ਨਜਾਇਜ ਸ਼ਰਾਬ ਵੇਚਣ ਵਾਲੀ ਨੂੰ ਟਾਂਡਾ ਦੀ ਪੁਲਿਸ ਨੇ ਕੀਤਾ ਕਾਬੂ
ਨਜਾਇਜ ਸ਼ਰਾਬ ਵੇਚਣ ਵਾਲੀ ਨੂੰ ਟਾਂਡਾ ਦੀ ਪੁਲਿਸ ਨੇ ਕੀਤਾ ਕਾਬੂ
ਜਿਲ੍ਹਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਸਰਤਾਜ ਸਿੰਘ ਚਾਹਲ,
ਆਈ.ਪੀ.ਐਸ ਜੀ ਨੇ ਜਿਲੇ ਅੰਦਰ ਨਜਾਇਜ ਸ਼ਰਾਬ ਵੇਚਣ ਵਾਲੇ ਮਾੜੇ ਅੰਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ ਮੁਹਿੰਮ ਚਲਾਈ ਹੋਈ ਹੈ। ਜਿਨਾਂ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਸ੍ਰੀ ਕੁਲਵੰਤ ਸਿੰਘ, ਪੀ.ਪੀ.ਐਸ, ਸਬ ਡਵੀਜਨ ਟਾਂਡਾ, ਇੰਸ ਰਵਿੰਦਰ ਕੁਮਾਰ, ਮੁੱਖ ਅਫਸਰ, ਥਾਣਾ ਟਾਂਡਾ ਦੀ ਅਗਵਾਈ ਹੇਠ ਥਾਣਾ ਟਾਂਡਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਏ.ਐਸ.ਆਈ ਰਮੇਸ਼ ਕੁਮਾਰ, ਥਾਣਾ ਟਾਂਡਾ ਸਮੇਤ ਪੁਲਿਸ ਪਾਰਟੀ ਦੇ ਨਜਾਇਜ ਸਰਾਬ ਵੇਚਣ ਵਾਲੀ ਪੂਜਾ ਪਤਨੀ ਸੋਢੀ ਸਿੰਘ ਵਾਸੀ ਸਿੰਘਪੂਰਾ ਮੁਹੱਲਾ ਵਾਰਡ ਨੰ 3, ਥਾਣਾ ਟਾਂਡਾ, ਜਿਲ੍ਹੇ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋਂ ਨਜਾਇਜ ਸਰਾਬ ਬ੍ਰਾਮਦ ਕੀਤੀ। ਜਿਸਦੀ ਮਿਣਤੀ ਕਰਨ ਤੇ 13,500 ਹੋਈ। ਦੋਸ਼ਣ ਪੂਜਾ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ। ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ।