ਇਕ ਅਕਤੂਬਰ ਤੋਂ 7 ਅਕਤੂਬਰ ਤੱਕ ਘਰ ਘਰ ਜਾ ਕੇ ਖੇਤ ਮਜ਼ਦੂਰਾਂ ਦੀ ਮੈਂਬਰਸ਼ਿਪ ਕੀਤੀ ਜਾਵੇਗੀ : ਹਰਬੰਸ ਸਿੰਘ ਧੂਤ

ਇਕ ਅਕਤੂਬਰ ਤੋਂ 7 ਅਕਤੂਬਰ ਤੱਕ ਘਰ ਘਰ ਜਾ ਕੇ ਖੇਤ ਮਜ਼ਦੂਰਾਂ ਦੀ ਮੈਂਬਰਸ਼ਿਪ ਕੀਤੀ ਜਾਵੇਗੀ : ਹਰਬੰਸ ਸਿੰਘ ਧੂਤ

ਇਕ ਅਕਤੂਬਰ ਤੋਂ 7 ਅਕਤੂਬਰ ਤੱਕ ਘਰ ਘਰ ਜਾ ਕੇ ਖੇਤ ਮਜ਼ਦੂਰਾਂ ਦੀ ਮੈਂਬਰਸ਼ਿਪ ਕੀਤੀ ਜਾਵੇਗੀ :  ਹਰਬੰਸ ਸਿੰਘ ਧੂਤ
mart daar

ਅੱਡਾ ਸਰਾਂ  28 ਸੰਤਬਰ(ਜਸਵੀਰ ਕਾਜਲ)
ਅੱਜ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਮੀਟਿੰਗ ਸਰਵਣ ਸਿੰਘ ਪ੍ਰਧਾਨਗੀ ਹੇਠ ਹੋਈ। ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ  ਸਕੱਤਰ ਹਰਬੰਸ ਸਿੰਘ ਧੂਤ ਨੇ ਬੋਲਦਿਆਂ ਕਿਹਾ ਕਿ ਇੱਕ ਅਕਤੂਬਰ ਤੋਂ 7 ਅਕਤੂਬਰ ਤੱਕ ਕੁੱਲ ਹਿੰਦ ਖੇਤ ਮਜ਼ਦੂਰ ਦੀ ਮੈਂਬਰਸ਼ਿਪ ਘਰ-ਘਰ ਜਾ ਕੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਮਜ਼ਦੂਰਾਂ ਨੂੰ ਇਕੱਠੇ ਕਰਨਾ ਉਹਨਾਂ ਦੀਆਂ ਬੈਠਕਾਂ ਕਰਨੀਆਂ ਉਹਨਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਮੁੱਦਿਆਂ ਤੇ ਲਾਮਬੰਦ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ (ਮਨਰੇਗਾ ਬਚਾਓ ਮੁਹਿੰਮ) ਤਹਿਤ ਬਲਾਕ ਭੂੰਗਾ ਵਿਖੇ ਚਾਰ ਦਸੰਬਰ ਨੂੰ ਬੀ ਡੀ ਓ ਦਫਤਰ ਮੂਹਰੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਸਾਰੀ ਕਿਰਤੀਆਂ ਲਈ ਬਣੇ ਕਾਨੂੰਨ ਨੂੰ ਪੰਜਾਬ ਸਰਕਾਰ ਭੁੱਲ ਹੀ ਗਈ ਹੈ। ਹੁਣ ਉਨ੍ਹਾਂ ਦੀ ਕੋਈ ਵੀ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ। ਦਫ਼ਤਰਾਂ ਵਿੱਚ ਪੈਨਸ਼ਨ ਕੇਸ ਹੋਰ ਉਸਾਰੀ ਕਿਰਤੀਆਂ ਲਈ ਬਣਾਏ ਕਾਨੂੰਨ ਬਿਲਕੁਲ ਬੰਦ ਪਏ ਹਨ। ਜਿਸ ਵਿੱਚ ਭਾਰੀ ਗਿਣਤੀ ਵਿੱਚ ਖੇਤ ਮਜ਼ਦੂਰ ਤੇ ਮਨਰੇਗਾ ਵਰਕਰ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਸਾਡੇ ਭਾਰਤ ਵਿੱਚ ਸਭ ਤੋਂ ਜ਼ਿਆਦਾ ਰੋਜ਼ਗਾਰ ਮਨਰੇਗਾ ਦੁਆਰਾ ਦਿੱਤਾ ਜਾ ਰਿਹਾ ਹੈ। ਪਰ ਮੋਦੀ ਸਰਕਾਰ ਮਨਰੇਗਾ ਦੇ ਫੰਡਾਂ ਵਿੱਚ ਕਟੌਤੀ ਕਰਕੇ ਇਸਨੂੰ ਖਤਮ ਕਰਨ ਵੱਲ ਤੁਰੀ ਹੋਈ ਹੈ ਉਨ੍ਹਾਂ ਕਿਹਾ ਕਿ ਸਾਡੇ ਪੰਜ ਕਰੋੜ ਮਨਰੇਗਾ ਕਾਰਡ ਪਿਛਲੇ ਟੈਮ ਵਿੱਚ ਕੱਟ ਦਿੱਤੇ ਗਏ ਜੋ ਕਿ ਮਨਰੇਗਾ ਮਜ਼ਦੂਰਾਂ ਨਾਲ ਬਹੁਤ ਧੱਕਾ ਹੈ ,ਅਤੇ ਇਸ ਵਿਚ ਵੀ ਮੋਦੀ ਸਰਕਾਰ ਜਾਤੀਵਾਦ ਲਾਗੂ ਕਰਨ ਜਾ ਰਹੀ ਹੈ। ਦਲਿਤਾਂ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵਿੱਚ ਦਲਿਤ ਆਵਾਦੀ ਕੁੱਲ ਆਬਾਦੀ ਦਾ ਦਾ 34% ਹੈ। ਹੈਦਰਾਬਾਦ ਵਿਚ ਦਲਿਤ ਸੰਮੇਲਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਲਿਤਾਂ ਨਾਲ ਹੋ ਰਹੇ ਧੱਕੇ ਅਤੇ ਬੇਇਨਸਾਫੀਆਂ ਖਿਲਾਫ ਵੱਡੀ ਜਾ ਰਹੀ ਦਸਤਕੀ ਮੁਹਿੰਮ ਤਹਿਤ ਇੱਕ ਕਰੋੜ ਦਲਿਤ ਮਜ਼ਦੂਰਾਂ ਦੇ ਦਸਤਖਤ ਕਰਾ ਕੇ, ਚਾਰ ਦਸੰਬਰ ਨੂੰ ਪਾਰਲੀਮੈਂਟ ਵੱਲ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 11 ਅਕਤੂਬਰ ਨੂੰ ਮਨਰੇਗਾ ਬਚਾਓ ਮੁਹਿੰਮ ਕਹਿਤ ਹਰ ਬਲਾਕ ਪੱਧਰ ਤੇ ਧਰਨੇ ਦਿੱਤੇ ਜਾਣਗੇ।  ਇਸ ਮੀਟਿੰਗ ਵਿੱਚ ਤਹਿਸੀਲ ਸਕੱਤਰ ਰਣਜੀਤ ਸਿੰਘ ਚੌਹਾਨ ਨੇ ਬੋਲਦਿਆਂ ਕਿਹਾ ਦਿੱਲੀ ਵਿਖੇ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਰੇਲਵੇ ਸਟੇਸ਼ਨ ਲਾਗੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦਾ ਦਫ਼ਤਰ 4 ਕਰੋੜ ਨਾਲ ਉਸਾਰਿਆ ਜਾ ਰਿਹਾ ਹੈ। ਤਹਿਸੀਲ ਦਸੂਹਾ ਨੂੰ 30 ਹਜ਼ਾਰ ਰੁਪਏ ਦਾ ਕੋਟਾ ਇਸ ਦਫ਼ਤਰ ਲਈ ਇਕੱਠਾ ਕਰਕੇ ਭੇਜਣਾ ਹੈ।  ਸਾਰੇ ਯੂਨਿਟਾ ਨੂੰ ਅਪੀਲ ਕੀਤੀ ਕਿ ਉਹ ਆਪਣਾ ਬਣਦਾ ਹਿੱਸਾ ਪਾਉਣ। ਉਨ੍ਹਾਂ ਕਿਹਾ ਵਰਕਰਾਂ ਦੇ ਘਰ ਘਰ ਪਹੁੰਚ ਕੇ ਸਰਕਾਰਾਂ ਦੇ ਹਮਲਿਆਂ ਵਿਰੁੱਧ ਉਹਨਾਂ ਨੂੰ ਜਾਗਰੂਕ ਕਰਕੇ ਜਥੇਬੰਦਕ ਢੰਗ ਰਾਹੀਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਲਈ ਮਜ਼ਦੂਰਾਂ ਨੂੰ ਉਤਾਰਨਾ ਹੋਵੇਗਾ । ਅੱਜ ਦੀ ਮੀਟਿੰਗ ਵਿੱਚ ਸਰਵਣ ਸਿੰਘ ਚਰਨ ਸਿੰਘ ਗੜਦੀਵਾਲਾ ਹਰਬੰਸ ਸਿੰਘ ਧੂਤ ਰਣਜੀਤ ਸਿੰਘ ਚੌਹਾਨ, ਬਾਲਕਿਸ਼ਨ ਆਦਿ ਹਾਜ਼ਰ ਸਨ।