ਰਾਮ ਟਟਵਾਲੀ ਵਿੱਚ ਦੋਆਬਾ ਕਿਸਾਨ ਕਮੇਟੀ ਪੰਜਾਬ ਦਾ ਗਠਨ, ਜਗਨਿੰਦਰ ਸਿੰਘ ਸੋਨਾ ਬਣੇ ਇਕਾਈ ਪ੍ਰਧਾਨ।

ਰਾਮ ਟਟਵਾਲੀ ਵਿੱਚ ਦੋਆਬਾ ਕਿਸਾਨ ਕਮੇਟੀ ਪੰਜਾਬ ਦਾ ਗਠਨ, ਜਗਨਿੰਦਰ ਸਿੰਘ ਸੋਨਾ ਬਣੇ ਇਕਾਈ ਪ੍ਰਧਾਨ।

ਰਾਮ ਟਟਵਾਲੀ ਵਿੱਚ ਦੋਆਬਾ ਕਿਸਾਨ ਕਮੇਟੀ ਪੰਜਾਬ ਦਾ ਗਠਨ, ਜਗਨਿੰਦਰ ਸਿੰਘ ਸੋਨਾ ਬਣੇ ਇਕਾਈ ਪ੍ਰਧਾਨ।
mart daar

ਅੱਡਾ  ਸਰਾਂ (ਜਸਵੀਰ ਕਾਜਲ)
   ਦੋਆਬਾ ਕਿਸਾਨ ਕਮੇਟੀ ਪੰਜਾਬ ਦੀ ਇੱਕ ਮੀਟਿੰਗ ਭਾਗ ਸਿੰਘ ਗਾਜੀ ਦੀ ਪ੍ਰਧਾਨਗੀ ਹੇਠ ਪਿੰਡ ਰਾਮ ਟਟਵਾਲੀ ਵਿੱਚ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨ ਤੇ ਨੌਜਵਾਨ ਇੱਕੱਠੇ ਹੋਏ ਸ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਯੂਰੀਆਂ ਖਾਦ ਦੀ ਭਾਰੀ ਘਾਟ ਕਾਰਨ ਜਿੱਥੇ ਕਿਸਾਨਾਂ ਦੀ ਲੁੱਟ ਹੁੰਦੀ ਹੈ ਉਥੇ ਪਤਾ ਲੱਗਾ ਕਿ ਇਫ਼ਕੋ ਕੰਪਨੀ ਵਲੋਂ ਜਬਰੀ ਸਰਕਾਰੀ ਸੁਸਾਇਟੀ ਆ ਨੂੰ ਨੈਨੋ ਲਇਉਕਡ ਯੂਰੀਆਂ ਦੀਆ ਬੋਤਲਾਂ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਕਈ ਸੁਸਾਇਟੀਆ ਦੇ ਸੈਕਟਰੀਆਂ ਨੇ ਇਹ ਸਰਤ ਮੰਨਣ ਤੋਂ ਇਨਕਾਰ ਕੀਤਾ ਤਾਂ ਉਹਨਾਂ ਸੁਸਾਇਟੀਆ ਨੂੰ ਖਾਦ ਅਲਾਟ ਨਹੀਂ ਹੋਈ ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਇਹ ਫੈਸਲਾ ਕੀਤਾ ਕਿ ਜੇਕਰ ਸਰਕਾਰ ਵਲੋਂ ਤੇ ਸਰਕਾਰੀ ਨਾਦਰਸ਼ਾਹੀ ਫੁਰਮਾਨ ਇਫ਼ਕੋ ਵਲੋਂ ਬੰਦ ਨਾਂ ਕੀਤੇ ਤਾਂ ਜੱਥੇਬੰਦੀ ਸਰਕਾਰ ਤੇ ਸਰਕਾਰੀ ਅਧਿਕਾਰੀਆਂ ਦਾ ਘਿਰਾਓ ਕਰਨ ਵਿਚ ਦੇਰ ਨਹੀਂ ਲਗਾਏਗੀ ਜਲਦ ਤੋਂ ਜਲਦ ਯੂਰੀਆਂ ਖਾਦ ਸੁਸਾਇਟੀਆ ਤੇ ਬਜਾਰ ਵਿੱਚ ਭੇਜ ਕੇ ਮੰਗ ਦੀ ਪੂਰਤੀ ਕੀਤੀ ਜਾਵੇ ਇਸ ਮੌਕੇ ਰਾਮਟਟਵਾਲੀ ਇਕਾਈ ਦੇ ਪ੍ਰਧਾਨ ਦੀ ਜ਼ਿਮੇਵਾਰੀ ਜਗਨਿੰਦਰ ਸਿੰਘ ਸੋਨਾ ਨੂੰ ਸੋਪੀ ਤੇ ਬਾਕੀ ਅਹੁਦੇਦਾਰ ਤੇ ਮੈਂਬਰਾਂ ਦੀ ਚੋਣ ਕੀਤੀ ਗਈ ਇਸ ਮੌਕੇ ਪਿੰਡ ਦੀ ਪੰਚਾਇਤ ਤੇ ਹਰਜਿੰਦਰ ਸਿੰਘ ਬਾਪੂ ਚੰਡੀਗੜੀਆ ਨੇ ਜੱਥੇਬੰਦੀ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਜੱਥੇਬੰਦੀ ਨਾਲ ਹਰ ਕਦਮ ਮਿਲਾ ਕੇ ਚੱਲਾਂਗੇ ਇਸ ਮੌਕੇ ਜਨਰਲ ਸਕੱਤਰ ਪਿਰਤਪਾਲ ਸਿੰਘ ਗੁਰਾਇਆ,ਸਰਪੰਚ ਰਾਜਿੰਦਰ ਕੌਰ, ਅੰਕੁਸ਼ ਸ਼ਰਮਾ, ਨਰੇਸ਼ ਕੁਮਾਰ, ਸਰਪੰਚ ਪ੍ਰਭਾਤ ਸ਼ਰਮਾ, ਕੁਸ਼ਾਲ ਅਰੋੜਾ, ਇੰਦਰਜੀਤ ਸਿੰਘ, ਜਗਦੀਸ਼ ਸਿੰਘ ਜੋਗਾ, ਗੁਰਮਿੰਦਰ ਸਿੰਘ ਧੂਤ, ਅਸ਼ਵਨੀ ਕੁਮਾਰ,ਮੰਗਲ ਸਿੰਘ,ਬਲੀ ਸਿੰਘ ਧੂਤ,ਨਵੀ ਪੰਡੋਰੀ ਅਟਵਾਲ, ਪਰਮਿੰਦਰ ਸਿੰਘ ਮੱਲੇਵਾਲ, ਸਰਪੰਚ ਕਰਨੈਲ ਸਿੰਘ,ਰਾਜ ਵਿਰਕ ਟਾਂਡਾ, ਸਾਬਾ ਢਡਿਆਲਾ, ਡਾਕਟਰ ਅਰਵਿੰਦ ਸਿੰਘ ਧੂਤ, ਰੁਪਿੰਦਰ ਸਿੰਘ।