ਸੋਨੀ, ਰੰਧਾਵਾ ਅਤੇ ਚਿਤੌੜਗੜ੍ਹ ਨੇ ਚੇਅਰਮੈਨ ਸ਼ਰਮਾਂ ਨਾਲ ਮੁਲਾਕਾਤ ਕੀਤੀ

ਹਾਈਕਮਾਂਡ ਨੇ ਸ਼ਰਮਾਂ ਨੂੰ ਚੇਅਰਮੈਨ ਬਣਾ ਕੇ ਫ਼ਤਿਹਗੜ੍ਹ ਚੂੜੀਆਂ ਦਾ ਮਾਣ ਵਧਾਇਆ

ਸੋਨੀ, ਰੰਧਾਵਾ ਅਤੇ ਚਿਤੌੜਗੜ੍ਹ ਨੇ ਚੇਅਰਮੈਨ ਸ਼ਰਮਾਂ ਨਾਲ ਮੁਲਾਕਾਤ ਕੀਤੀ

ਫਤਿਹਗੜ੍ਹ ਚੂੜੀਆਂ ( ਪੱਤਰ ਪ੍ਰੇਰਕ ) ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਕੌਂਸਲਰ ਰਾਜੀਵ ਸੋਨੀ, ਪ੍ਰਧਾਨ ਤੇਜਵਿੰਦਰ ਸਿੰਘ ਰੰਧਾਵਾ ਅਤੇ ਬਲਵਿੰਦਰ ਸਿੰਘ ਚਿਤੌੜਗੜ੍ਹ ਨੇ ਗੁਰਦਾਸਪੁਰ ਨਗਰ ਸੁਧਾਰ ਟਰੱਸਟ ਦੇ ਨਵ ਨਿਯੁਕਤ ਚੇਅਰਮੈਨ ਸ੍ਰੀ ਰਾਜੀਵ ਸ਼ਰਮਾਂ ਨਾਲ ਮੁਲਾਕਤ ਕਰਕੇ ਉਹਨਾਂ ਨੂੰ ਮੁਬਾਰਕ ਦਿੱਤੀ ਅਤੇ ਭਵਿੱਖ ਦੀ ਰਾਜਨੀਤੀ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਸੋਨੀ, ਰੰਧਾਵਾ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਹਾਈਕਮਾਂਡ ਨੇ ਰਾਜੀਵ ਸ਼ਰਮਾ ਨੂੰ ਚੇਅਰਮੈਨ ਬਣਾ ਕੇ ਇਹ ਸਬਤ ਕੀਤਾ ਹੈ ਕਿ ਪਾਰਟੀ ਨੇ ਇੱਕ ਆਮ ਵਰਕਰ ਦੀ ਮਿਹਨਤ ਦਾ ਮੁੱਲ ਪਾਇਆ ਹੈ। ਉਹਨਾਂ ਕਿਹਾ ਕਿ ਇਸ ਨਿਯੁਕਤੀ ਨਾਲ ਫਤਿਹਗੜ੍ਹ ਚੂੜੀਆਂ ਵਾਸੀਆਂ ਦਾ ਮਾਣ ਵਧਿਆ ਹੈ। ਉਹਨਾਂ ਆਸ ਪ੍ਰਗਟਾਈ ਕਿ ਰਾਜੀਵ ਸ਼ਰਮਾਂ ਇਸ ਅਹੁਦੇ ਦਾ ਮਾਣ ਰੱਖਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਪਹਿਲਾਂ ਨਾਲੋਂ ਜਿਆਦਾ ਮਿਹਨਤ ਕਰਨਗੇ।