ਬੱਬਰੀ ਬਾਈਪਾਸ ਤੇ ਨਾਕੇਬੰਦੀ ਦੌਰਾਨ ਮਾਰੂਤੀ ਸਵਾਰ ਜੰਮੂ ਦੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ 45 ਗ੍ਰਾਂਮ ਚਿੱਟੇ ਸਮੇਤ ਕਿਤਾ ਕਾਬੂ

ਬੱਬਰੀ ਬਾਈਪਾਸ ਤੇ ਨਾਕੇਬੰਦੀ ਦੌਰਾਨ ਮਾਰੂਤੀ ਸਵਾਰ ਜੰਮੂ ਦੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ 45 ਗ੍ਰਾਂਮ ਚਿੱਟੇ ਸਮੇਤ ਕਿਤਾ ਕਾਬੂ

ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਨੇ ਪਠਾਨਕੋਟ ਅੰਮਿਤਸਰ ਨੈਸ਼ਨਲ ਹਾਈਵੇ ਦੇ ਬੱਬਰੀ ਬਾਈਪਾਸ ’ਤੇ ਨਾਕੇਬੰਦੀ ਦੌਰਾਨ ਮਾਰੂਤੀ ਗੱਡੀ ’ਚ ਸਵਾਰ ਜੰਮੂ ਵਾਸੀ ਤਿੰਨ ਵਿਅਕਤੀਆਂ ਨੂੰ 45 ਗ੍ਰਾਂਮ ਹੈਰੋਇਨ ਸਮੇਤ ਗਿ੍ਰਫਤਾਰ ਕਰਕੇ ਐੱਨ.ਡੀ.ਪੀ.ਐੱਸ ਐਕਟ ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ ਐਚ ਓ ਅਮਨਦੀਪ ਸਿੰਘ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਮੋਹਨ ਲਾਲ ਨੇ ਪੁਲਸ ਪਾਰਟੀ ਦੇ ਨਾਲ ਬੱਬਰੀ ਬਾਈਪਾਸ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਰੋਜ਼ਾਨਾਂ ਦੀ ਤਰਾਂ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਬਟਾਲਾ ਸਾਇਡ ਤੋਂ ਇਕ ਮਾਰੂਤੀ ਗੱਡੀ ਨੰਬਰ ਜੇ.ਕੇ 14 G 7448 ਆਉਂਦੀ ਦਿਖਾਈ ਦਿੱਤੀ। ਜਿਸ ਨੂੰ ਰੋਕ ਕੇ ਜਦ ਗੱਡੀ ’ਚ ਸਵਾਰ ਵਿਅਕਤੀਆਂ ਤੋਂ ਪੁੱਛਗਿਛ ਕੀਤੀ ਗਈ ਤਾਂ ਉਨਾਂ ਨੇ ਆਪਣੀ ਪਹਿਚਾਣ ਕਰਨ ਸਿੰਘ ਪੁੱਤਰ ਰਤਨ, ਦਰਸ਼ਨ ਸਿੰਘ ਪੁੱਤਰ ਬਲਦੇਵ ਸਿੰਘ,ਮੁਹੰਮਦ ਸਦੀਕ ਪੁੱਤਰ ਸ਼ੇਰੂ ਵਾਸੀਆਨ ਪਿੰਡ ਗਲਕ ਤੜਾਲ ਜ਼ਿਲਾ ਕਠੂਆਂ ਜੰਮੂ ਕਸ਼ਮੀਰ ਵਜੋਂ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦ ਇਨਾਂ ਨੂੰ ਗੱਡੀ ਵਿਚੋਂ ਉਤਾਰ ਕੇ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਗੱਡੀ ਦੇ ਡੈਸ ਬੋਰਡ ਵਿਚੋਂ ਇਕ ਚਿੱਟੇ ਰੰਗ ਦੇ ਮੋਮੀ ਲਿਫਾਫੇ ਵਿਚ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਇਆ। ਜਿਸ ਦੀ ਜਾਂਚ ਕਰਨ ਤੇ ਉਸ ਵਿਚੋਂ 45 ਗ੍ਰਾਂਮ ਹੈਰੋਇਨ ਬਰਾਮਦ ਹੋਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਤਿੰਨਾਂ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ਼ ਕਰਕੇ ਗਿ੍ਰਫਤਾਰ ਕਰਕੇ ਗੱਡੀ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ