ਸੰਦੀਪ ਪਾਠਕ,ਮੰਤਰੀ ਧਾਲੀਵਾਲ, ਨਿੱਝਰ ਅਤੇ ਠੱਠੇ ਵਾਲ ਨੇ ਚੇਅਰਮੈਨ ਸ਼ਰਮਾਂ ਨਾਲ ਦੁੱਖ ਪ੍ਰਗਟਾਇਆ

ਰਾਜੀਵ ਨੇ ਪਿਤਾ ਦੇ ਨਕਸ਼ੇ ਕਦਮ ਤੇ ਚੱਲ ਕੇ ਪਾਰਟੀ ਦੀ ਸੇਵਾ ਕੀਤੀ

ਸੰਦੀਪ ਪਾਠਕ,ਮੰਤਰੀ ਧਾਲੀਵਾਲ, ਨਿੱਝਰ ਅਤੇ ਠੱਠੇ ਵਾਲ ਨੇ ਚੇਅਰਮੈਨ ਸ਼ਰਮਾਂ ਨਾਲ ਦੁੱਖ ਪ੍ਰਗਟਾਇਆ

ਫ਼ਤਹਿਗੜ੍ਹ ਚੂੜੀਆਂ/ ਰਾਜੀਵ ਸੋਨੀ / ਆਮ ਆਦਮੀ ਪਾਰਟੀ ਦੇ ਸੰਗਠਨ ਇੰਚਾਰਜ ਸੰਦੀਪ ਪਾਠਕ,  ਸੀਨੀਅਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਇੰਦਰਬੀਰ ਸਿੰਘ ਨਿੱਝਰ ਅਤੇ ਵਿਮੁਕਤਜਾਤੀ ਪੰਜਾਬ ਦੇ ਪ੍ਰਧਾਨ ਹਰਪਾਲ ਸਿੰਘ ਠੱਠਾ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾਂ ਦੇ ਪਿਤਾ ਸ਼੍ਰੀ ਸੁਭਾਸ਼ ਚੰਦਰ ਜੀ ਦੀ ਹੋਈ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਕਤ ਆਗੂਆਂ ਨੇ ਕਿਹਾ ਕਿ ਸੁਭਾਸ਼ ਚੰਦਰ ਜੀ ਦੀ ਮੌਤ ਨਾਲ ਜਿੱਥੇ ਰਾਜੀਵ ਸ਼ਰਮਾਂ ਦੇ ਪਰਿਵਾਰ ਨੂੰ ਘਾਟਾ ਪਿਆ ਹੈ ਉਥੇ ਹੀ ਸਾਰੀ ਆਮ ਆਦਮੀ ਪਾਰਟੀ ਲਈ ਬਹੁਤ ਵੱਡਾ ਘਾਟਾ ਹੈ। ਜਿਸਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਉਕਤ ਆਗੂਆਂ ਨੇ ਕਿਹਾ ਕਿ ਚੇਅਰਮੈਨ ਰਾਜੀਵ ਸ਼ਰਮਾਂ ਬੇਹੱਦ ਸ਼ਰੀਫ਼ ਅਤੇ ਇਮਾਨਦਾਰ ਇੰਨਸਾਨ ਹੈ, ਉਸ ਨੇ ਆਪਣੇ ਪਿਤਾ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਦੇ ਪ੍ਰਚਾਰ ਅਤੇ ਵਿਸਥਾਰ ਲਈ ਖੂਬ ਮਿਹਨਤ ਕੀਤੀ ਹੈ। ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਅਸੀਂ ਚੇਅਰਮੈਨ ਰਾਜੀਵ ਸ਼ਰਮਾਂ ਦੇ ਨਾਲ ਖੜੇ ਹਾਂ ਅਤੇ ਹਮੇਸ਼ਾ ਖੜ੍ਹੇ ਰਹਾਂਗੇ