ਕੋਵਿਡ-19 ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਪੰਜਾਬ ਵਲੋਂ ਜਸਵੀਰ ਸਿੰਘ ਰਾਜਾ ਨੂੰ ਸੌਂਪਿਆ ਮੰਗ ਪੱਤਰ ।
ਕੋਵਿਡ-19 ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਪੰਜਾਬ ਵਲੋਂ ਜਸਵੀਰ ਸਿੰਘ ਰਾਜਾ ਨੂੰ ਸੌਂਪਿਆ ਮੰਗ ਪੱਤਰ ।
ਅੱਡਾ ਸਰਾਂ (ਜਸਵੀਰ ਕਾਜਲ) ਕਵਿਡ-19 ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਨੇ ਆਮ ਆਦਮੀ ਪਾਰਟੀ ਦੀਸਰਕਾਰ ਬਣਨ ਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਮੰਗ ਪੱਤਰ ਦਿੱਤਾ ਵਲੰਟੀਅਰ ਨੇ ਦੱਸਿਆ ਕਿ ਉਹ ਕੋਰੋਨਾ ਮਹਾਂਮਾਰੀ ਦੌਰਾਨ ਉਹਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਦੀ ਹਸਪਤਾਲਾਂ ਸੈਂਟਰਾਂ ਵਿਚ ਸੇਵਾਵਾਂ ਨਿਭਾਈਆਂ ਪਰ ਕਾਂਗਰਸ ਸਰਕਾਰ ਨੇ ਕੋਰੋਨਾ ਮਹਾਂਮਾਰੀ ਵਿਚ ਕੰਮ ਲੈ ਕੇ ਸਾਨੂੰ ਨੌਕਰੀਆਂ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਜਿਸ ਕਾਰਨ ਉਨ੍ਹਾਂ ਦੇ ਘਰਾਂ ਦੇ ਹਾਲਾਤ ਖ਼ਰਾਬ ਹੋ ਗਏ ਹਨ ਉਸ ਤੋਂ ਬਾਅਦ ਅਸੀਂ ਆਪਣੇ ਕੀਤੇ ਕੰਮ ਦਾ ਹੱਕ ਮੰਗਣ ਲਈ 2020/21 ਵਿਚ ਕਾਂਗਰਸ ਕਾਂਗਰਸ ਸਰਕਾਰ ਤਕ ਮੀਟਿੰਗ ਰਾਹੀਂ ਪੱਕਾ ਧਰਨਾ ਲਾ ਕੇ ਕਈ ਵਾਰ ਪੁਲਸ ਪ੍ਰਸ਼ਾਸਨ ਵੱਲੋਂ ਡਾਂਗਾਂ ਵੀ ਖਾਧੀਆਂ ਹਨ ਪਰ ਕੋਈ ਨਤੀਜਾ ਨਹੀਂ ਨਿਕਲਿਆ।ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਆਪ ਦੀ ਸਰਕਾਰ ਤੋਂ ਉਨ੍ਹਾਂ ਨੂੰ ਪੱਕੀ ਨੌਕਰੀ ਮਿਲ ਜਾਵੇਗੀ। ਇਸ ਮੌਕੇ ਸੁਖਵਿੰਦਰ ਸਿੰਘ, ਜੋਤੀ ਬਾਲਾ ਮਨਪ੍ਰੀਤ ਤੇ ਬਖਸ਼ੀਸ਼ ਕੁਮਾਰ ਤੋਂ ਇਲਾਵਾ ਹੋਰ ਵਲੰਟੀਅਰ ਮੌਜੂਦ
ਸਨ।