ਆਮ ਆਦਮੀ ਪਾਰਟੀ ਵਲੋਂ ਹਲਕਾ ਇੰਚਾਰਜ ਨਿਯੁਕਤ ਗੁਰਦੀਪ ਸਿੰਘ ਰੰਧਾਵਾ ਪਹੁੰਚੇ ਸ਼ਾਹਪੁਰ ਡੇਰਾ ਬਾਬਾ ਨਾਨਕ

ਆਪ ਪਾਰਟੀ ਵਰਕਰਾਂ ਢੋਲ ਵਜਾਏ ਤੇ ਪਏ ਭੰਗੜੇ

ਆਮ ਆਦਮੀ ਪਾਰਟੀ ਵਲੋਂ ਹਲਕਾ ਇੰਚਾਰਜ ਨਿਯੁਕਤ ਗੁਰਦੀਪ ਸਿੰਘ ਰੰਧਾਵਾ ਪਹੁੰਚੇ  ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਸ਼ਾਹਪੁਰ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਪਾਏ ਭੰਗੜੇ ਤੇ ਖੁਸ਼ੀ ਦੇ ਪਲ ਕੀਤੇ ਸਾਂਝੇ । 
ਗੁਰਦੀਪ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕੇ ਉਹ ਪਹਿਲਾਂ ਵੀ ਪਾਰਟੀ ਲਈ ਦਿਲੋਂ ਜਾਨ ਨਾਲ ਕੰਮ ਕਰ ਰਹੇ ਸਨ ਤੇ ਹੁਣ ਵੀ ਪਾਰਟੀ ਤੇ ਇਲਾਕਾ ਨਿਵਾਸੀਆਂ ਨਾਲ ਚਟਾਨ ਵਾਂਗ ਖੜੇ ਹਨ। ਵਾਰਡ ਬੰਦੀ ਦੇ ਰੱਦ ਹੋਣ ਤੇ ਓਹਨਾਂ ਕਿਹਾ ਕਿ ਕੁੱਝ ਲੋਗ ਡੇਰਾ ਬਾਬਾ ਨਾਨਕ ਦੀ ਤਰੱਕੀ ਨਹੀਂ ਚਾਹੁੰਦੇ ਤੇ ਉਹ ਡੇਰਾ ਬਾਬਾ ਨਾਨਕ ਦਾ ਵਿਸਤਾਰ ਨਹੀਂ ਚਾਹੁੰਦੇ। ਤਾਂ ਹੀ ਉਹ ਇਸ ਨਵੀਂ ਵਾਰਡ ਬੰਦੀ ਦੇ ਖਿਲਾਫ ਹਨ। 
ਇਸ ਮੌਕੇ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਇਲਾਕਾ ਨਿਵਾਸੀ ਮਜੂਦ ਸਨ।