ਡੇਰਾ ਬਾਬਾ ਨਾਨਕ ਇਲਾਕੇ ਚੋਂ ਸ਼ਰਾਬ ਦੀ ਚਲਦੀ ਭੱਠੀ ਅਤੇ ਵੱਡੀ ਮਾਤਰਾ ਚ ਦੇਸੀ ਸ਼ਰਾਬ ਕੀਤੀ ਜਬਤ

ਅਬਕਾਰੀ ਵਿਭਾਗ ਅਤੇ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਰੇਡ

ਪੰਜਾਬ ਸਰਕਾਰ ਵਲੋਂ ਦੇਸੀ ਸ਼ਰਾਬ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਦੇ ਚਲਦੇ ਆਬਕਾਰੀ ਵਿਭਾਗ ਦੇ ਅਧਕਾਰੀਆਂ ਵਲੋਂ ਆਬਕਾਰੀ ਪੁਲਿਸ ਅਤੇ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਜੋਇੰਟ ਰੈਡ ਕਰ ਮਿਲੀ ਗੁਪਤ ਸੂਚਨਾ ਤੇ ਡੇਰਾ ਬਾਬਾ ਨਾਨਕ ਦੇ ਪਿੰਡ ਹਾਰਦੋਰਵਾਲ ਵਿਖੇ ਜਿਥੇ ਪਿੰਡ ਦੀਆ ਸ਼ਾਮਲਾਟ ਸ਼ੱਕੀ ਥਾਵਾਂ ਅਤੇ ਘਰਾਂ ਚ ਰੈਡ ਕੀਤਾ ਤਾ ਵੱਡੀ ਤਾਦਾਦ ਚ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਜਬਤ ਕੀਤਾ ਗਿਆ ਹੈ | ਉਥੇ ਹੀ ਆਬਕਾਰੀ ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਆਲਾ ਅਧਕਾਰੀਆਂ ਦੇ ਆਦੇਸ਼ਾ ਤੇ ਉਹਨਾਂ ਦੀ ਵਿਸ਼ੇਸ ਟੀਮ ਅਤੇ ਪੰਜਾਬ ਪੁਲਿਸ ਵਲੋਂ ਜੋਇਟ ਰੈਡ ਕੀਤਾ ਗਿਆ ਹੈ ਅਤੇ ਇਹ ਜਹਿਰ ਰੂਪੀ ਕਰੀਬ 450 ਕਿਲੋ ਦੇਸੀ ਲਾਹਣ ( ਕੱਚੀ ) ਸ਼ਰਾਬ ਅਤੇ ਵੱਡੀ ਮਾਤਰਾ ਚ ਤਿਆਰ ਕੀਤੀ ਦੇਸੀ ਸ਼ਰਾਬ ਅਤੇ ਇਕ ਘਰ ਚੋ ਚਲਦੀ ਸ਼ਰਾਬ ਦੀ ਭੱਠੀ ਅਤੇ ਭਾਂਡੇ ਕਬਜ਼ੇ ਚ ਲਏ ਗਏ ਹਨ ਅਤੇ ਜਦਕਿ ਜਬਤ ਕੀਤੀ ਲਾਹਣ ਅਤੇ ਦੇਸੀ ਸ਼ਰਾਬ ਨੂੰ ਨਸ਼ਟ ਕੀਤਾ ਗਿਆ ਉਥੇ ਹੀ ਅਧਕਾਰੀ ਨੇ ਦੱਸਿਆ ਕਿ ਜਿੰਨੀ ਲਾਹਣ ਬਰਾਮਦ ਕੀਤੀ ਹੈ ਉਸ ਤੋਂ ਹਜਾਰਾਂ ਲੀਟਰ ਸ਼ਰਾਬ ਤਿਆਰ ਹੋਣੀ ਸੀ ਅਤੇ ਉਸਦੇ ਨਾਲ ਹੀ ਦੇਸੀ ਸ਼ਰਾਬ ਵੀ ਜਬਤ ਕਰ ਮੌਕੇ ਤੇ ਉਸ ਨੂੰ ਨਸ਼ਟ ਕੀਤਾ ਗਿਆ |