ਡੇਰਾ ਬਾਬਾ ਨਾਨਕ ਦੇ ਡੀ. ਐਸ. ਪੀ. ਮਨਿੰਦਰ ਪਾਲ ਸਿੰਘ ਅਤੇ ਐਸ. ਐਚ. ਓ ਬਿਕਰਮ ਸਿੰਘ ਵਲੋਂ ਫਲੈਗ ਮਾਰਚ

ਸ਼ਰਾਰਤੀ ਤੇ ਮਾੜੇ ਅਨਸਰਾਂ ਤੇ ਕਸੀ ਗਈ ਨਕੇਲ

ਡੇਰਾ ਬਾਬਾ ਨਾਨਕ ਦੇ ਡੀ. ਐਸ. ਪੀ. ਮਨਿੰਦਰ ਪਾਲ ਸਿੰਘ ਅਤੇ ਐਸ. ਐਚ. ਓ ਬਿਕਰਮ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਡੇਰਾ ਬਾਬਾ ਨਾਨਕ ਚ ਫਲੈਗ ਮਾਰਚ ਕੱਢਿਆ ਗਿਆ। DSP ਨੇ ਦੱਸਿਆ ਕਿ ਮਾਨਯੋਗ ਐਸ. ਐਸ. ਪੀ. ਬਟਾਲਾ ਮੈਡਮ ਅਸ਼ਵਨੀ  ਗੋਟਿਆਲ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅੱਜ ਡੇਰਾ ਬਾਬਾ ਨਾਨਕ ਵਿਖੇ ਆਉਣ ਵਾਲੇ ਤਿਓਹਾਰਾਂ ਦੇ ਮਧੇ ਨਜਰ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਤੇ ਸਰਚ ਅਭਿਆਨ ਵੀ ਤੇਜ ਕੀਤੇ ਜਾ ਰਹੇ ਹਨ ਤਾਂ ਕਿ ਸ਼ਰਾਰਤੀ ਤੇ ਮਾੜੇ ਅਨਸਰਾਂ ਤੇ ਨਕੇਲ ਕਸੀ ਜਾ ਸਕੇ।  ਜਿਕਰ ਯੋਗ ਹੈ ਕਿ DSP ਇਸ ਫਲੈਗ ਮਾਰਚ ਦੌਰਾਨ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਅਤੇ ਪੁਲਿਸ ਪ੍ਰਸ਼ਾਸ਼ਨ ਤੇ ਸ਼ਹਿਰ ਵਾਸੀਆਂ ਚ ਤਾਲਮੇਲ ਨੂੰ ਮਜਬੂਤ ਕਰਦੇ ਦਿਖੇ ਜੋ ਕੇ ਇੱਕ ਸ਼ਲਾਗਾ ਯੋਗ ਕਦਮ ਹੈ। ਇਸ ਮੌਕੇ DSP ਡੇਰਾ ਬਾਬਾ ਨਾਨਕ ਨੇ ਸ਼ਕੀ, ਸੰਵੇਦਨਸ਼ੀਲ ਅਤੇ ਤਿਓਹਾਰਾਂ ਨੂੰ ਮੁੱਖ ਰੱਖਦੇ ਹੋਏ ਭੀੜ ਭਾੜ ਵਾਲੇ ਇਲਾਕਿਆਂ ਦਾ ਜਾਇਜ਼ਾ ਲਿਆ ਤੇ ਵੱਖ ਵੱਖ ਪੁਲਿਸ ਕਰਮੀਆਂ ਨੂੰ ਇਹਨਾਂ ਜਗ੍ਹਾ ਤੇ ਤਾਇਨਾਤ ਵੀ ਕੀਤਾ। 
ਉਨ੍ਹਾਂ ਇਹ ਵੀ ਕਿਹਾ ਕਿ ਦੁਕਾਨਦਾਰਾਂ ਨੂੰ ਤਹਿਸ਼ੁਦਾ ਹੱਦ ਤੱਕ ਹੀ ਦੁਕਾਨਾਂ ਲਗਾਉਣੀਆਂ ਚਾਹੀਦੀਆਂ ਹਨ ਤਾਂ ਕਿ ਸੜਕ ਤੇ ਚਲਣ ਵਾਲੇ ਰਾਹਗੀਰਾਂ ਨੂੰ ਦਿੱਕਤ ਨਾ ਆਵੇ। 
ਓਧਰ ਡੇਰਾ ਬਾਬਾ ਨਾਨਕ ਦੇ ਐਸ. ਐਚ. ਓ, ਬਿਕਰਮ ਸਿੰਘ ਨੇ ਦੱਸਿਆ ਕਿ ਬਗੈਰ ਕਾਗਜ਼ ਵਾਹਨ, ਹੁਲੜਬਾਜ਼ੀ ਕਰਨ ਵਾਲਿਆਂ ਅਤੇ ਸ਼ਰਾਰਤੀ ਅਨਸਰਾਂ ਤੇ ਸਖਤੀ ਕੀਤੀ ਜਾ ਰਹੀ ਹੈ।  ਇਲਾਕੇ ਦੀ ਟਰੈਫਿਕ ਵਿਵਸਥਾ ਨੂੰ ਵੀ ਚਾਕ ਚੌਬੰਦ ਕੀਤਾ ਜਾ ਰਿਹਾ ਤਾਂ ਜੋ ਤਿਓਹਾਰਾਂ ਚ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਤੇ ਖਰੀਦਦਾਰਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।