ਪਿੰਡ ਮਿਰਜਾਪੁਰ ਦੇ ਸਰਕਾਰੀ ਮਿਡਲ ਸਕੂਲ ਵਿਖੇ ਅੰਮ੍ਰਿਤ ਮਹਾਂ ਉਤਸਵ ਮਨਾਇਆ ਗਿਆ

ਪਿੰਡ ਮਿਰਜਾਪੁਰ ਦੇ ਸਰਕਾਰੀ ਮਿਡਲ ਸਕੂਲ ਵਿਖੇ ਅੰਮ੍ਰਿਤ ਮਹਾਂ ਉਤਸਵ ਮਨਾਇਆ ਗਿਆ

ਪਿੰਡ ਮਿਰਜਾਪੁਰ ਦੇ ਸਰਕਾਰੀ ਮਿਡਲ ਸਕੂਲ ਵਿਖੇ ਅੰਮ੍ਰਿਤ ਮਹਾਂ ਉਤਸਵ ਮਨਾਇਆ ਗਿਆ

ਅੱਡਾ ਸਰਾਂ (ਜਸਵੀਰ ਕਾਜਲ)

 ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੰਮ੍ਰਿਤ ਮਹਾ ਉਤਸਵ ਦੇ ਅੰਤਰਗਤ "ਮੇਰੀ ਮਿੱਟੀ ਮੇਰਾ ਦੇਸ਼" ਨਾਲ ਸੰਬੰਧਿਤ ਗਤੀਵਿਧੀ "ਪ੍ਰਭਾਤ ਫੇਰੀ " ਕਰਵਾਈ ਗਈ । ਜਿਸ ਵਿੱਚ ਸਰਕਾਰੀ ਮਿਡਲ ਸਕੂਲ ਦੇ ਅਧਿਆਪਕ ਅਤੇ ਇੰਚਾਰਜ ਦੀ ਪ੍ਰਧਾਨਗੀ ਵਿੱਚ ਸਰਕਾਰੀ ਮਿਡਲ ਸਕੂਲ ਮਿਰਜਾਪੁਰ ਦੇ ਵਿਦਿਆਰਥੀਆਂ ਦੁਆਰਾ ਰੈਲੀ ਕੱਢੀ ਗਈ।  ਜਿਸ ਵਿੱਚ ਸਾਡੇ ਦੇਸ਼ ਦੀ ਰੱਖਿਆ ਕਰਦੇ ਸਮੇਂ ਜਿਨਾਂ ਜਵਾਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਅਤੇ ਪਰਮਵੀਰ ਚੱਕਰ ਪ੍ਰਾਪਤ ਕੀਤੇ ਉਨਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਯਾਦ ਕਰਦੇ ਹੋਏ ਵਿਦਿਆਰਥੀਆਂ ਨੇ ਉਨਾਂ ਨੂੰ ਰੈਲੀ ਦੁਆਰਾ ਸ਼ਰਧਾਂਜਲੀ ਦਿੱਤੀ ਅਤੇ ਜੈ ਜਵਾਨ ਜੈ ਨਾਰੇ ਲਗਾਏ ਗਏ। 
 ਇਸ ਦੌਰਾਨ ਵਿਦਿਆਰਥੀਆਂ ਨੂੰ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਤ ਕੀਤਾ ਗਿਆ ਅਤੇ ਉਨਾਂ ਨੂੰ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਵਧੀਆ ਢੰਗ ਨਾਲ ਪੜ੍ਹਾਈ ਕਰਨ ਨੂੰ ਕਿਹਾ ਗਿਆ । ਇਸ ਮੌਕੇ   ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਅਤੇ ਕਵਿਤਾ ਗਾਇਨ ਮੁਕਾਬਲੇ ਅਤੇ ਲੇਖ ਕਵਿਤਾ ਗਾਇਨ ਵੀ ਕਰਵਾਏ ਗਏ।

ਇਸ ਮੌਕੇ  ਗਤੀਵਿਧੀਆਂ ਵਿੱਚ ਸਰਕਾਰੀ ਮਿਡਲ ਸਕੂਲ ਮਿਰਜਾਪੁਰ ਦੇ ਅਧਿਆਪਕ ਸ੍ਰੀਮਤੀ ਹਰਜਿੰਦਰ ਕੌਰ ,ਸ੍ਰੀਮਤੀ ਬਲਜੀਤ ਕੌਰ ,ਸ੍ਰੀਮਤੀ ਮਨਵਿੰਦਰਜੀਤ ਕੌਰ ਅਤੇ ਮੈਡਮ ਇੰਦਰਪ੍ਰੀਤ ਕੌਰ , ਸਰਕਾਰੀ ਐਲੀਮੈਂਟਰੀ ਸਕੂਲ ਦੇ ਹੈੱਡਮਾਸਟਰ ਸ੍ਰੀ ਨਿਰਮਲ ਸਿੰਘ ਜੀ ਅਤੇ ਪਿੰਡ ਵਾਸੀ ਮੋਜੂਦ ਸਨ।