ਬਲਬੀਰ ਪੰਨੂ ਅਤੇ ਰਾਜੀਵ ਸ਼ਰਮਾਂ ਨੇ ਐਸ, ਐਸ, ਪੀ ਬਟਾਲਾ ਮੀਟਿੰਗ ਕੀਤੀ
ਬਲਬੀਰ ਪੰਨੂ ਅਤੇ ਰਾਜੀਵ ਸ਼ਰਮਾਂ ਨੇ ਐਸ, ਐਸ, ਪੀ ਬਟਾਲਾ ਮੀਟਿੰਗ ਕੀਤੀ
ਹਲਕੇ ਅੰਦਰ ਅਮਨ ਕਨੂੰਨ ਦੀ ਬਹਾਲੀ ਲਈ ਕੀਤਾ ਮੰਥਨ
ਫਤਿਹਗੜ੍ਹ ਚੂੜੀਆਂ ( ਰਾਜੀਵ ਸੋਨੀ ) ਅੱਜ ਹਲਕਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਪੁਲਿਸ ਜ਼ਿਲਾ ਬਟਾਲਾ ਦੇ ਨਵ-ਨਿਯੁਕਤ ਐਸ ਐਸ ਪੀ ਰਾਜਪਾਲ ਸਿੰਘ ਨਾਲ ਮੁਲਾਕਾਤ ਕਰਕੇ ਵਿਚਾਰ ਚਰਚਾ ਕੀਤੀ। ਇਸ ਵਿਚਾਰ ਚਰਚਾ ਦੌਰਾਨ ਬਲਬੀਰ ਸਿੰਘ ਪੰਨੂ ਨੇ ਐਸ ਐਸ ਪੀ ਸਾਹਿਬ ਨਾਲ ਹਲਕਾ ਫਤਿਹਗੜ੍ਹ ਚੂੜੀਆਂ ਦੀ ਕਨੂੰਨ ਵਿਵਸਥਾ ਬਾਰੇ ਡੂੰਘੀ ਵਿਚਾਰ ਚਰਚਾ ਕੀਤੀ। ਪੰਨੂ ਨੇ ਦੱਸਿਆ ਕਿ ਐਸ ਐਸ ਪੀ ਰਾਜਪਾਲ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਇਲਾਵਾ ਸਾਰੇ ਪੁਲਸ ਜ਼ਿਲਾ ਬਟਾਲਾ ਅੰਦਰ ਅਮਨ ਦੀ ਸਥਿਤੀ ਨੂੰ ਹਰ ਹੀਲੇ ਬਹਾਲ ਰੱਖਿਆ ਜਾਵੇਗਾ ਤਾਂ ਕਿ ਲੋਕ ਬੇਖੌਫ ਹੋ ਕੇ ਆਪਣਾ ਜੀਵਨ ਜੀਅ ਸੱਕਣ।