ਸਾਲਾਨਾ ਬਰਸੀ ਸੰਤ ਬਾਬਾ ਝੰਡਾ ਸਿੰਘ ਜੀ ਪਿੰਡ ਬੈਂਚ ਖੁਰਦ ਵਿਖੇ ਸ਼ਰਧਾਪੂਰਵਕ  ਹੋਈ ਸੰਪੰਨ  

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸਤਨਾਮ ਸਿੰਘ ਬੜੈਂਚ

ਸਾਲਾਨਾ ਬਰਸੀ ਸੰਤ ਬਾਬਾ ਝੰਡਾ ਸਿੰਘ ਜੀ ਪਿੰਡ ਬੈਂਚ ਖੁਰਦ ਵਿਖੇ ਸ਼ਰਧਾਪੂਰਵਕ  ਹੋਈ ਸੰਪੰਨ  
mart daar

ਅੱਡਾ  ਸਰਾਂ  31 ਅਗਸ‌ਤ (ਜਸਵੀਰ ਕਾਜਲ)

ਪਿੰਡ ਬੈਂਚ ਖੁਰਦ ਵਿੱਚ ਸਥਿਤ ਇਤਿਹਾਸਕ   ਸਥਾਨ  ਸੰਤ ਬਾਬਾ ਝੰਡਾ ਸਿੰਘ ਜੀ  ਜੀ ਦੀ ਬਰਸੀ ਸ਼ਰਧਾਪੂਰਵਕ ਮਨਾਈ ਗਈ  । ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸਤਨਾਮ ਸਿੰਘ ਬੜੈਂਚ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀਵਾਰ  25 ਅਗਸਤ ਤੋਂ ਲੈ ਕੇ 31 ਅਗਸਤ ਤੱਕ ਚੱਲੀ ਹੈ ,ਜਿਸ ਦੌਰਾਨ ਰੋਜ਼ਾਨਾ ਗੁਰਦੁਆਰਾ ਸਾਹਿਬ ਵਿੱਚ   ਗੁਰੂ ਘਰ ਦੇ ਕੀਰਤਨੀਆਂ ਵੱਲੋਂ ਕੀਰਤਨ ਵੀ ਕੀਤਾ ਜਾਂਦਾ ਸੀ ।ਉਨ੍ਹਾਂ ਨੇ ਦੱਸਿਆ ਕਿ 29 ਅਗਸਤ ਨੂੰ ਪੂਰੇ ਨਗਰ ਅਤੇ ਐਨ ਆਰ ਆਈ ਵੀਰਾਂ ਵੱਲੋਂ ਸਾਂਝਾ  ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ  ਅਤੇ 31 ਅਗਸਤ ਨੂੰ  ਭੋਗ ਉਪਰੰਤ ਕੀਰਤਨ ਦੀਵਾਨ ਦੀ ਆਰੰਭਤਾ ਕੀਤੀ ਗਈ ਜਿਸ ਵਿਚ ਪੰਥ ਦੇ ਮਹਾਨ ਕੀਰਤਨੀ ਜਥੇ ,ਮੀਰੀ ਪੀਰੀ ਜਥਾ (ਜਗਾਧਰੀ  ਵਾਲੀਆਂ ਬੀਬੀਆਂ  ਦਾ), ਭਾਈ ਬਲਵੀਰ ਸਿੰਘ ਪਾਰਸ  ( ਗੋਲਡ ਮੈਡਲਿਸਟ ਢਾਡੀ ਜਥਾ  )ਅਤੇ ਭਾਈ ਜੋਗਿੰਦਰ ਸਿੰਘ ਬੈਂਚ ਖੁਰਦ ਵਾਲਿਆਂ ਨੇ ਗੁਰਬਾਣੀ ਕੀਰਤਨ ਨਾਲ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ  ।ਇਸ ਮੌਕੇ ਗੱਲ ਕਰਦਿਆਂ ਸੈਕਟਰੀ ਹਰਿੰਦਰ ਸਿੰਘ ਕੰਗ ਨੇ ਦੱਸਿਆ ਕਿ 25 ਅਗਸਤ ਤੋਂ ਹੀ ਗੁਰੂ ਘਰ ਲੰਗਰਾਂ ਦੀ ਸੇਵਾ ਚੱਲ ਰਹੀ ਸੀ ,ਜਿਸ ਵਿੱਚ  ਸਭ ਸੇਵਾਦਾਰਾਂ ਨੇ ਆਪਣੀ ਸੇਵਾ ਨਿਭਾਈ ਅਤੇ ਰੋਜਾਨਾ ਗੁਰੂ ਘਰ ਆਈਆਂ ਸੰਗਤਾਂ ਗੁਰਬਾਣੀ  ਦਾ ਲਾਹਾ ਪ੍ਰਾਪਤ ਕੀਤਾ  ।
  ਇਸ ਮੌਕੇ ਪ੍ਰਬੰਧਕ ਕਮੇਟੀ ਦੇ ਖਜ਼ਾਨਚੀ ਤੇਜਿੰਦਰ ਸਿੰਘ ,ਮੈਂਬਰ  ਜਸਵੀਰ ਸਿੰਘ ,ਅਵਤਾਰ ਸਿੰਘ ਮਹਿੰਦਰ ਸਿੰਘ , ਹਰਜਿੰਦਰ ਸਿੰਘ  ਸਰਪੰਚ,  ਸੇਵਾਦਾਰ ਕਰਨਵੀਰ ਸਿੰਘ, ਰਣਵੀਰ ਸਿੰਘ, ਲਵਪ੍ਰੀਤ ਸਿੰਘ, ਜਸਵੀਰ ਸ਼ੀਰਾ ,ਨਵਜੋਤ ਸਿੰਘ ,ਇੰਦਰਜੋਤ ਸਿੰਘ, ਲਵਪ੍ਰੀਤ ਸਿੰਘ ,ਚੰਦਬੀਰ ਸਿੰਘ ,ਰਵਿੰਦਰ ਸਿੰਘ ਰਵੀ , ਤਲਵਿੰਦਰ ਸਿੰਘ, ਸੁਰਿੰਦਰ ਸਿੰਘ ,ਬਿੱਲਾ ,ਗੁਰਵੀਰ ਸਿੰਘ ,ਲਵਪ੍ਰੀਤ ਸਿੰਘ ,ਚਰਨਜੀਤ ਚੰਰਨੀ ,ਗੁਰਵਿੰਦਰ ਸਿੰਘ, ਮਨਵੀਰ ਸਿੰਘ ਮੀਨਾ' ਅਮਨਦੀਪ ਸਿੰਘ, ਤਰਨਵੀਰ ਸਿੰਘ , ਹਰਨੇਕ ਸਿੰਘ ਨੇਕੀ  , ਅਤੇ ਸਮੂਹ ਨਗਰ ਨਿਵਾਸੀ ਸਭ ਸੰਗਤਾਂ ਹਾਜ਼ਰ ਸਨ  ।
 ਪ੍ਰਧਾਨ ਜੀ ਨੇ ਦੱਸਿਆ ਕਿ ਇਹ ਪੂਰਾ ਪ੍ਰੋਗਰਾਮ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਅਤੇ ਐਨ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਸੋ ਸਭ ਸੰਗਤਾਂ ਜੋ ਇੱਥੇ  ਇਸ ਕੀਰਤਨ ਦਿਵਾਨ ਵਿਚ ਪਹੁੰਚੀਆਂ ਸਭ ਦਾ ਧੰਨਵਾਦ  ।