ਗੁਰਦਾਸਪੁਰ ਕੋਟਲੀ ਸ਼ਾਹਪੁਰ ਦੇ ਨੌਜਵਾਨ ਦਾ ਨਿਊਜ਼ੀਲੈਂਡ ਵਿੱਚ ਕਤਲ ਹੋ ਗਿਆ ਸੀ ਨਸ਼ੇ ਚ ਦੋ ਗੋਰਿਆਂ ਕੀਤਾ ਸੀ ਇਹ ਕਾਰਾ
ਗੁਰਦਾਸਪੁਰ ਕੋਟਲੀ ਸ਼ਾਹਪੁਰ ਦੇ ਨੌਜਵਾਨ ਦਾ ਨਿਊਜ਼ੀਲੈਂਡ ਵਿੱਚ ਕਤਲ ਹੋ ਗਿਆ ਸੀ ਨਸ਼ੇ ਚ ਦੋ ਗੋਰਿਆਂ ਕੀਤਾ ਸੀ ਇਹ ਕਾਰਾ
ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਦਾ ਨੌਜਵਾਨ ਰਮਨਦੀਪ ਸਿੰਘ, ਜੋ 5 ਸਾਲ ਪਹਿਲਾਂ ਚੰਗੇ ਭਵਿੱਖ ਦੀ ਭਾਲ ਵਿੱਚ ਨਿਊਜ਼ੀਲੈਂਡ ਗਿਆ ਸੀ। ਜਿਸ ਦਾ 8 ਦਿਨ ਪਹਿਲਾਂ ਇੱਕ ਪਾਰਕ ਵਿੱਚ ਡਿਊਟੀ ਦੌਰਾਨ ਸ਼ਰਾਬ ਦੇ ਨਸ਼ੇ ਵਿੱਚ ਦੋ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।ਉਸ ਦੀ ਮ੍ਰਿਤਕ ਦੇਹ ਅੱਜ ਉਸ ਦੇ ਪਿੰਡ ਪਹੁੰਚੀ । ਉਸ ਦਾ ਅੰਤਿਮ ਸੰਸਕਾਰ ਉਸ ਦੇ ਪਿਤਾ ਧੰਨਾ ਸਿੰਘ ਅਨੁਸਾਰ ਕਰ ਦਿੱਤਾ ਗਿਆ ਹੈ । 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਹ 2018 'ਚ ਨਿਊਜ਼ੀਲੈਂਡ ਚਲਾ ਗਿਆ ਅਤੇ ਉੱਥੇ ਇੱਕ ਕੰਪਨੀ 'ਚ ਬਤੌਰ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਸੀ। ਇੱਕ ਪਾਰਕ ਵਿੱਚ ਉਹ ਡਿਊਟੀ 'ਤੇ ਸੀ ਅਤੇ ਜਦੋਂ ਉਹ ਪਾਰਕ ਬੰਦ ਕਰਕੇ ਜਾਣ ਲੱਗਾ ਤਾਂ ਉਸ ਨੇ ਉੱਥੇ ਸ਼ਰਾਬ ਪੀ ਰਹੇ ਦੋ ਗੋਰਿਆਂ ਨੂੰ ਜਾਣ ਲਈ ਕਿਹਾ ਤਾਂ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ ਅਤੇ ਉੱਥੋਂ ਦੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਹੁਣ ਪਰਿਵਾਰਕ ਮੈਂਬਰ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਥੋਂ ਦੇ ਨੌਜਵਾਨਾਂ ਨੂੰ ਅਗਾਂਹ ਵਧੂ ਅਵਸਰ ਦੇਵੇ ਤਾਂ ਜੋ ਉਹ ਵਿਦੇਸ਼ ਜਾਣ ਦੀ ਬਜਾਏ ਇੱਥੇ ਕਾਰੋਬਾਰ ਜਾਂ ਨੌਕਰੀ ਕਰ ਸਕਣ।