ਨੈਣੋਵਾਲ ਵੈਂਦ ਦੇ ਪੁਲ ਤੇ ਟੁੱਟੀ ਸੜਕ ਦੇ ਰਹੀ ਹਾਦਸੇ ਨੂੰ ਸੱਦਾ
ਨੈਣੋਵਾਲ ਵੈਂਦ ਦੇ ਪੁਲ ਤੇ ਟੁੱਟੀ ਸੜਕ ਦੇ ਰਹੀ ਹਾਦਸੇ ਨੂੰ ਸੱਦਾ

ਅੱਡਾ ਸਰਾਂ (ਜਸਵੀਰ ਕਾਜਲ)
ਟਾਂਡਾ ਤੋਂ ਹੁਸ਼ਿਆਰਪੁਰ ਨੂੰ ਜਾ ਰਹੀ ਨੈਸ਼ਨਲ ਹਾਈਵੇਜ ਰੋਡ ਤੇ ਅੱਡਾ ਸਰਾਂ ਨਜ਼ਦੀਕ ਨੈਣੋਵਾਲ ਵੈਂਦ ਦੇ ਪੁਲ ਤੇ ਸੜਕ ਤੇ ਬਹੁਤ ਡੂੰਘੇ ਖੱਡੇ ਪਏ ਹਨ । ਜਿਸ ਨਾਲ ਕੋਈ ਦੁਰਘਟਨਾ ਵਾਪਰ ਸਕਦੀ ਹੈ । ਜਦੋ ਬਾਰਸ਼ ਹੁੰਦੀ ਹੈ ਤਾਂ ਇਨਾ ਖੱਡਿਆ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਖੱਡਿਆਂ ਦਾ ਪਤਾ ਨਹੀਂ ਰਾਹਗੀਰਾਂ ਨੂੰ ਲਗਦਾ ਹੈ ਅਤੇ ਇਸ ਪੁਲ ਤੇ ਰਾਤ ਨੂੰ ਕੋਈ ਲਾਈਟਾਂ ਵੀ ਨਹੀਂ ਲਗੀਆ ਹਨ ਅਤੇ ਹਨੇਰੇ ਵਿਚ ਰਾਹਗੀਰਾਂ ਨੂੰ ਆਪਣੇ ਵਾਹਨਾਂ ਚਲਾਉਣ ਲਈ ਵੀ ਇਸ ਪੁਲ ਤੋਂ ਲਗਣਾ ਪ੍ਰਸ਼ਾਨੀ ਦਾ ਸ਼ਿਕਾਰ ਬਣਨਾਂ ਪੈਂਦਾ ਹੈ। ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਸਰਕਾਰ ਤੋਂ ਮੰਗ ਹੈ ਕਿ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਅਤੇ ਰਾਹਗੀਰਾਂ ਨੂੰ ਸਮੱਸਿਆ ਤੋਂ ਨਿਯਾਤ ਮਿਲ ਸਕੇ
ਤਾਂ ਜੋ ਕੋਈ ਵੀ ਅਣ ਸੁਖਾਵੀ ਘਟਨਾਂ ਤੋਂ ਬਚਿਆ ਜਾ ਸਕੇ!