ਚੋਰੀ ਸ਼ੁਦਾ ਮੋਟਰਸਾਇਕਲ ਨਾਲ ਇੱਕ ਮੁਲਜ਼ਮ ਆਇਆ ਟਾਂਡਾ ਪੁਲਸ ਅੜਿੱਕੇ

ਚੋਰੀ ਸ਼ੁਦਾ ਮੋਟਰਸਾਇਕਲ ਨਾਲ ਇੱਕ ਮੁਲਜ਼ਮ ਆਇਆ ਟਾਂਡਾ ਪੁਲਸ ਅੜਿੱਕੇ

ਚੋਰੀ ਸ਼ੁਦਾ ਮੋਟਰਸਾਇਕਲ ਨਾਲ ਇੱਕ  ਮੁਲਜ਼ਮ ਆਇਆ  ਟਾਂਡਾ ਪੁਲਸ ਅੜਿੱਕੇ
mart daar

ਅੱਡਾ  ਸਰਾਂ  ( ਜਸਵੀਰ ਕਾਜਲ)


ਸਰਕਾਰੀ ਸਕੂਲ ਟਾਂਡਾ ਨੇੜੇ ਚੋਰੀਸ਼ੁਦਾ ਮੋਟਰਸਾਈਕਲ ਦੇ ਨਾਲ ਟਾਂਡਾ ਪੁਲਸ ਨੇ ਇਕ ਮੁਲਜ਼ਮ ਨੂੰ ਕਾਬੂ ਕੀਤਾ ।  ਟਾਂਡਾ ਥਾਣਾ ਮੁਖੀ  ਸਬ ਇਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਐਸ ਆਈ ਗੁਰਦੀਪ ਸਿੰਘ ਗਸ਼ਤ ਦੌਰਾਨ  ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਬਲਵਿੰਦਰ ਕੁਮਾਰ ਉਰਫ  ਬਿੰਦਰ ਪੁੱਤਰ ਗਿਆਨ ਰਾਮ ਵਾਸੀ ਬਿਨਪਾਲਕੇ, ਥਾਣਾ ਭੋਗਪੁਰ, ਜਿਲਾ ਜਲੰਧਰ ਦੇ ਰੂਪ ਵਿਚ ਹੋਈ ਹੈ।  ਇਹ ਵੀ ਦੱਸਿਆ ਕਿ ਮੁਲਜ਼ਮ ਉੱਤੇ ਪਹਿਲਾਂ  ਵੀ ਮੋਟਰਸਾਈਕਲ ਚੋਰੀ ਕਰਨ ਮਾਮਲਾ ਭੋਗਪੁਰ ਥਾਣੇ ਵਿੱਚ  ਦਰਜ਼  ਹੈ  । ਥਾਣਾ ਮੁਖੀ ਨੇ ਦੱਸਿਆ ਕਿ  ਜਦੋਂ ਪੁਲਿਸ ਦੀ ਟੀਮ ਰੇਲਵੇ ਸਟੇਸ਼ਨ ਟਾਂਡਾ ਨੇੜੇ ਗਸ਼ਤ ਕਰ ਰਹੀ ਸੀ ਤੇ ਕਿਸੇ ਮੁਖਬਰੀ ਦੇ ਅਤਲਾਹ ਤੇ  ਇਸ ਆਦਮੀ ਉਪਰ  ਪੁਲਸ ਨੇ ਕਾਬੂ ਪਾਇਆ । ਮੁਲਜ਼ਮ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਅਗਲੇਰੀ ਕਾਰਵਾਈ ਜਲਦੀ ਹੀ ਆਪ ਨਾਲ ਸਾਂਝੀ ਕੀਤੀ ਜਾਵੇਗੀ!