ਮੰਦਿਰ ਅਚਲੇਸ਼ਵਰ ਧਾਮ ਵਿਖੇ ਨੌਵੀ ਦਸਵੀ ਮੇਲੇ ਨੂੰ ਲੈਕੇ ਤਿਆਰੀਆਂ ਸ਼ੁਰੂ
ਹਿੰਦੂ ਸਿੱਖ ਭਾਈਚਾਰੇ ਦਾ ਪ੍ਰਤੀਕ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਅਤੇ ਇਤਹਾਸਿਕ ਮੰਦਿਰ ਅਚਲੇਸ਼ਵਾਰ ਧਾਮ ਵਿਖੇ ਹਰ ਸਾਲ ਦਿਵਾਲੀ ਦੇ ਨੌਵੇਂ ਅਤੇ ਦਸਵੇਂ ਦਿਨ ਇਕ ਧਾਰਮਿਕ ਜੋੜ ਮੇਲਾ ਹੁੰਦਾ ਹੈ ਜਿਸ ਨੂੰ ਮੇਲਾ ਨੌਵੀਂ ਦਸਵੀਂ ਦੇ ਕਿਹਾ ਜਾਂਦਾ ਹੈ ਅਤੇ ਇਸ ਧਾਰਮਿਕ ਮੇਲੇ ਮੌਕੇ ਹਜ਼ਾਰਾਂ ਸੰਗਤਾਂ ਦੇਸ਼ ਵਿਦੇਸ਼ ਤੋਂ ਪਹੁਚ ਮੰਦਿਰ ਅਤੇ ਗੁਰੂਦਵਾਰਾ ਸਾਹਿਬ ਚ ਨੱਤਮਸਤਕ ਹੁੰਦੀਆਂ ਹਨ ਇਸ ਮੇਲੇ ਨੂੰ ਲੈਕੇ ਤਿਆਰੀਆਂ ਸ਼ੁਰੂ ਹਨ |
ਬਟਾਲਾ ਤੋਂ ਕੁਝ ਦੂਰੀ ਤੇ ਸਥਿਤ ਪੁਰਾਤਨ ਮੰਦਿਰ ਸ੍ਰੀ ਅਚਲੇਸ਼ਵਰ ਧਾਮ 'ਚ ਦਿਵਾਲੀ ਦੇ ਦਿਨ ਤੋਂ ਬਾਅਦ 9 ਵੇ ਅਤੇ 10 ਦਿਨ ਇਕ ਸਾਲਾਨਾ ਜੋੜ ਮੇਲਾ ਸਾਲਾਂ ਤੋਂ ਹੁੰਦਾ ਆ ਰਿਹਾ ਹੈ ਦੱਸਿਆ ਜਾਂਦਾ ਹੈ ਕਿ ਇਸ ਸਥਾਨ ਤੇ ਪੁਰਾਤਨ ਕਾਰਤਿਕ ਸਵਾਮੀ ਦੇ ਮੰਦਿਰ ਚ 33 ਕਰੋੜ ਦੇਵੀ ਦੇਵਤੇ ਹਾਜਿਰ ਹੋਏ ਅਤੇ ਇਸ ਮੰਦਿਰ ਨਾਲ ਵੱਡੀ ਗਿਣਤੀ ਚ ਲੋਕਾਂ ਦੀ ਆਸਥਾ ਜੁੜੀ ਹੈ ਅਤੇ ਮੰਦਿਰ ਦੇ ਬਿਲਕੁਲ ਨਜ਼ਦੀਕ ਸਥਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਛੋ ਪ੍ਰਾਪਤ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਵੀ ਇਹਨਾਂ ਦਿਹਾੜੇ ਸਾਲਾਨਾ ਜੋੜ ਮੇਲਾ ਹੁੰਦਾ ਹੈ ਅਤੇ ਇਹਨਾਂ ਧਾਰਮਿਕ ਸਥਲ ਤੇ ਵੱਡੀ ਗਿਣਤੀ ਚ ਮੰਦਿਰ ਅਤੇ ਗੁਰੂਦਵਾਰਾ ਸਾਹਿਬ ਵਿਖੇ ਸ਼ਰਧਾਲੂਆ ਨਤਮਸਤਕ ਹੁੰਦੇ ਹਨ | ਉਥੇ ਹੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਇਕ ਐਸਾ ਧਾਰਮਿਕ ਜੋੜ ਮੇਲਾ ਹੈ ਜੋ ਹਿੰਦੂ ਸਿੱਖ ਭਾਈਚਾਰੇ ਦਾ ਪ੍ਰਤੀਕ ਹੈ ਅਤੇ ਦੋਵਾਂ ਧਰਮਾਂ ਦੇ ਲੋਕ ਇਸ ਸਥਾਨ ਤੇ ਵੱਡੀ ਗਿਣਤੀ ਚ ਇਕੱਤਰ ਹੁੰਦੇ ਹਨ ਅਤੇ ਸੰਗਤ ਦੂਰ ਦੁਰਾਡੇ ਦੇਸ਼ ਵਿਦੇਸ਼ ਤੋਂ ਇਥੇ ਨੱਤਮਸਤਕ ਹੋਣ ਆਉਂਦੀ ਹੈ |
Reporter:.. jaswinder Bedi Batala ਕਰਮਜੀਤ ਜਮਬਾ