ਕੰਧਾਲਾ ਜੱਟਾਂ ਵਿਖੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 17 ਨੂੰ ਮਨਾਇਆ ਜਾਵੇਗਾ ,ਭਲਕੇ ਪ੍ਰਭਾਤਫੇਰੀਆਂ ਅਰੰਭ

ਅੱਡਾ ਸਰਾਂ  ( ਜਸਵੀਰ ਕਾਜਲ)
ਸਰਬੰਸ ਦਾਨੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਮਹਾਨ ਨਗਰ ਕੀਰਤਨ 17 ਜਨਵਰੀ ਨੂੰ ਸਜਾਇਆ ਜਾਵੇਗਾ।
        ਬ੍ਰਹਮ ਗਿਆਨੀ ਸੰਤ ਬਾਬਾ ਬਿਸ਼ਨ ਸਿੰਘ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਬੰਧਕਾ ਨੇ ਦੱਸਿਆ ਕਿ 11 ਜਨਵਰੀ ਸਵੇਰ ਤੋਂ ਪ੍ਰਭਾਤ ਫੇਰੀਆਂ ਆਰੰਭ ਕਰ 15 ਜਨਵਰੀ ਤੱਕ ਪੰਜ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ। 15 ਜਨਵਰੀ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਆਰੰਭ ਹੋਣਗੇ 17 ਜਨਵਰੀ ਸਵੇਰੇ 9 ਵਜੇ ਭੋਗ ਪਾਏ ਜਾਣਗੇ, ਉਪਰੰਤ  ਸੰਤ ਬਾਬਾ ਮੱਖਣ ਸਿੰਘ ਜੀ ਅਤੇ ਭਾਈ ਗੁਰਮੁੱਖ ਸਿੰਘ ਜੀ ਕੰਧਾਲਾ ਜੱਟਾਂ ਵਾਲੇ ਕੀਰਤਨ ਨਾਲ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕਰਨਗੇ ।
         ਸਵੇਰੇ ਕਰੀਬ 10 ਵਜੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਏ ਜਾਣਗੇ, ਜਿਸ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਰਾਵਲ ਸਿੰਘ ਬੁੱਲੋਵਾਲੀਆਂ ਦਾ ਢਾਡੀ ਜਥਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਤੇ ਚਾਨਣਾ ਪਾਵੇਗਾ। ਨਗਰ ਵਿੱਚ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਸ਼ਾਮ 5 ਵਜੇ ਕਰੀਬ ਸਮਾਪਤੀ ਗੁਰਦੁਆਰਾ ਬਾਬਾ ਬਿਸ਼ਨ ਸਿੰਘ ਜੀ ਸਥਾਨਾਂ ਤੇ ਆ ਕੇ ਹੋਵੇਗੀ!
       
ਇਸ ਮੌਕੇ  ਕਮੇਟੀ ਪ੍ਰਧਾਨ ਅੰਮ੍ਰਿਤਪਾਲ ਸਿੰਘ, ਸੀ ਏ  ਕੈਪਟਨ ਸੁਰਿੰਦਰ ਸਿੰਘ ,ਮਨਜੀਤ ਸਿੰਘ ਖਜ਼ਾਨਚੀ, ਪਲਵਿੰਦਰ ਸਿੰਘ ਬਿੱਟੀ, ਸੁਰਿੰਦਰ ਸਿੰਘ ਗੁਗਲੀ, ਇੰਦਰਜੀਤ ਸਿੰਘ ਰਾਜਾ ,ਅੰਮ੍ਰਿਤਪਾਲ ਸਿੰਘ, ਅਜੀਤ ਸਿੰਘ ,ਮੋਹਣ ਸਿੰਘ  ਆਦਿ ਹਾਜ਼ਰ ਸਨ!