ਬਟਾਲਾ ਪੁਲਿਸ ਨੂੰ ਮਿਲੀ ਸਫਲਤਾ ਨਜਾਇਜ 5 ਪਿਸਟਲ 5 ਮੈਗਜ਼ੀਨ 6 ਜਿੰਦਾ ਕਾਰਤੂਸਾਂ ਸਮੇਤ

22ਸਾਲਾਂ 02 ਨੌਜਵਾਨਾਂ ਨੂੰ ਬਟਾਲਾ ਪੁਲਿਸ ਨੇ ਕੀਤਾ ਕਾਬੂ

mart daar

ਰਿਪੋਰਟਰ... ਕਰਮਜੀਤ ਜੰਬਾ, ਕੈਮਰਾਮੈਨ ਬਿਕਰਮਜੀਤ ਸਿੰਘ ਬਟਾਲਾ
ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਕਈ ਕੇਸਾਂ ਵਿਚ ਲੋੜੀਂਦੇ 22 ਸਾਲਾਂ 2 ਨੌਜਵਾਨਾਂ ਨੂੰ ਬਟਾਲਾ ਪੁਲਿਸ ਨੇ ਨਜਾਇਜ 5 ਪਿਸਟਲ ਅਤੇ ਛੇ ਜਿੰਦਾ ਕਾਰਤੂਸਾਂ ਸਮੇਤ ਕਾਬੁ ਕੀਤਾ ਗਿਆ ਪ੍ਰੇਸ ਵਾਰਤਾ ਦੌਰਾਨ ਐਸ ਪੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਐਸ.ਪੀ ਇੰਨਵੈਸਟੀਗੇਸ਼ਨ, ਬਟਾਲਾ ਜੀ ਦੀ ਨਿਗਰਾਨੀ ਹੇਠ ਡੀ.ਐਸ.ਪੀ-ਡੀ ਬਟਾਲਾ, ਇੰਚਾਰਜ ਸੀ.ਆਈ.ਏ ਸਟਾਫ ਬਟਾਲਾ, ਮੁੱਖ ਅਫਸਰ ਥਾਣਾ ਕਾਦੀਆਂ ਦੀਆਂ ਵੱਖ ਵੱਖ ਟੀਮਾ ਬਣਾ ਕੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਏ ਗਏ ਅਪਰੇਸ਼ਨ ਵਿੱਚ ਉਸ ਸਮੇਂ ਭਾਰੀ ਕਾਮਯਾਬੀ ਮਿਲੀ ਜਦੋਂ ਦੋ ਵਿਅਕਤੀਆਂ ਨੂੰ ਨਾਕੇਬੰਦੀ ਦੌਰਾਨ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਨਜਾਇਜ ਅਸਲੇ ਦੀ ਭਾਰੀ ਖੇਪ ਬਰਾਮਦ ਕੀਤੀ ਗਈ, ਜਿਸ ਵਿੱਚ ਪੰਜ ਪਿਸਟਲ 32 ਬੋਰ ਦੇਸੀ ਸਮੇਤ 5 ਮੈਗਜ਼ੀਨ ਅਤੇ 6 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ। ਕਾਬੂ ਕੀਤੇ ਵਿਅਕਤੀ ਇਹ ਅਸਲਾ ਇੰਦੌਰ (ਮੱਧ ਪ੍ਰਦੇਸ਼) ਤੋਂ ਲੈਕੇ ਆਏ ਸਨ। ਇਸ ਕੇਸ ਦੀ ਤਫਤੀਸ਼ ਦੌਰਾਨ 04 ਹੋਰ ਵਿਅਕਤੀ ਨਾਮਜਦ ਕੀਤੇ ਗਏ ਹਨ। ਗ੍ਰਿਫਤਾਰ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਵਾਪਸੀ ਰਿਮਾਂਡ ਹਾਸਲ ਕਰਦੇ ਹੋਏ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ
ਓਥੇ ਹੀ ਕਾਬੁ ਕੀਤੇ ਨੌਜਵਾਨਾਂ ਵਿਚੋ ਇਕ ਨੌਜਵਾਨ ਨੇ ਦੱਸਿਆ ਕਿ ਇਹ ਅਸਲਾ ਕਿਸੇ ਨੇ ਮੰਗਵਾਇਆ ਸੀ ਅਤੇ ਸਾਨੂੰ ਬਾਹਰੋਂ ਪੈਸੇ ਭੇਜੇ ਗਏ ਸੀ ਅਤੇ ਅਸੀਂ ਇਹ ਪਿਸਟਲ ਇੰਦੌਰ ਤੋਂ ਪ੍ਰਤੀ ਪਿਸਟਲ 20 ਹਜਾਰ ਰੁਪਏ ਦਾ ਖਰੀਦ ਕੇ ਲਿਆਂਦਾ ਸੀ