ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਪਥਰਾਲੀਆਂ ਵਿਖੇ ਖੇਡਾਂ ਦਾ ਹੋਇਆ ਆਗਾਜ਼
ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਪਥਰਾਲੀਆਂ ਵਿਖੇ ਖੇਡਾਂ ਦਾ ਹੋਇਆ ਆਗਾਜ਼
ਅੱਡਾ ਸਰਾਂ (ਜਸਵੀਰ ਕਾਜਲ) ਪਿੰਡ ਪਥਰਾਲੀਆਂ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਦੀਆਂ ਖੇਡਾਂ ਦਾ ਆਗਾਜ਼ ਹੋਇਆ । ਪਿੰਡ ਕਾਠੇ ਅਧਿਕਾਰੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਸੈਂਟਰ ਅਧੀਨ ਪੈਂਦੇ ਤਕਰੀਬਨ ਨੌ ਪਿੰਡਾਂ ਦੇ ਸਕੂਲਾਂ ਦੀਆਂ ਖੇਡਾਂ ਪਿੰਡ ਪਥਰਾਲੀਆਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸ਼ੁਰੂ ਕਰਵਾਈਆਂ ਗਈਆਂ। ਚਾਰ ਦਿਨ ਚੱਲਣ ਵਾਲੀਆਂ ਸਕੂਲ ਦੀਆਂ ਇਹਨਾਂ ਖੇਡਾਂ ਵਿੱਚ ਪਿੰਡ
ਪਥਰਾਲੀਆਂ, ਮੂੰਡੀਆਂ ਰੰਗੜਾ, ਜਰਦੀਆਲ, ਚੱਕੋਵਾਲ ਬ੍ਰਾਹਮਣਾ, ਕਾਠੇ ਅਧਿਕਾਰੇ, ਸਾਂਧਰਾ, ਰੰਧਾਵਾ ਬਰੋਟਾ, ਚੱਕ ਰਾਜੂ ਸਿੰਘ ਅਤੇ ਬੈਂਸਦਾਨੀ ਆਦਿ ਪਿੰਡਾਂ ਦੇ ਐਲੀਮੈਂਟਰੀ ਸਕੂਲਾਂ ਨੇ ਹਿੱਸਾ ਲਿਆ। ਇਹ ਖੇਡਾਂ ਸੈਂਟਰ ਹੈਡ ਅਧਿਆਪਕ ਹਰਦੇਵ ਰਾਏ ਅਬਰੋਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡ ਪਥਰਾਲੀਆਂ ਦੇ ਸਟਾਫ ਅਧਿਆਪਕ ਮੈਡਮ ਨੀਰਜ ਸੈਣੀ, ਮੈਡਮ ਸਰਬਜੀਤ ਕੌਰ, ਮਾਸਟਰ ਮਨਜੀਤ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਗਈਆਂ। ਇਨਾ ਖੇਡਾਂ ਵਿੱਚ ਮੁੰਡਿਆਂ ਅਤੇ ਕੁੜੀਆਂ ਦੀਆਂ 50 ਮੀਟਰ ਦੌੜਾਂ, ਰੱਸਾ ਕੱਸੀ, ਡੱਡੂ ਛਾਲ ਦੌੜ, ਨਿੰਬੂ ਚਮਚਾ ਦੌੜ, ਬੋਰੀ ਛੜੱਪਾ ਦੌੜ, ਆਦਿ ਖੇਡਾਂ ਨੂੰ ਸ਼ਾਮਿਲ ਕੀਤਾ ਗਿਆ। ਖੇਡਾਂ ਤੋਂ ਬਾਅਦ ਸਾਰੇ ਪਿੰਡ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਸਮੂਹ ਗ੍ਰਾਮ ਪੰਚਾਇਤ, ਸਰਪੰਚ ਭਾਗ ਸਿੰਘ ,ਲੰਬੜਦਾਰ ਓਕਾਰ ਸਿੰਘ ,ਲੰਬੜਦਾਰ ਗਗਨਦੀਪ , ਪੰਚ ਹਰਪਾਲ ਸਿੰਘ, ਤਰਨ ਪਰਥਰਾਲੀਆਂ, ਯੋਧਵੀਰ ਸਿੰਘ, ਸਰਬਦੀਪ ਸਿੰਘ, ਗੁਰਪ੍ਰੀਤ ਸਿੰਘ ਜਸਪ੍ਰੀਤ ਸਿੰਘ ,ਲੱਡੂ ,ਰਸ਼ਪਾਲ ਸਿੰਘ, ਰੁਪਿੰਦਰ ਕੌਰ ,ਜਸਵਿੰਦਰ ਕੌਰ ਸਮੇਤ ਹੋਰ ਨਗਰ ਨਿਵਾਸੀ ਵੀ ਹਾਜ਼ਰ ਰਹੇ।