ਨਵ ਯੁਵਕ ਰਾਮਲੀਲਾ ਡ੍ਰਾਮਾਟਿਕ ਕਲੱਬ ਵਲੋਂ ਸ੍ਰੀਮਤੀ ਰੰਧਾਵਾ ਨੇ ਰਾਵਣ ਨੂੰ ਕੀਤੀ ਅਗਨੀ ਭੇਂਟ

ਬਦੀ ਉਤੇ ਅਛਾਈ ਦੀ ਜਿੱਤ ਦੇ ਤਿਓਹਾਰ

ਨਵ ਯੁਵਕ ਰਾਮਲੀਲਾ ਡ੍ਰਾਮਾਟਿਕ ਕਲੱਬ ਵਲੋਂ 
ਸ੍ਰੀਮਤੀ ਰੰਧਾਵਾ ਨੇ ਰਾਵਣ ਨੂੰ ਕੀਤੀ ਅਗਨੀ ਭੇਂਟ 
ਦੇਖਦੇ ਹਾਂ ਬਦੀ ਉਤੇ ਅਛਾਈ ਦੀ ਜਿੱਤ ਦੇ ਤਿਓਹਾਰ ਨੂੰ 

ਡੇਰਾ ਬਾਬਾ ਨਾਨਕ ਵਿੱਚ ਦੁਸ਼ਹਿਰੇ ਦਾ ਤਿਉਹਾਰ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ ਜਿਕਰ ਯੋਗ ਹੈ ਕਿ ਏਥੇ ਦੋ ਰਾਮਲੀਲਾ ਕਲੱਬਾਂ ਦੁਸ਼ਹਿਰੇ ਦਾ ਤਿਉਹਾਰ ਮਨਾਉਂਦੀਆਂ ਹਨ ਭਾਵੇਂ ਇੱਕ ਕਲੱਬ ਰਾਮਲੀਲਾ ਦਾ ਮੰਚਨ ਨਹੀਂ ਕਰਦੀ ਪਰ ਫਿਰ ਵੀ ਰਾਵਨ ਦੇ ਪੁਤਲੇ ਨੂੰ ਅਗਨੀ ਭੇਂਟ ਕਰਕੇ ਦੁਸ਼ਹਿਰੇ ਦਾ ਤਿਉਹਾਰ ਜਰੂਰ ਮਨਾਉਂਦੀ ਹੈ। ਇਸ ਸਾਲ ਵੀ ਨਵ ਯੁਵਕ ਰਾਮਲੀਲਾ ਕਲੱਬ ਵੱਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਰਾਵਣ ਦੇ ਪੁਤਲੇ ਨੂੰ ਅਗਨੀ ਭੇਂਟ ਕੀਤੀ ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਮੌਜੂਦਾ ਐਮਐਲਏ ਅਤੇ ਸਾਬਕਾ ਡਿਪਟੀ ਸੀਐਮ ਨੇ ਉਹਨਾਂ ਦੀ ਧਰਮ ਪਤਨੀ ਨੇ। ਉਧਰ ਨਵ ਯੁਵਕ ਰਾਮਲੀਲਾ ਡ੍ਰਾਮਾਟਿਕ ਕਲੱਬ ਦੇ ਪ੍ਰਧਾਨ ਪਵਨ ਕੁਮਾਰ ਅਤੇ ਮਨੀ ਮਹਾਜਨ ਮਹਿੰਗਾ ਗਰੀਬ ਉਹਨਾਂ ਨੇ ਮਿਸਸ ਰੰਧਾਵਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। 
ਇਸ ਮੌਕੇ ਵਾਈਸ ਪ੍ਰਧਾਨ ਰਾਜਕੁਮਾਰ, ਖਜਾਨਚੀ ਕਪਿਲ ਕੁਮਾਰ, ਈਸ਼ਵਰੀ ਪ੍ਰਸਾਦ ਗੁਪਤਾ ਡਾਇਰੈਕਟਰ, ਜਨਕ ਰਾਜ ਮਰਵਾਹਾ, ਦਵਿੰਦਰ, ਸ਼ੌਕੀ , ਹੀਰਾ ਮਹਾਜਨ, ਮਨੀ ਮਹਾਜਨ, ਗੋਰੂ ਹਾਂਡਾ ਆਦਿ ਮਜੂਦ ਸਨ