ਅੰਡਰ ਕਰੰਟ ਕਾਰਣ ਹਲਕਾ ਫਤਿਹਗੜੵ ਚੂੜੀਆਂ ਤੋਂ 'ਆਪ' ਦਾ ਉਮੀਦਵਾਰ ਅਕਾਲੀ ਅਤੇ ਕਾਂਗਰਸ ਤੋਂ ਅੱਗੇ।

ਅੰਡਰ ਕਰੰਟ ਕਾਰਣ ਹਲਕਾ ਫਤਿਹਗੜੵ ਚੂੜੀਆਂ ਤੋਂ 'ਆਪ' ਦਾ ਉਮੀਦਵਾਰ ਅਕਾਲੀ ਅਤੇ ਕਾਂਗਰਸ ਤੋਂ ਅੱਗੇ। ਨਸ਼ਾ, ਬੇ-ਰੁਜ਼ਗਾਰੀ, ਲੁੱਟਾਂ-ਖੋਹਾਂ ਅਤੇ ਅਧੂਰਾ ਵਿਕਾਸ ਦੇ ਮੁੱਦੇ ਮੌਜ਼ੂਦਾ ਸਰਕਾਰ ਦੇ ਵਿਰੋਧ ਦਾ ਕਾਰਨ 

ਅੰਡਰ ਕਰੰਟ ਕਾਰਣ ਹਲਕਾ ਫਤਿਹਗੜੵ ਚੂੜੀਆਂ ਤੋਂ 'ਆਪ' ਦਾ ਉਮੀਦਵਾਰ ਅਕਾਲੀ ਅਤੇ ਕਾਂਗਰਸ ਤੋਂ ਅੱਗੇ।
mart daar

ਫਤਿਹਗੜੵ ਚੂੜੀਆਂ ( ਆਲ 2 ਨਿਊਜ਼ ਬਿਊਰੋ ) ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ 2022 ਦਾ ਸਮਾਂ ਨੇੜੇ ਆ ਰਿਹਾ ਹੈ, ਸਾਰੀਆਂ ਪਾਰਟੀਆਂ ਵਲੋਂ ਵੋਟਰਾਂ ਨੂੰ ਰਿਝਾਣ ਦਾ ਕੰਮ ਤੇਜ਼ ਹੋ ਗਿਆ  ਹੈ | ਪਰ ਹਲਕੇ ਅੰਦਰ ਰਿਵਾਇਤੀ ਪਾਰਟੀਆਂ ਨਾਲ ਲੋਕ ਨਰਾਜ਼ ਨਜ਼ਰ ਆ ਰਹੇ ਹਨ | ਜਿਸ ਕਰਕੇ ਰਿਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀਦਲ ਦੇ ਬਹੁਤ ਸਾਰੇ ਆਗੂ ਅਤੇ  ਵਰਕਰ ਆਪੋ ਆਪਣੀਆਂ ਪਾਰਟੀਆਂ ਨੂੰ ਧੜਾ-ਧੜ ਛੱਡ ਕੇ  ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਪੰਨੂ ਨੂੰ ਸਮਰਥਣ ਦੇਣ ਲਈ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। l ਆਮ ਲੋਕਾਂ ਤੋਂ  ਮਿਲੀ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਪੰਨੂ ਆਪਣੇ ਪ੍ਮੁੱਖ ਵਿਰੋਧੀ ਮੰਨੇ ਜਾਂਦੇ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਅਤੇ ਕਾਂਗਰਸ ਦੇ ਉਮੀਦਵਾਰ ਤਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਪਛਾੜਦੇ ਹੋਏ ਕਾਫੀ ਅੱਗੇ ਚੱਲ ਰਹੇ ਹਨ। ਜਿਕਰਯੋਗ ਹੈ ਕਿ ਪੰਨੂ ਦੇ ਇਹਨਾਂ ਦੋਵਾਂ ਅਕਾਲੀ ਅਤੇ ਕਾਂਗਰਸੀ  ਉਮੀਦਵਾਰਾਂ ਤੋਂ ਅੱਗੇ ਚੱਲਣ ਦਾ ਪ੍ਮੁੱਖ ਕਾਰਨ ਇਹ ਮੰਨਿਆ ਜਾ ਰਿਹਾ ਹੈ, ਕਿ ਲੋਕ ਉਕਤ ਦੋਵੇਂ ਪਾਰਟੀਆਂ ਦੇ ਪਿਛਲੇ ਪੰਦਰਾਂ ਸਾਲ ਦੇ ਕਾਰਜਕਾਲ ਤੋਂ ਕਾਫੀ ਨਿਰਾਸ਼ ਹਨ ਅਤੇ ਲੋਕ ਇਸ ਵਾਰ  ਹਲਕਾ ਫਤਿਹਗੜੵ ਚੂੜੀਆਂ ਅੰਦਰ ਤਬਦੀਲੀ ਨੂੰ ਵੇਖਣਾ ਚਾਹੁੰਦੇ ਹਨ ਅਤੇ ਲੋਕ ਇਸ ਤਬਦੀਲੀ ਮੁੱਖ ਦਾ ਕਾਰਨ ਇਲਾਕੇ ਅੰਦਰ ਨਸ਼ਿਆਂ ਦਾ ਨਿਰੰਤਰ ਵਾਧਾ, ਲੁੱਟਾਂ ਖੋਹਾਂ, ਬੇ ਰੁਜ਼ਗਾਰੀ ਅਤੇ ਅਧੂਰਾ ਵਿਕਾਸ ਦੱਸ ਰਹੇ ਹਨ। ਤਬਦੀਲੀ ਦੀ ਰਾਹ ਤੇ ਤੁਰੇ ਲੋਕਾਂ ਵਿਚ ਮੱਧਵਰਗ ਦੇ ਲੋਕ, ਸਰਕਾਰਾਂ ਦੇ ਝੂਠੇ ਲਾਰਿਆਂ ਦੇ ਸਤਾਏ ਗਰੀਬ ਵਰਗ ਦੇ ਲੋਕ, ਵੱਡੀ ਗਿਣਤੀ 'ਚ ਬੇ-ਰੁਜ਼ਗਾਰਾਂ ਅਤੇ ਨੌਜਵਾਨਾਂ ਦੀ ਗਿਣਤੀ ਬਹੁਤ ਜਿਆਦਾ ਹੈ। ਜੋ ਆਸ ਲਗਾਈ ਬੈਠੇ ਹਨ ਕਿ ਸ਼ਾਇਦ ਇਸ ਵਾਰ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣ ਨਾਲ ਇਹਨਾਂ ਲੋਕਾਂ ਦੇ ਜੀਵਨ ਪੱਧਰ 'ਚ ਕੋਈ ਤਬਦੀਲੀ ਆ ਜਾਵੇ।  ਇਸ ਤੋਂ ਇਲਾਵਾ  ਇਕੱਤਰ ਜਾਣਕਾਰੀ ਮੁਤਾਬਕ ਆਪ ਦੇ ਉਮੀਦਵਾਰ ਬਲਬੀਰ ਸਿੰਘ ਪੰਨੂ ਨੂੰ ਹਲਕੇ ਵਿਚੋਂ ਅੰਡਰ ਕਰੰਟ ਲੋਕਾਂ ਦਾ ਗੁਪਤ ਤੌਰ ਤੇ ਵੀ ਬਹੁਤ ਵੱਡਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ। ਵੇਖਣ ਵਿਚ ਆਇਆ ਹੈ ਕਿ ਇਹ ਲੋਕ ਰਿਵਾਇਤੀ ਪਾਰਟੀਆਂ ਦੀਆਂ ਸਿਆਸੀ ਮੀਟਿੰਗਾਂ ਵਿਚ ਪੰਚਾ ਸਰਪੰਚਾਂ ਅਤੇ ਲੋਕਲ ਆਗੂਆਂ ਦੇ ਮੂੰਹ ਮੁਲਾਹਜ਼ੇ ਦੇ ਤੌਰ ਤੇ ਸ਼ਿਰਕਤ ਤਾਂ ਕਰ ਰਹੇ ਹਨ, ਪਰ ਅੰਦਰੋ  ਆਮ ਆਦਮੀ ਪਾਰਟੀ ਦੇ ਹੱਕ ਭੁਗਤਣ ਦੀ ਗੱਲ ਵੀ ਕਰਦੇ ਹਨ। ਵੋਟਾਂ ਪੈਣ ਨੂੰ ਹਾਲੇ ਕੁਝ ਦਿਨ ਬਾਕੀ ਹਨ ਅਤੇ ਹੁਣ ਵੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਲਬੀਰ ਸਿੰਘ ਪੰਨੂ ਲੌਕਾਂ ਦੇ ਸਮਰਥਣ ਦੀ ਇਸ ਲਹਿਰ ਦਾ  ਫਾਇਦਾ ਲੈਣ ਵਿਚ ਕਾਮਯਾਬ ਹੁੰਦਾ ਹੈ ਕਿ ਨਹੀਂ। ਇਹ ਸਭ ਆਉਣ ਵਾਲੀ 10 ਮਾਰਚ ਨੂੰ ਪਤਾ ਚੱਲੇਗਾ।