ਵਿਆਹ ਦੇ 5 ਮਹੀਨੇ ਬਾਅਦ ਗਰਭਵਤੀ ਪਤਨੀ ਨੇ ਲਿਆ ਹੈਰਾਨ ਕਰਨ ਵਾਲਾ ਫੈਸਲਾ

ਵਿਆਹ ਦੇ 5 ਮਹੀਨੇ ਬਾਅਦ ਗਰਭਵਤੀ ਪਤਨੀ ਨੇ ਲਿਆ ਹੈਰਾਨ ਕਰਨ ਵਾਲਾ ਫੈਸਲਾ ਪਤੀ ਨੇ ਕੀਤੀ ਜੀਵਨ ਲੀਲ੍ਹਾ ਸਮਾਪਤ

mart daar

ਅੱਜ ਦੇ ਯੁਗ ਚ ਭਾਵੇਂ ਗਰਬਪਾਤ ਦੇ ਖਿਲਾਫ਼ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਤੇ ਸਰਕਾਰ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਪਰ ਫੇਰ ਵੀ ਅਨਪੜਤਾ ਵਸ਼ ਇਸ ਬਿਮਾਰੀ ਦਾ ਅੰਤ ਨਹੀਂ ਹੋ ਰਿਹਾ। ਦੱਸਿਆ ਜਾ ਰਿਹਾ ਹੈ ਕਿ ਇੱਕ ਪਤਨੀ ਆਪਣੀ ਭੈਣ ਅਤੇ ਮਾਂ ਨਾਲ ਮਿਲ ਕੇ ਗਰਭਪਾਤ ਤੋਂ ਬਾਅਦ ਅਣਜੰਮੇ ਬੱਚੇ ਨੂੰ ਮਾਰਨਾ ਚਾਹੁੰਦੀ ਸੀ। ਇਸੇ ਦੇ ਚਲਦਿਆਂ ਪਤੀ ਨੂੰ ਆਪਣੀ ਜਿੰਦਗੀ ਗਵਾਉਣੀ ਪੈ ਗਈ। ਪੁਲੀਸ ਨੇ ਇਸ ਸਬੰਧੀ ਮ੍ਰਿਤਕ ਦੀ ਪਤਨੀ, ਭਰਜਾਈ ਅਤੇ ਸੱਸ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਿਵਲ ਹਸਪਤਾਲ ਦੋਰਾਂਗਲਾ ਥਾਣਾ ਦੋਰਾਂਗਲਾ 'ਚ ਤਾਇਨਾਤ ਸਬ-ਇੰਸਪੈਕਟਰ ਸੁਲੱਖਣ ਸਿੰਘ ਪੁੱਤਰ ਪਾਲ ਸਿੰਘ ਵਾਸੀ ਦੋਰਾਂਗਲਾ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਸ ਦਾ ਲੜਕਾ ਨਿਰਮਲ ਸਿੰਘ ਪਹਿਲਾਂ ਵਿਆਹਿਆ ਹੋਇਆ ਸੀ ਅਤੇ ਉਸ ਦਾ ਤਲਾਕ ਹੋ ਚੁੱਕਾ ਹੈ। ਨਿਰਮਲ ਸਿੰਘ ਦਾ ਦੂਜਾ ਵਿਆਹ ਕਰੀਬ 5 ਮਹੀਨੇ ਪਹਿਲਾਂ ਮਨਪ੍ਰੀਤ ਕੌਰ ਪੁੱਤਰੀ ਅਮਰਜੀਤ ਸਿੰਘ ਵਾਸੀ ਕੰਦਿਆਲ ਸਿਵਲ ਲਾਈਨ ਬਟਾਲਾ ਨਾਲ ਹੋਇਆ ਸੀ। ਇਸ ਸਮੇਂ ਮਨਪ੍ਰੀਤ ਕੌਰ ਗਰਭਵਤੀ ਸੀ ਪਰ ਮਨਪ੍ਰੀਤ ਕੌਰ ਖੁਦ ਅਤੇ ਉਸ ਦੀ ਭੈਣ ਲਵਪ੍ਰੀਤ ਕੌਰ ਅਤੇ ਉਸ ਦੀ ਮਾਂ ਕਮਲਜੀਤ ਕੌਰ ਉਸ ਦੇ ਪੁੱਤਰ ਨਿਰਮਲ ਸਿੰਘ 'ਤੇ ਮਨਪ੍ਰੀਤ ਕੌਰ ਦੀ ਕੁੱਖ 'ਚ ਪੈਦਾ ਹੋਏ ਬੱਚੇ ਨੂੰ ਗਰਭਪਾਤ ਕਰਵਾ ਕੇ ਮਾਰਨ ਲਈ ਦਬਾਅ ਪਾ ਰਹੇ ਸਨ। ਪਰ ਨਿਰਮਲ ਸਿੰਘ ਇਸ ਪਾਪ ਲਈ ਤਿਆਰ ਨਹੀਂ ਸੀ। ਪਰ ਉਸ ਦੇ ਲੜਕੇ ਦੀ ਪਤਨੀ ਮਨਪ੍ਰੀਤ ਕੌਰ ਸਮੇਤ ਉਸ ਦੀ ਭਰਜਾਈ ਲਵਪ੍ਰੀਤ ਕੌਰ ਅਤੇ ਸੱਸ ਕਮਲਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਬੱਚਾ ਨਹੀਂ ਚਾਹੀਦਾ। ਇਸ ਗੱਲ ਨੂੰ ਲੈ ਕੇ ਨਿਰਮਲ ਸਿੰਘ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸ ਨੇ 27 ਜੂਨ ਨੂੰ ਰਾਤ ਸਮੇਂ ਘਰ ਵਿੱਚ ਪਈ ਕੀਟਨਾਸ਼ਕ ਦਵਾਈ ਖਾ ਲਈ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਿਰਮਲ ਸਿੰਘ ਨੂੰ ਗੰਭੀਰ ਹਾਲਤ ਵਿੱਚ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇੱਥੇ 29 ਜੂਨ ਨੂੰ ਡਿਊਟੀ ਮੈਜਿਸਟਰੇਟ ਸ੍ਰੀਮਤੀ ਪ੍ਰਨੀਤ ਕੌਰ ਨੇ ਵੀ ਉਸ ਦੇ ਬਿਆਨ ਲਏ ਸਨ। ਪਰ ਅੱਜ ਹਸਪਤਾਲ ਵਿੱਚ ਨਿਰਮਲ ਸਿੰਘ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਹਰਬੰਸ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ, ਸਾਲੀ ਲਵਪ੍ਰੀਤ ਕੌਰ ਅਤੇ ਸੱਸ ਕਮਲਪ੍ਰੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।