ਪੰਜਾਬ ਚ ਕਈ ਮੋਬਾਈਲ ਉਪਭੋਗਤਾਵਾਂ ਨੂੰ ਅੱਜ ਇੱਕ ਉੱਚੀ ਬੀਪ ਦੇ ਨਾਲ 'ਐਮਰਜੈਂਸੀ ਅਲਰਟ ਕੀ ਹੈ ਮਾਮਲਾ ਜਾਣੋ ਸੱਚ

ਪੰਜਾਬ ਚ ਕਈ ਮੋਬਾਈਲ ਉਪਭੋਗਤਾਵਾਂ ਨੂੰ ਅੱਜ ਇੱਕ ਉੱਚੀ ਬੀਪ ਦੇ ਨਾਲ 'ਐਮਰਜੈਂਸੀ ਅਲਰਟ ਕੀ ਹੈ ਮਾਮਲਾ ਜਾਣੋ ਸੱਚ

ਕਈ ਮੋਬਾਈਲ ਉਪਭੋਗਤਾਵਾਂ ਨੂੰ ਅੱਜ ਇੱਕ ਉੱਚੀ ਬੀਪ ਦੇ ਨਾਲ 'ਐਮਰਜੈਂਸੀ ਅਲਰਟ: ਗੰਭੀਰ' ਸਿਰਲੇਖ ਵਾਲਾ ਇੱਕ ਸੁਨੇਹਾ ਪ੍ਰਾਪਤ ਹੋਇਆ। ਕੁਝ ਹੀ ਦੇਰ ਬਾਅਦ, ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਹੈਰਾਨੀ ਨੂੰ ਦਰਸਾਉਂਦੇ ਹੋਏ ਪੋਸਟਾਂ ਕਰਨੀਆਂ ਸ਼ੁਰੂ ਕਰ ਦਿਤੀਆਂ ।
ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਮੋਬਾਈਲ ਫੋਨ ਉਪਭੋਗਤਾਵਾਂ ਨੂੰ ਅਜਿਹੇ ਸੰਦੇਸ਼ ਮਿਲੇ ਸਨ। ਭਾਰਤ ਵਿੱਚ ਫੋਨ ਉਪਭੋਗਤਾਵਾਂ ਨੂੰ 20 ਜੁਲਾਈ, 17 ਅਗਸਤ ਅਤੇ 15 ਸਤੰਬਰ ਨੂੰ ਇੱਕ ਸਮਾਨ ਟੈਸਟ ਅਲਰਟ ਮਿਲਿਆ ਸੀ ਤੇ ਅੱਜ ਵੀ ਇਹ ਅਲਰਟ ਆ ਰਹੇ ਹਨ। ਦੱਸ ਦਈਏ ਕਿ ਇਹ ਸੁਨੇਹੇ ਅੰਗਰੇਜ਼ੀ, ਹਿੰਦੀ, ਤੇ ਹੋਰ ਲੋਕਲ ਭਾਸ਼ਾਵਾਂ ਚ ਆ ਰਹੇ ਹਨ। 
ਇਸ ਨੇ ਬਹੁਤ ਸਾਰੇ ਮੋਬਾਈਲ ਫੋਨ ਉਪਭੋਗਤਾਵਾਂ ਵਿੱਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।  ਕੁਝ ਨੂੰ ਲੱਗਿਆ ਕਿ ਉਨ੍ਹਾਂ ਦਾ ਫ਼ੋਨ ਹੈਕ ਹੋ ਗਿਆ ਜਾਂ ਹੋ ਸਕਦਾ ਹੈ । ਪਰ ਅਜਿਹਾ ਕੁਝ ਵੀ ਨਹੀਂ ਹੈ। ਇਹ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਦੁਆਰਾ ਸੈੱਲ ਬ੍ਰੌਡਕਾਸਟਿੰਗ ਸਿਸਟਮ ਦੁਆਰਾ ਭੇਜਿਆ ਗਿਆ ਇੱਕ ਨਮੂਨਾ ਟੈਸਟਿੰਗ ਸੁਨੇਹਾ ਹੈ।
ਇਸਦਾ ਉਦੇਸ਼ ਜਨਤਕ ਸੁਰੱਖਿਆ ਨੂੰ ਵਧਾਉਣਾ ਅਤੇ ਐਮਰਜੈਂਸੀ ਦੌਰਾਨ ਸਮੇਂ ਸਿਰ ਅਲਰਟ ਪ੍ਰਦਾਨ ਕਰਨਾ ਹੈ। ਜਿਸਤਰਾਂ ਕਿ ਸੁਨੇਹੇ ਚ ਲਿਖਿਆ ਹੋਇਆ ਹੈ। 
ਭੂਚਾਲ, ਸੁਨਾਮੀ ਅਤੇ ਅਚਾਨਕ ਹੜ੍ਹ ਵਰਗੀਆਂ ਆਫ਼ਤਾਂ ਲਈ ਬਿਹਤਰ ਤਰੀਕੇ ਨਾਲ ਤਿਆਰ ਰਹਿਣ ਤੇ ਲੋਕਾਂ ਨੂੰ ਸੁਚੇਤ ਕਰਨ ਲਈ ਭਾਰਤ ਸਰਕਾਰ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨਾਲ ਕੰਮ ਕਰਦੇ ਹੋਏ ਇਹ ਸੁਨੇਹੇ ਭੇਜੇ ਜਾ ਰਹੇ ਨੇ । ਤੇ ਇਹ ਪੂਰੇ ਭਾਰਤ ਚ ਹੋ ਰਿਹਾ ਹੈ।