ਡੇਰਾ ਬਾਬਾ ਨਾਨਕ ਦਾ ਤਾਪਮਾਨ 5 c ਡਿਗਰੀ ਜਿਲਾ ਗੁਰਦਾਸਪੁਰ ਦਾ ਸਭ ਤੋਂ ਠੰਡਾ ਇਲਾਕਾ
ਡੇਰਾ ਬਾਬਾ ਨਾਨਕ ਦਾ ਤਾਪਮਾਨ 5 c ਡਿਗਰੀ ਜਿਲਾ ਗੁਰਦਾਸਪੁਰ ਦਾ ਸਭ ਤੋਂ ਠੰਡਾ ਇਲਾਕਾ
ਡੇਰਾ ਬਾਬਾ ਨਾਨਕ ਦਾ ਤਾਪਮਾਨ 5 c ਡਿਗਰੀ
ਜਿਲਾ ਗੁਰਦਾਸਪੁਰ ਦਾ ਸਭ ਤੋਂ ਠੰਡਾ ਇਲਾਕਾ
ਜਿੱਥੇ ਠੰਡ ਨੇ ਪੁਰੇ ਪੰਜਾਬ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ ਓਥੇ ਹੀ ਜਿਲਾ ਗੁਰਦਾਸਪੁਰ ਪੁਰੇ ਪੰਜਾਬ ਵਿੱਚੋਂ ਸਭ ਤੋਂ ਠੰਡਾ ਜਿਲਾ ਰਿਹਾ ਹੈ। ਜੇ ਗੱਲ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੀ ਕਰੀਏ ਤਾਂ ਇਥੋਂ ਦਾ ਪਾਰਾ ਅੱਜ 5 c ਡਿਗਰੀ ਰਿਹਾ ਤੇ ਹੱਡ ਜਮਾਉਣ ਵਾਲੀ ਸਰਦੀ ਦੇ ਨਾਲ ਸਭ ਤੋਂ ਠੰਡਾ ਦਿਨ ਰਿਹਾ। ਡੇਰਾ ਬਾਬਾ ਨਾਨਕ ਦੇ ਲੋਗ ਜਗ੍ਹਾ ਜਗ੍ਹਾ ਅੱਗ ਬਾਲ ਕੇ ਸਰਦੀ ਤੋਂ ਛੁਟਕਾਰਾ ਪਾਉਂਦੇ ਦਿਖੇ। ਕਰਤਾਰਪੁਰ ਕੋਰੀਡੋਰ ਦੀ ਗੱਲ ਕਰੀਏ ਤਾਂ ਇਸ ਦੇ ਗੇਟ ਜਿਸ ਰਾਹੀਂ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੀਆਂ ਹਨ ਇੱਕ ਸੈਲਫੀ ਪੁਆਇੰਟ ਹੋਣ ਦੇ ਬਾਵਜੂਦ ਵੀਰਾਨ ਨਜ਼ਰ ਆਇਆ। ਸਿਰਫ BSF ਦੇ ਜਵਾਨ ਹੀ ਦੇਖਣ ਨੂੰ ਮਿਲ ਰਹੇ ਹਨ ਤੇ ਨਾਲ ਹੀ ਧੁੰਦ ਨੇ ਵੀ ਕਹਿਰ ਢਾਇਆ ਹੋਇਆ ਹੈ। ਇਥੋਂ ਤੱਕ ਕਿ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕੋਰੀਡੋਰ ਅੰਦਰ ਲੱਗਾ ਭਾਰਤ ਦਾ ਝੰਡਾ ਵੀ ਨਜ਼ਰ ਨਹੀਂ ਆ ਰਿਹਾ। ਓਥੇ ਹੀ ਕੋਰੀਡੋਰ ਨੂੰ ਜਾਣ ਵਾਲੀ ਸੜਕ ਵੀ ਵੀਰਾਂ ਹੀ ਦਿੱਖ ਰਹੀ ਹੈ। ਡੇਰਾ ਬਾਬਾ ਨਾਨਕ ਦੇ ਅੱਜ ਦੀ ਠੰਡ ਜਿਥ੍ਹੇ ਹੱਡਾਂ ਨੂੰ ਜਮਾ ਰਹੀ ਹੈ ਓਥੇ ਹੀ ਡੇਰਾ ਬਾਬਾ ਨਾਨਕ ਦਾ ਇਲਾਕਾ ਗੁਰਦਸਪੂਰ ਜਿਲ੍ਹੇ ਦਾ ਸਬ ਤੋਂ ਠੰਡਾ ਇਲਾਕਾ ਸਿੱਧ ਹੋਇਆ ਹੈ। ਮੌਸਮ ਵਿਭਾਗ ਵਲੋਂ ਜਾਰੀ ਸੂਚਨਾ ਮੁਤਾਬਿਕ ਇਸ ਠੰਡ ਦਾ ਪ੍ਰਕੋਪ ਕੁਝ ਦਿਨ ਹੋਰ ਜਾਰੀ ਰਹਿ ਸਕਦਾ ਹੈ। ਅਸੀਂ ਆਪਣੇ ਚੈਨਲ ਵਲੋਂ ਅਪੀਲ ਕਰਦੇ ਹਾਂ ਕਿ ਬੱਚਿਆਂ ਤੇ ਬਜ਼ੁਰਗਾਂ ਨੂੰ ਠੰਡ ਤੋਂ ਬਚਣ ਲਈ ਘਰ ਚ ਹੀ ਰਹਿਣਾ ਚਾਹੀਦਾ ਹੈ ਤੇ ਉਸ ਦੇ ਨਾਲ ਨਾਲ ਜਵਾਨ ਲੋਗਾਂ ਨੂੰ ਵੀ ਜੇ ਜਰੂਰੀ ਨਾ ਹੋਵੇ ਤਾਂ ਘਰੋਂ ਨਹੀਂ ਨਿਕਲਣਾ ਚਾਹੀਦਾ। ਤੁਸੀਂ ਦੇਖ ਰਹੇ ਹੋ all 2 ਨਿਊਜ਼ ਦੀ ਵਿਸ਼ੇਸ਼ ਰਿਪੋਰਟ।