱਖ ਸਿਆਸੀ ,ਸਮਾਜ ਸੇਵੀ ਤੇ ਪੱਤਰਕਾਰ ਭਾਈਚਾਰੇ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ

ਪੱਤਰਕਾਰ ਕੰਵਲਜੀਤ ਸਿੰਘ ਨੂੰ ਵੱਖ-ਵੱਖ ਸਿਆਸੀ ,ਸਮਾਜ ਸੇਵੀ ਤੇ ਪੱਤਰਕਾਰ ਭਾਈਚਾਰੇ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ
journalist Kanwaljit Singh, dera baba nanak, dera baba nanak journalist Kanwaljit Singh,

ਡੇਰਾ ਬਾਬਾ ਨਾਨਕ (ਜਤਿੰਦਰ ਕੁਮਾਰ ) ਸਥਾਨਕ ਕਸਬੇ ਦੇ ਮਾਸਟਰ ਸੁਖਦੀਪ ਸਿੰਘ ਭੱਟੀ ਅਤੇ ਰੁਪਿੰਦਰ ਸਿੰਘ ਭੱਟੀ ਦੇ ਪਿਤਾ ਡੇਰਾ ਬਾਬਾ ਨਾਨਕ ਤੋ ਪੰਜਾਬੀ ਅਖਬਾਰ ਦੇ ਪੱਤਰਕਾਰ ਮਾਸਟਰ ਕੰਵਲਜੀਤ ਸਿੰਘ  (69)  ਸਵਃ ਭਗਤ ਵਜ਼ੀਰਾਂ ਲਾਲ ਦੇ ਸਪੁੱਤਰ ਜੋ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਅੱਜ ਉਨਾ ਦੇ ਗ੍ਰਹਿ ਮੁਹੱਲਾ ਫਤਿਹ ਸਿੰਘ ਵਿਖੇ ਪਾਏ ਗਏ , ਉਪਰੰਤ ਅੰਤਿਮ ਅਰਦਾਸ,ਕੀਰਤਨ ਤੇ ਸ਼ਰਧਾਂਜਲੀ ਸਮਾਗਮ ਸਥਾਨਕ 10 ਡੋਗਰਾ ਮਾਰਗ ਸਥਿਤ ਗੁਰਦੁਆਰਾ ਬਾਬਾ ਸ੍ਰੀ ਚੰਦ ਵਿਖੇ ਕਰਵਾਇਆ ਗਿਆ । ਇਸ ਮੌਕੇ ਭਾਈ ਮਨਜਿੰਦਰ ਸਿੰਘ ਧਾਰੋਵਾਲੀ ਹਜੂਰੀ ਰਾਗੀ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਕੀਰਤਨੀ ਜਥੇ ਵੱਲੋਂ ਵਿਰਾਗਮਈ ਕੀਰਤਨ ਕੀਤਾ ਗਿਆ ,ਉਪਰੰਤ ਹੈਡ ਗ੍ਰੰਥੀ ਬਾਬਾ ਭੁਪਿੰਦਰ ਸਿੰਘ ਵੱਲੋਂ ਮਾਸਟਰ ਕੰਵਲਜੀਤ ਸਿੰਘ ਦੀ ਆਤਮਿਕ ਸ਼ਾਂਤੀ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ।ਇਸ ਮੌਕੇ ਵੱਖ- ਵੱਖ ਬੁਲਾਰਿਆਂ ਜਿਸ ਵਿੱਚ ਸਾਬਕਾ ਨਗਰ ਕੋਸਲ ਪ੍ਰਧਾਨ ਐਡਵੋਕੇਟ ਪ੍ਰਮੀਤ ਸਿੰਘ ਬੇਦੀ , ਸੀਨੀਅਰ ਸਿਟੀਜਨ ਮਹਿੰਗਾ ਰਾਮ ਗਰੀਬ , ਮਾਸਟਰ ਸਵਿੰਦਰ ਸਿੰਘ ਸੂਰੀ, ਮਾਸਟਰ ਜੋਗਿੰਦਰ ਸਿੰਘ, ਪੱਤਰਕਾਰ ਹੀਰਾ ਸਿੰਘ ਮਾਂਗਟ, ਪੱਤਰਕਾਰ ਰਮੇਸ਼ ਸ਼ਰਮਾਂ ,ਵਪਾਰ ਮੰਡਲ ਪ੍ਰਧਾਨ ਵਿਪਨ ਸੋਨੀ ਨੇ ਸ਼ਰਧਾਜਲੀ ਦਿੰਦਿਆਂ ਕਿਹਾ ਕਿ ਮਾਸਟਰ ਕੰਵਲਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉੱਥੇ ਧਾਰਮਿਕ ਤੌਰ ਤੇ ਵੀ ਸਾਡੇ ਸਮਾਜ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ ,ਜੋ ਕਦੇ ਪੂਰਾਂ ਨਹੀ ਹੋ ਸਕਦਾ । ਉੱਨਾਂ ਕਿਹਾ ਕਿ ਮਾਸਟਰ ਕੰਵਲਜੀਤ ਸਿੰਘ ਨੇ ਇਸ ਸੰਸਾਰ ਵਿੱਚ ਰਹਿੰਦਿਆਂ ਧਾਰਮਿਕ ਖੇਤਰ ਵਿੱਚ ਬਤੌਰ ਸੰਗੀਤਕਾਰ ,ਪੱਤਰਕਾਰੀ ਖੇਤਰ ਬਤੌਰ ਪੱਤਰਕਾਰ ਅਤੇ ਸਿੱਖਿਆਂ ਖੇਤਰ ਵਿੱਚ ਬਤੌਰ ਡਰਾਇੰਗ ਅਧਿਆਪਕ ਸਾਡੇ ਸਮਾਜ ਨੂੰ ਜੋ ਸੈਵਾਵਾ ਦਿੱਤੀਆਂ ਹਨ ,ਉੱਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ । ਉਂਨਾਂ ਆਸ ਕਰਦਿਆ ਕਿਹਾ ਕਿ ਉਂਨਾਂ ਦੇ ਸਪੁੱਤਰ ਸੁਖਦੀਪ ਸਿੰਘ ਅਤੇ ਰੁਪਿੰਦਰ ਸਿੰਘ ਵੀ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚੱਲਦਿਆ ਉਸੇ ਤਰਾ ਹੀ ਸਮਾਜ ਦੀ ਸੇਵਾ ਕਰਦੇ ਰਹਿਣਗੇ । ਇਸ ਮੌਕੇ ਮਾਸਟਰ ਸਵਿੰਦਰ ਸਿੰਘ ਸੂਰੀ,ਸਾਬਕਾ ਜਿਲ੍ਹਾਂ ਸਿੱਖਿਆ ਅਫਸਰ ਵਿਨੋਦ ਕੁਮਾਰ ਮੱਤਰੀ,ਮਾਸਟਰ ਸਵਿੰਦਰ ਸਿੰਘ ਸੂਰੀ,ਮਾਸਟਰ ਮਾਸਟਰ ਜੋਗਿੰਦਰ ਸਿੰਘ, ਬਿੱਟੂ ਪੂੰਨੀ, ਸਤਬੀਰ ਸਿੰਘ ਬਿੱਟੂ, ਬਾਬਾ ਮੰਗਾ ,ਰੋਹਿਤ ਮੱਤਰੀ, ਰਜਨੀਸ਼ ਕੁਮਾਰ ਸਾਹਿਗਲ, ਦਵਿੰਦਰਪਾਲ ਸਿੰਘ ਬੇਦੀ ,ਗਗਨਦੀਪ ਸਿੰਘ, ਪਵਨ ਕੁਮਾਰ ਪੰਮਾ, ਰਜਿੰਦਰ ਕੁਮਾਰ ਗੈਂਦ,ਬਾਬਾ ਮੰਗਲ ਦਾਸ, ਬਾਬਾ ਮੇਜਰ ਦਾਸ, ਮਾਸਟਰ ਵਿਜੇ ਕੁਮਾਰ, ਮਾਸਟਰ ਅਰੁਣ ਕੁਮਾਰ , ਪਿਆਰਾ ਲਾਲ ਫੌਜੀ,ਮਾਸਟਰ ਪ੍ਰੀਤਮ ਸਿੰਘ, ਅਜੀਤ ਸਿੰਘ,ਪਰਮਜੀਤ ਸਿੰਘ ਸਾਬੀ, ਮਨੀ ਕੁਮਾਰ, ਸਾਬੀ ਹਲਵਾਈ,ਰਜਿੰਦਰ ਕੁਮਾਰ ਛਾਂਗਾ,ਅਮਰ ਕੁਮਾਰ ਧਮਾਕਾ,ਭਗਤ ਦਲਬੀਰ ਸਿੰਘ,ਭਗਤ ਮਨਜੀਤ ਸਿੰਘ,ਭਗਤ ਦੇਸ ਰਾਜ ਸ਼ਾਮਪੁਰਾ, ਮਾਸਟਰ ਅਸ਼ੋਕ ਕੁਮਾਰ , ਮਾਸਟਰ ਓਮ ਪ੍ਰਕਾਸ਼ , ਓਮ ਪ੍ਰਕਾਸ਼ ਮਕੈਨਿਕ, ਬਿਹਾਰੀ ਲਾਲ,ਵਿੱਛੂ, ਸੱਤਪਾਲ, ਰਾਜ਼ੇਸ਼ ਕੁਮਾਰ, ਪੱਤਰਕਾਰ ਸੱਤਪਾਲ ਜਖਮੀ,ਪੱਤਰਕਾਰ ਅਵਤਾਰ ਸਿੰਘ ਰੰਧਾਵਾ, ਪੱਤਰਕਾਰ ਹੀਰਾ ਸਿੰਘ ਮਾਂਗਟ,ਪੱਤਰਕਾਰ ਵਿਜੇ ਸ਼ਰਮਾਂ, ਪੱਤਰਕਾਰ ਸ਼ੁਸ਼ੀਲ ਬੱਬਰ, ਐਡੀਟਰ ਜਤਿੰਦਰ ਬੇਦੀ, ਪੱਤਰਕਾਰ ਆਸ਼ਕ ਰਾਜ ਮਾਹਲਾ, ਪੱਤਰਕਾਰ ਮੂਲਰਾਜ ਭੱਟੀ, ਪੱਤਰਕਾਰ ਰਮੇਸ਼ ਸ਼ਰਮਾਂ,ਪੱਤਰਕਾਰ ਚੇਤਨ ਕੁਮਾਰ, ਪੱਤਰਕਾਰ ਸੋਨੂੰ ਮਹਿਰਾ, ਪੱਤਰਕਾਰ ਗੁਲਸ਼ਨ ਕੁਮਾਰ, ਪੱਤਰਕਾਰ ਕ੍ਰਿਸ਼ਨ ਗੋਪਾਲ ਤੋ ਇਲਾਵਾ ਇਲਾਕੇ ਦੇ ਲੋਕ ਤੇ ਰਿਸ਼ਤੇਦਾਰ ਆਦਿ ਹਾਜਰ ਸਨ